ਸੰਗਰੂਰ: ਸੁਨਾਮ ਵਿਖੇ ਆਜ਼ਾਦੀ ਘੁਲਾਟੀਏ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹੀਦ ਉੱਧਮ ਸਿੰਘ ਦੇ ਬੁੱਤ ਕੋਲ ਭੁੱਖ ਹੜਤਾਲ 'ਤੇ ਬੈਠੇ ਹਨ। ਆਜ਼ਾਦੀ ਘੁਲਾਟੀਆਂ ਦਾ ਕਹਿਣਾ ਹੈ, "ਸਰਕਾਰ ਹਰ ਵਾਰ ਸਾਡੇ ਨਾਲ ਨਾਲ ਧੱਕਾ ਕਰਦੀ ਹੈ, ਸਰਕਾਰ ਲਾਗਾਤਰ ਆਪਣੇ ਵਾਅਦਿਆਂ ਤੋਂ ਮੁਕਰਦੀ ਆਈ ਹੈ। ਸਰਕਾਰ ਨੇ ਹਾਲੇ ਤੱਕ ਸਾਡੇ ਹੱਕ ਵਿੱਚ ਕੋਈ ਫ਼ੈਸਲਾ ਨਹੀਂ ਲਿਆ ਹੈ ਅਸੀਂ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਧਰਨੇ 'ਤੇ ਬੈਠੇ ਹਾਂ।"
ਧਰਨਾਕਾਰੀਆਂ ਨੇ ਦੱਸਿਆਂ ਕਿ ਸਰਕਾਰ ਨੇ ਉਨ੍ਹਾਂ ਨੂੰ ਟੋਲ ਟੈਕਸ ਤਾਂ ਮਾਫ਼ ਕੀਤਾ ਹੈ ਪਰ ਬੱਸ ਦੇ ਪਾਸ ਤੱਕ ਹੀ ਸੀਮਿਤ ਰੱਖਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸੇਵਾਵਾਂ ਦਾ ਐਲਾਨ ਕਰ ਕੇ ਉਨ੍ਹਾਂ 'ਤੇ ਸ਼ਰਤਾ ਲਾਗੂ ਕਰ ਦਿੰਦੀ ਹੈ, ਜਿਸ ਦੇ ਕਾਰਨ ਲੋੜਵੰਦਾਂ ਨੂੰ ਜ਼ਰੂਰੀ ਸਹੂਲਤਾਂ ਨਹੀਂ ਮਿਲ ਪਾਉਂਦੀਆਂ। ਸਰਕਾਰ ਦਾ ਵਿਰੋਧ ਕਰਦੇ ਹੋਏ ਧਰਨਾਕਾਰੀਆਂ ਨੇ ਕਿਹਾ ਕਿ 30 ਜੁਲਾਈ ਤੱਕ ਉੱਧਮ ਸਿੰਘ ਦੇ ਬੁੱਤ ਕੋਲ ਧਰਨਾ ਲਾ ਕੇ ਰੱਖਾਂਗੇ 'ਤੇ ਜਦੋਂ ਤੱਕ ਸਰਕਾਰ ਸਾਡੀ ਅਵਾਜ਼ ਨਹੀਂ ਸੁਣਦੀ ਹੈ ਅਸੀਂ ਭੁੱਖ ਹੜਤਾਲ ਜਾਰੀ ਰੱਖਾਂਗੇ।
ਉਨ੍ਹਾਂ ਨੇ ਦੱਸਿਆ ਕਿ ਕੁੱਝ ਲੋਕਾਂ ਨੇ ਉਨ੍ਹਾਂ ਦੇ ਨਾਂਅ 'ਤੇ ਨੌਕਰੀਆਂ ਲੈ ਲਈਆਂ ਹਨ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਕੀਤੀ ਸੀ।