ਧੂਰੀ: ਸੰਗਰੂਰ ਦੇ ਧੂਰੀ ਦੇ ਨੇੜਲੇ ਪਿੰਡ ਕੰਧਾਰਗੜ੍ਹ ਛੰਨਾ ਵਿਖੇ ਗਗਨ ਮਿਊਜ਼ੀਕਲ ਗਰੁੱਪ ਵੱਲੋਂ ਐਥਲੈਟਿਕ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ 400 ਮੀਟਰ, 800 ਮੀਟਰ ਤੇ 1600 ਮੀਟਰ ਦੀਆਂ ਦੌੜਾਂ ਕਰਵਾਈਆਂ ਗਈਆਂ।
ਕੰਧਾਰਗੜ੍ਹ ਛੰਨਾ ਸਰਪੰਚ ਮਨਜੀਤ ਸਿੰਘ ਨੇ ਕਿਹਾ ਕਿ ਗਗਨ ਮਿਊਜ਼ੀਕਲ ਗਰੁੱਪ ਵੱਲੋਂ ਅੱਜ ਇਹ ਟੂਰਨਾਮੈਂਟ ਆਯੋਜਿਤ ਕੀਤਾ ਗਿਆ ਹੈ, ਜੋ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਉਹ ਗਗਨ ਮਿਊਜ਼ੀਕਲ ਗਰੁੱਪ ਦੇ ਨਾਲ ਹਨ ਉਨ੍ਹਾਂ ਨੂੰ ਜਦੋਂ ਵੀ ਕਿਸੇ ਵੀ ਚੀਜ਼ ਜ਼ਰੂਰਤ ਹੋਵੇਗੀ ਉਹ ਮੁਹੱਈਆਂ ਕਰਵਾਉਣਗੇ ਤੇ ਇਸ ਪਿੰਡ ਵਿੱਚ ਉੱਚੇ ਪੱਧਰ ਦਾ ਟੂਰਨਾਮੈਂਟ ਆਯੋਜਿਤ ਕਰਨਗੇ।
ਸਪੋਰਟਸ ਅਕੈਡਮੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਜੋ ਉਪਰਾਲਾ ਇਸ ਅਕਾਦਮੀ ਵੱਲੋਂ ਕੀਤਾ ਗਿਆ ਹੈ ਉਹ ਵਧਾਈ ਦਾ ਪਾਤਰ ਹੈ। ਉਨ੍ਹਾਂ ਨੇ ਕਿਹਾ ਅੱਜ ਦੇ ਸਮੇਂ ਵਿੱਚ ਜਿਹੜਾ ਵਿਅਕਤੀ ਖੇਡਾਂ ਖੇਡਦਾ ਹੈ ਜਾਂ ਸਰੀਰਕ ਤੌਰ 'ਤੇ ਤੰਦਰੁਸਤ ਹਨ, ਉਸ ਨੂੰ ਕੋਈ ਵੀ ਬਿਮਾਰੀ ਨਹੀਂ ਲੱਗ ਸਕਦੀ। ਉਨ੍ਹਾਂ ਕਿਹਾ ਕਿ ਅੱਗੇ ਜੇ ਇਸ ਅਕਾਦਮੀ ਵੱਲੋਂ ਅਜਿਹੇ ਟੂਰਨਾਮੈਂਟ ਹੁੰਦੇ ਹਨ ਤਾਂ ਉਨ੍ਹਾਂ ਵੱਲੋਂ ਗਗਨ ਮਿਊਜ਼ੀਕਲ ਗਰੁੱਪ ਨੂੰ ਪੂਰਾ ਸਹਿਯੋਗ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਗਗਨ ਮਿਊਜ਼ੀਕਲ ਗਰੁੱਪ ਨੂੰ 11 ਹਜ਼ਾਰ ਰੁਪਏ ਦਿੱਤੇ ਹਨ ਤਾਂ ਜੋ ਉਹ ਵੱਧ ਤੋਂ ਵੱਧ ਹੋਰ ਟੂਰਨਾਮੈਂਟ ਕਰਵਾ ਸਕਣ।
ਆਪ ਆਗੂ ਸੰਦੀਪ ਸਿੰਗਲਾ ਨੇ ਕਿਹਾ ਕਿ ਇਹ ਪਿੰਡ ਦੇ ਨੌਜਵਾਨਾਂ ਦਾ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਸਰਕਾਰ ਦੀਆਂ ਗਾਈਡਲਾਈਨਜ਼ ਦੀ ਪਾਲਣਾ ਕਰਦੇ ਹੋਏ ਇਹ ਟੂਰਨਾਮੈਂਟ ਆਯੋਜਿਤ ਕੀਤਾ ਗਿਆ ਹੈ, ਜਿਸ ਦੀ ਜਿਨੀ ਸ਼ਲਾਘਾ ਕੀਤੀ ਜਾਵੇ ਉਨੀ ਹੀ ਘੱਟ ਹੈ।
ਇਹ ਵੀ ਪੜ੍ਹੋ:ਸਰਹੱਦੀ ਖੇਤਰ ਦੀ ਸੜਕ ਦੀ ਹਾਲਤ ਖ਼ਸਤਾ, ਸਥਾਨਕ ਵਾਸੀ ਪਰੇਸ਼ਾਨ