ETV Bharat / state

ਗਰੀਬੀ ਕਾਰਨ ਨਰਕ ਭਰੀ ਜ਼ਿੰਦਗੀ ਜਿਓ ਰਿਹਾ ਇਹ ਪਰਿਵਾਰ - ਮਕਾਨ ਦੀ ਵੀ ਛੱਤ

ਸੰਗਰੂਰ ਦੇ ਪਿੰਡ ਮੌਜੋਵਾਲ (Maujowal village of Sangrur) ਦੀ ਰਹਿਣ ਵਾਲੀ ਸੁਖਜਿੰਦਰ ਕੌਰ ਅੱਜ-ਕੱਲ੍ਹ ਕੁਝ ਅਜਿਹੀ ਹੀ ਹਾਲਾਤਾਂ ਦਾ ਹੀ ਸਾਹਮਣਾ ਕਰ ਰਹੀ ਹੈ। ਸੁਖਜਿੰਦਰ ਕੌਰ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਘਰ ਦਾ ਗੁਜ਼ਾਰਾਂ ਵੀ ਬਹੁਤ ਹੀ ਮੁਸ਼ਕਲ ਨਾਲ ਚੱਲ ਰਿਹਾ ਹੈ। ਉਸ ਦੇ ਪਤੀ ਦੀ ਮੌਤ ਅੱਜ ਤੋਂ 5 ਸਾਲ ਪਹਿਲਾਂ ਹਾਰਟ ਅਟੈਕ ਨਾਲ ਹੋਈ ਸੀ। ਉਨ੍ਹਾਂ ਦੱਸਿਆ ਕਿ ਉਦੋਂ ਤੋਂ ਹੀ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਕਾਨ ਦੀ ਵੀ ਛੱਤ ਡਿੱਗਣ ਵਾਲੀ ਹੈ

ਗਰੀਬੀ ਕਾਰਨ ਨਰਕ ਭਰੀ ਜ਼ਿੰਦਗੀ ਜਿਓ ਰਿਹਾ ਇਹ ਪਰਿਵਾਰ

author img

By

Published : Jul 12, 2022, 3:52 PM IST

ਸੰਗਰੂਰ: ਰੰਗਲੇ ਪੰਜਾਬ ਵਿੱਚ ਵੱਸਦੇ ਬਹੁਤੇ ਪਰਿਵਾਰਾਂ ਨੂੰ ਦੀ ਹਾਲਾਤ ਰੰਗਲੀ ਨਹੀਂ, ਸਗੋਂ ਮਾਲੀ ਹਾਲਾਤ ਲੀਰੋ-ਲੀਰ ਹੋਈ ਪਈ ਹੈ। ਜਿਸ ਕਾਰਨ ਬਹੁਤੇ ਪਰਿਵਾਰ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ ਅਤੇ ਕਈ-ਕਈ ਦਿਨ ਭੁੱਖੇ ਸੌਣ ਲਈ ਮਜ਼ਬੂਰ ਹਨ। ਸੰਗਰੂਰ ਦੇ ਪਿੰਡ ਮੌਜੋਵਾਲ (Maujowal village of Sangrur) ਦੀ ਰਹਿਣ ਵਾਲੀ ਸੁਖਜਿੰਦਰ ਕੌਰ ਅੱਜ-ਕੱਲ੍ਹ ਕੁਝ ਅਜਿਹੀ ਹੀ ਹਾਲਾਤਾਂ ਦਾ ਹੀ ਸਾਹਮਣਾ ਕਰ ਰਹੀ ਹੈ। ਸੁਖਜਿੰਦਰ ਕੌਰ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਘਰ ਦਾ ਗੁਜ਼ਾਰਾਂ ਵੀ ਬਹੁਤ ਹੀ ਮੁਸ਼ਕਲ ਨਾਲ ਚੱਲ ਰਿਹਾ ਹੈ।

ਸੁਖਜਿੰਦਰ ਕੌਰ ਮੁਤਾਬਿਕ ਉਸ ਦੇ ਪਤੀ ਦੀ ਮੌਤ (Husband's death) ਅੱਜ ਤੋਂ 5 ਸਾਲ ਪਹਿਲਾਂ ਹਾਰਟ ਅਟੈਕ ਨਾਲ ਹੋਈ ਸੀ। ਉਨ੍ਹਾਂ ਦੱਸਿਆ ਕਿ ਉਦੋਂ ਤੋਂ ਹੀ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਕਾਨ ਦੀ ਵੀ ਛੱਤ ਡਿੱਗਣ ਵਾਲੀ ਹੈ ਅਤੇ ਮਕਾਨ ਨੂੰ ਥਾਂ-ਥਾਂ ਤੋਂ ਤਰੇੜਾ ਆ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਮੀਂਹ ਪੈਦਾ ਹੈ ਤਾਂ ਉਹ ਰਾਤ ਦੇ ਸਮੇਂ ਬੈਠ ਕੇ ਹੀ ਸਮਾਂ ਕੱਟਦੇ ਹਨ ਅਤੇ ਮਕਾਨ ਦੀ ਛੱਤ ਚੋਣ ਨਾਲ ਉਨ੍ਹਾਂ ਦਾ ਸਾਰਾ ਸਮਾਨ ਵੀ ਭਿੱਜ ਜਾਂਦਾ ਹੈ।

ਗਰੀਬੀ ਕਾਰਨ ਨਰਕ ਭਰੀ ਜ਼ਿੰਦਗੀ ਜਿਓ ਰਿਹਾ ਇਹ ਪਰਿਵਾਰ

ਸੁਖਜਿੰਦਰ ਕੌਰ ਨੇ ਕਿਹਾ ਕਿ ਉਹ ਪਿੰਡ ਦੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਜਿਸ ਦੇ ਬਦਲੇ ਵਿੱਚ ਜੋ ਉਸ ਨੂੰ ਪੈਸੇ ਮਿਲਦੇ ਹਨ, ਉਸ ਨਾਲ ਹੀ ਉਸ ਦੇ ਪਰਿਵਾਰ ਦਾ ਗੁਜ਼ਾਰਾਂ ਚੱਲਦਾ ਹੈ, ਉਨ੍ਹਾਂ ਦੱਸਿਆ ਕਿ ਜਦੋਂ ਕੰਮ ਨਹੀਂ ਮਿਲਦਾ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਰੋਟੀ ਤੋਂ ਵੀ ਮੁਹਤਾਜ਼ ਰਹਿਣਾ ਪੈਦਾ ਹੈ ਅਤੇ ਕਈ ਵਾਰ ਉਹ ਭੁੱਖੇ ਰਹੇ ਕਿ ਵੀ ਸਮਾਂ ਕੱਟਦੇ ਹਨ। ਪੀੜਤ ਨੇ ਦੱਸਿਆ ਕਿ ਉਸ ਦੀ ਧੀ ਅਤੇ ਪੁੱਤਰ ਜੋ ਸਕੂਲ ਜਾਦੇ ਹਨ, ਪਰ ਸਮੇਂ ਸਿਰ ਫੀਸ ਨਾ ਭਰਨ ਕਾਰਨ ਉਨ੍ਹਾਂ ਨੂੰ ਮਹੀਨੇ ਵਿੱਚ 15/20 ਦਿਨ ਘਰੇ ਬੈਠਣਾ ਪੈਦਾ ਹੈ।

ਪੀੜਤ ਦੀ ਧੀ ਅਮਨਦੀਪ ਕੌਰ ਨੇ ਕਿਹਾ ਕਿ ਅਸੀਂ ਅਤਿ ਦੀ ਗ਼ਰੀਬੀ ਹੰਢਾ ਰਹੇ ਹਾਂ। ਮੈਂ ਦਸਵੀਂ ਕਲਾਸ ਵਿੱਚ ਪੜ੍ਹਦੀ ਹਾਂ, ਪਰ ਫੀਸ ਨਾ ਦੇਣ ‘ਤੇ ਮਾਸਟਰ ਸਾਨੂੰ ਘਰ ਭੇਜ ਦਿੰਦੇ ਹਨ। ਅਸੀਂ ਕਈ ਕਈ ਵਾਰੀ ਮਹੀਨਾ ਭਰ ਹੀ ਘਰੇ ਬੈਠੇ ਰਹਿੰਦੇ ਹਾਂ, ਜਿਸ ਕਰਕੇ ਸਾਨੂੰ ਆਪਣਾ ਭਵਿੱਖ ਵੀ ਰੋਸ਼ਨ ਨਹੀਂ ਜਾਪਦਾ। ਅਮਨਦੀਪ ਨੇ ਕਿਹਾ ਕਿ ਘਰ ਦੇ ਹਾਲਾਤ ਬਹੁਤ ਮਾੜੇ ਹਨ ਅਤੇ ਸਾਰਾ ਘਰ ਡਿੱਗਣ ਕਿਨਾਰੇ ਹੈ।

ਉਸ ਮੌਕੇ ਪੀੜਤ ਸੁਖਜਿੰਦਰ ਕੌਰ ਅਤੇ ਉਸ ਦੀ ਧੀ ਅਮਨਦੀਪ ਕੌਰ ਨੇ ਕਿਹਾ ਕਿ ਸਾਨੂੰ ਸਰਕਾਰਾਂ ਤੋਂ ਕੋਈ ਆਸ ਨਹੀਂ ਹੈ, ਪਰ ਦੁੱਖੀ ਲੋਕਾਂ ਦੀ ਹਮੇਸ਼ਾ ਦਿਲ ਖੋਲ੍ਹ ਕੇ ਮਦਦ ਕਰਨ ਵਾਲੇ ਪੰਜਾਬੀਆਂ ਅਤੇ ਸਮਾਜ ਸੇਵੀ ਲੋਕਾਂ ਤੋਂ ਉਨ੍ਹਾਂ ਨੂੰ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਅਸੀਂ ਝੋਲੀ ਅੱਡ ਕੇ ਮਦਦ ਦੀ ਮੰਗ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਮਦਦ ਜਰੂਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਘਰ ਠੀਕ ਕਰਵਾਇਆ ਜਾਵੇ ਅਤੇ ਸਾਡੀ ਪੜ੍ਹਾਈ ਦਾ ਵੀ ਪ੍ਰਬੰਧ ਕੀਤਾ ਜਾਵੇ।

ਜੇਕਰ ਕੋਈ ਦਾਨੀ ਸੱਜਣ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਪੀੜਤ ਪਰਿਵਾਰ ਨਾਲ ਮੋ. 9041812397 ਇਸ ਨੰਬਰ 'ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਪੀੜਤ ਪਰਿਵਾਰ ਦਾ ਬੈਂਕ ਦਾ ਖਾਤਾ ਨੰਬਰ: 38378593180 ਹੈ ਅਤੇ IFSC: SBIN0050130 ਹੈ। ਉਪਰੋਕਤ ਖਾਤਾ ਨੰਬਰ ਪੀੜਤ ਸੁਖਜਿੰਦਰ ਕੌਰ ਦਾ ਹੈ।

ਇਹ ਵੀ ਪੜ੍ਹੋ:ਗੁਜਰਾਤ ATS ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ 70 ਕਿੱਲੋ ਹੈਰੋਇਨ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.