ETV Bharat / state

ਜਦੋਂ ਦੇਸ਼ 'ਚ ਗਾਂ ਦੇ ਨਾਂਅ 'ਤੇ ਲੜਨ ਵਾਲੇ ਗਾਂ ਨੂੰ ਬਚਾਉਣ ਲਈ ਹੋਏ ਇੱਕਠੇ

ਮਲੇਰਕੋਟਲਾ 'ਚ ਮੁਸਲਿਮ ਭਾਈਚਾਰੇ ਅਤੇ ਸਿੱਖ ਭਾਈਚਾਰੇ ਨੇ ਮਿਲਕੇ ਡੂੰਘੇ ਟੋਏ 'ਚ ਡਿੱਗੀ ਗਾਂ ਦੀ ਜਾਨ ਬਚਾਈ ਹੈ ਅਤੇ ਪ੍ਰਸ਼ਾਸਨ ਤੋਂ ਕੀਤੀ ਮੰਗ ਕਿ ਆਵਾਰਾ ਪਸ਼ੂਆਂ ਲਈ ਸਰਕਾਰ ਕਰੇ ਕੋਈ ਢੁਕਵਾਂ ਪ੍ਰਬੰਧ। ਤਾਂ ਜੋ ਸੜਕ ਹਾਦਸਿਆਂ ਦੇ ਨਾਲ-ਨਾਲ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਡੂੰਗੇ ਟੋਏ 'ਚ ਡਿੱਗੀ ਗਾਂ
author img

By

Published : Apr 17, 2019, 10:02 PM IST

ਮਾਲੇਰਕੋਟਲਾ: ਇੱਕ ਅਜਿਹਾ ਸ਼ਹਿਰ ਜਿੱਥੇ ਹਮੇਸ਼ਾ ਹੀ ਆਪਸੀ ਭਾਈਚਾਰੇ ਦੀ ਮਿਸ਼ਾਲ ਦੇਖਣ ਨੂੰ ਮਿਲਦੀ ਰਹੀ ਹੈ। ਭਾਵੇਂ ਕਿ ਦੇਸ਼ ਦੀ ਸਿਆਸਤ ਹੀ ਜਾਤਿ-ਧਰਮ ਦੇ ਨੇੜੇ ਤੇੜੇ ਘੁੰਮਦੀ ਹੈ ਸਰਕਾਰਾਂ ਧਰਮ ਦੇ ਨਾਂ 'ਤੇ ਬਦਲ ਜਾਂਦੀਆਂ ਹਨ ਲੋਕਾਂ 'ਚ ਧਰਮ ਦੇ ਨਾਮ ਦਾ ਜਹਿਰ ਭਰਿਆ ਜਾ ਰਿਹਾ ਹੈ। ਧਰਮ ਦੇ ਨਾਂ 'ਤੇ ਕਈ ਵਾਰ ਤਾਂ ਭੀੜ ਲੋਕਾਂ ਦੀ ਜਾਨ ਤੱਕ ਲੈ ਬੈਠਦੀ ਹੈ। ਪਰ ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਇੱਕ ਗਾਂ ਜੋ ਡੂੰਘੇ ਟੋਏ 'ਚ ਡਿੱਗ ਗਈ ਸੀ। ਉਸ ਨੂੰ ਮੁਸਲਿਮ ਭਾਈਚਾਰੇ ਵੱਲੋਂ ਟੋਏ ਚੋਂ ਬਾਹਰ ਕੱਢਿਆ ਗਿਆ। ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕ ਵੀ ਮੌਜੂਦ ਸਨ।

ਵੀਡੀਓ।

ਗਾਂ ਦੀ ਜਾਨ ਬਚਾਉਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਹਰ ਇੱਕ ਧਰਮ ਦੀ ਕਦਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਹਿੰਦੂ ਭਾਈਚਾਰੇ ਵਿੱਚ ਗਾਂ ਨੂੰ ਵੱਡਾ ਦਰਜਾ ਦਿੱਤਾ ਜਾਂਦਾ ਹੈ। ਜਿਸਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਡੂੰਘੇ ਟੋਏ ਚੋਂ ਫਸੀ ਗਾਂ ਨੂੰ ਕੱਢ ਕੇ ਉਸ ਦੀ ਜਾਨ ਬਚਾਈ ਗਈ ਹੈ ਅਤੇ ਗਊਸ਼ਾਲਾ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ।

ਮਲੇਰਕੋਟਲਾ ਦੇ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਧਰਮ ਜਾਤ ਤੋਂ ਉੱਚੇ ਉੱਠ ਕੇ ਆਪਸੀ ਭਾਈਚਾਰ ਦੀ ਸਾਂਝ ਵਧਾ ਕੇ ਰਹਿੰਦੇ ਹਨ।
ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਸੜਕਾਂ ਤੇ ਫਿਰ ਰਹੇ ਅਵਾਰਾ ਪਸ਼ੂਆਂ ਤੇ ਨਕੇਲ ਪਉਣ ਲਈ ਕੋਈ ਢੁਕਵਾਂ ਪ੍ਰਬੰਧ ਕਰੇ। ਤਾਂ ਤੋਂ ਇਨ੍ਹਾਂ ਅਵਾਰਾ ਪਸ਼ੂਆਂ ਨਾਲ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ।

SEND FEED BY FTP

ਮਾਲੇਰਕੋਟਲਾ ਸ਼ਹਿਰ ਜਿੱਥੇ ਹਮੇਸ਼ਾ ਹੀ ਆਪਸੀ ਭਾਈਚਾਰੇ ਦੀ ਮਿਸ਼ਾਲ ਵੇਖਣ ਨੂੰ ਮਿਲਦੀ ਹੈ ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਇੱਕ ਗਾਂ ਜੋ ਡੂੰਘੇ ਖੱਡੇ ਦੇ ਵਿੱਚ ਗਿਰ ਗਈ ਸੀ ਉਸ ਨੂੰ ਮੁਸਲਿਮ ਭਾਈਚਾਰੇ ਵੱਲੋਂ ਡੂੰਘੇ ਖੱਡੇ ਚੋਂ ਕੱਢ ਕੇ ਗਾਂ ਦੀ ਜਾਨ ਬਚਾਈ ਗਈ ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕ ਵੀ  ਮੌਜੂਦ ਸਨ। 

ਮਲੇਰਕੋਟਲਾ ਸ਼ਹਿਰ ਵਿਖੇ ਕੁਝ ਲੋਕਾਂ ਵੱਲੋਂ ਰਾਹ ਦੇ ਵਿੱਚ ਇੱਕ ਡੂੰਘਾ ਖੱਡਾ ਪੁੱਟ ਦਿੱਤਾ ਜਿਸ ਦੇ ਵਿੱਚ ਕੋਈ ਵਿਅਕਤੀ ਆਸਾਨੀ ਨਾਲ ਗਿਰ ਸਕਦਾ ਸੀ ਅਤੇ ਜਖ਼ਮੀ ਹੋ ਸਕਦਾ ਸੀ ਪਰ ਇਨਸਾਨ ਤਾਂ ਨਹੀਂ ਪਰ ਦੇਰ ਰਾਤ ਇੱਕ ਗਾਂ ਇਸ ਡੂੰਘੇ ਖੱਡੇ ਵਿੱਚ ਜਾ ਡਿਗੀ ਜਿਸ ਦਾ ਕਿ ਪਤਾ ਸਵੇਰੇ ਲੱਗਿਆ ਜਿਸ ਤੋਂ ਬਾਅਦ ਸਥਾਨਕ ਲੋਕ ਇਕੱਠਾ ਹੋਏ ਇਕੱਠਾ ਹੋਏ ਮੁਸਲਿਮ ਭਾਈਚਾਰੇ ਵੱਲੋਂ ਪਹਿਲ ਦੇ ਆਧਾਰ ਤੇ ਇਸ ਗਾਂ ਨੂੰ ਕੱਢਣ ਦੇ ਯਤਨ ਕੀਤੇ ਗਏ ਪਰ ਉਹ ਅਸਫ਼ਲ ਰਹੇ ਉਸ ਤੋਂ ਬਾਅਦ ਜੇ ਬੀ ਸੀ ਮਸ਼ੀਨ ਲਗਾਈ ਗਈ ਪਰ ਉਸ ਨਾਲ ਵੀ ਉਹ ਕਾਮਯਾਬ ਨਾ ਹੋ ਸਕੇ ਆਪਣੇ ਹੱਥੀਂ ਕਹੀਆਂ ਜਾ ਹੋਰ ਔਜ਼ਾਰਾਂ ਨਾਲ ਮਿੱਟੀ ਹਟਾ ਕੇ ਉਸ ਡੂੰਘੇ ਖੱਡੇ ਵਿੱਚ ਗਿਰੀ ਗਾਂ ਨੂੰ ਮੁਸਲਿਮ ਭਾਈਚਾਰੇ ਦੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਕੱਢਿਆ ਗਿਆ ਅਤੇ ਉਸ ਗਾਂ ਦੀ ਜਾਨ ਬਚਾਈ ਗਈ ਇਸ ਮੌਕੇ ਗਊਸ਼ਾਲਾ ਪ੍ਰਬੰਧਕ ਪ੍ਰਬੰਧਕਾਂ ਵੱਲੋ ਗਾਂ ਨੂੰ ਗਊਸ਼ਾਲਾ ਵਿੱਖੇ ਭੇਜਿਆ ਗਿਆ। 
ਗਾਂ ਦੀ ਜਾਨ ਬਚਾਉਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਹਰ ਇੱਕ ਧਰਮ ਦੀ ਕਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਹਿੰਦੂ ਭਾਈਚਾਰੇ ਵਿੱਚ ਗਾਂ ਦਾ ਵੱਡਾ ਦਰਜਾ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਡੂੰਘੇ ਖੱਡੇ ਵਿੱਚ ਫਸੀ ਗਾਂ ਨੂੰ ਕੱਢ ਕੇ ਉਸ ਦੀ ਜਾਨ ਬਚਾਈ ਗਈ ਅਤੇ ਗਊਸ਼ਾਲਾ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ। 

ਮਲੇਰਕੋਟਲਾ ਦੇ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਸਾਰੇ ਧਰਮਾਂ ਨਾਲ ਇੱਕ ਦੂਸਰੇ ਨੂੰ ਮਿਲ ਵਰਤ ਕੇ ਆਪਸੀ ਭਾਈਚਾਰ ਸਾਂਝ  ਵਧਾ ਕੇ ਰਹਿੰਦੇ ਹਨ ਅਤੇ ਜੋ ਇਸ ਤਰ੍ਹਾਂ ਹੀ ਚੱਲਦੀ ਰਹੇਗੀ।
ਨਾਲੀ ਨਾਲ ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕੀਤੀ ਗਈ ਕਿ ਉਹ ਸੜਕਾਂ ਤੇ ਫਿਰ ਰਹੇ ਅਵਾਰਾ ਜਾਨਵਰਾਂ ਦਾ ਧਿਆਨ ਰੱਖਣ ਤਾਂ ਜੋ ਆਏ ਦਿਨ ਹੋ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਨਾਲ ਹੀ ਉਨ੍ਹਾਂ ਕਿਹਾ ਕਿ ਬੇਸਹਾਰਾ ਫਿਰਦੀਆਂ ਗਊਆਂ ਦਾ ਵੀ ਪ੍ਰਸ਼ਾਸਨ ਵੱਲੋਂ ਧਿਆਨ ਰੱਖਿਆ ਜਾਵੇ ਅਤੇ ਉਨ੍ਹਾਂ ਦਾ ਸਹੀ ਖਾਨ ਪਾਨ ਤੋਂ ਇਲਾਵਾ ਇਲਾਜ ਕੀਤਾ ਜਾਵੇ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ।
ਬਾਈਟ-੦੧ ਮੁਹੰਮਦ ਅਸ਼ਲਮ ਕਾਲਾ ਕੌਸਲਰ
ਬਾਈਟ-੦੨ ਸਥਾਨਕ ਲੋਕ
ਬਾਈਟ-੦੩ ਸ਼ਥਾਨਕ ਲੋਕ

                         Malerkotla Sukha Khan-98559-36412

ETV Bharat Logo

Copyright © 2024 Ushodaya Enterprises Pvt. Ltd., All Rights Reserved.