ਸੰਗਰੂਰ: ਧਰਨੇ 'ਤੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਦਾ ਗੁੱਸਾ ਵੱਧਦਾ ਹੀ ਜਾ ਰਿਹਾ ਹੈ। ਮਰਨ ਵਰਤ 'ਤੇ ਬੈਠੇ ਅਧਿਆਪਕਾਂ ਨੂੰ ਪੁਲਿਸ ਦੀ ਮਦਦ ਦੇ ਨਾਲ ਕੁੱਝ ਦਿਨ ਪਹਿਲਾ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਸੀ। ਇਸ ਤੋਂ ਬਾਅਦ ਹੁਣ ਅਧਿਆਪਕ ਇਲਜ਼ਾਮ ਲਾ ਰਹੇ ਹਨ ਕਿ ਓਨ੍ਹਾਂ ਨੂੰ ਧੱਕੇ ਨਾਲ ਪਟਿਆਲਾ ਰੈਫ਼ਰ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਪਰਾਧੀਆਂ ਵਾਂਗ ਲਗਾਤਾਰ ਪੁਲਿਸ ਦੀ ਨਜ਼ਰ ਹੇਠ ਰੱਖਿਆ ਜਾ ਰਿਹਾ ਅਤੇ ਢੰਗ ਨਾਲ ਇਲਾਜ ਵੀ ਨਹੀਂ ਕੀਤਾ ਜਾ ਰਿਹਾ।
ਉੱਥੇ ਹੀ ਸੰਗਰੂਰ ਦੇ ਸਿਵਲ ਹਸਪਤਾਲ ਦੇ ਐਸ.ਐਮ.ਓ. ਕਿਰਪਾਲ ਸਿੰਘ ਨੇ ਕਿਹਾ ਕਿ ਕੁੱਝ ਅਧਿਆਪਕਾਂ ਦੀ ਹਾਲਾਤ ਖ਼ਰਾਬ ਹੈ ਜਿਸ ਕਰਕੇ ਓਨ੍ਹਾਂ ਨੂੰ ਸਲਾਹ ਦਿਤੀ ਜਾ ਰਹੀ ਹੈ ਕਿ ਉਹ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿੱਚ ਭਾਰਤੀ ਹੋਣ ਕਿਉਂਕਿ ਉਹ ਕੁਝ ਨਹੀਂ ਖਾ ਰਹੇ। ਤੁਹਾਨੂੰ ਦਾਸ ਦੇਈਏ ਕਿ TET ਬੇਰੋਜ਼ਗਾਰ ਅਧਿਆਪਕਾਂ ਦਾ ਧਰਨਾ 4 ਸਤੰਬਰ ਤੋਂ ਲੱਗਿਆ ਹੋਇਆ ਹੈ ਅਤੇ 11 ਸਤੰਬਰ ਤੋਂ ਤਿੰਨ ਅਧਿਆਪਕ ਮਾਰਨ ਵਰਤ 'ਤੇ ਹਨ।