ETV Bharat / state

ਜ਼ੁਬਾਨੀ ਜੰਗ ਤੋਂ ਬਾਅਦ CAA ਵਿਰੁੱਧ ਸੜਕਾਂ 'ਤੇ ਉਤਰੇ ਅਕਾਲੀ - CAA

ਮਲੇਰਕੋਟਲਾ: ਨਹੁੰ-ਮਾਸ ਵਰਗੇ ਰਿਸ਼ਤੇ 'ਚ ਪਈ ਦਰਾਰ ਤੋਂ ਬਾਅਦ ਅਕਾਲੀ ਦਲ ਹੁਣ ਬੀਜੇਪੀ ਵਿਰੁੱਧ ਖੁੱਲ੍ਹ ਕੇ ਮੈਦਾਨ 'ਚ ਉਤਰ ਆਇਆ ਹੈ। ਮਲੇਰਕੋਟਲਾ 'ਚ ਕਈ ਦਿਨਾਂ ਤੋਂ ਸੀਏਏ ਵਿਰੁੱਧ ਚੱਲ ਰਹੇ ਪ੍ਰਦਰਸ਼ਨ 'ਚ ਅਕਾਲੀ ਆਗੂ ਸ਼ਾਮਲ ਹੋਏ। ਹਲਕਾ ਇੰਚਾਰਜ ਮੁਹੰਮਦ ਓਵੈਸ ਨੇ ਸਿੱਧੇ ਤੌਰ 'ਤੇ ਸੀਏਏ ਕਾਨੂੰਨ ਦੀ ਨਿਖੇਧੀ ਕੀਤੀ ਤੇ ਅਕਾਲੀ ਦਲ ਦੇ ਸੋਹਲੇ ਗਾਏ।

caa
ਫ਼ੋਟੋ
author img

By

Published : Jan 22, 2020, 6:44 AM IST

ਮਲੇਰਕੋਟਲਾ: ਦਿੱਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ ਅਕਾਲੀ ਦਲ ਖੁੱਲ੍ਹ ਕੇ ਸੀਏਏ ਦਾ ਵਿਰੋਧ ਕਰਨ ਲੱਗ ਪਿਆ ਹੈ। ਹੁਣ ਤੱਕ ਸਿਰਫ਼ ਜ਼ੁਬਾਨੋਂ ਹੀ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਕਾਨੂੰਨ 'ਚ ਸੁਧਾਰ ਦੀ ਮੰਗ ਕਰਦਾ ਹੈ ਪਰ ਹੁਣ ਅਕਾਲੀ ਦਲ ਦੇ ਲੀਡਰ ਵਿਰੋਧ-ਪ੍ਰਦਰਸ਼ਨ ਵੀ ਕਰਨ ਲੱਗ ਪਏ। ਮਲੇਰਕੋਟਲਾ 'ਚ ਕਈ ਦਿਨਾਂ ਤੋਂ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੇ ਧਰਨੇ 'ਚ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਮੁਹੰਮਦ ਓਵੈਸ ਅਤੇ ਉਸਦੇ ਸਾਥੀਆਂ ਵੱਲੋਂ ਕੇਂਦਰ ਦੇ ਨਵੇਂ ਬਣੇ ਕਾਨੂੰਨ ਦੀ ਮੁਖਾਲਫ਼ਤ ਕੀਤੀ ਗਈ।

ਵੀਡੀਓ

ਮਲੇਰਕੋਟਲਾ 'ਚ ਇਸ ਕਾਨੂੰਨ ਦੇ ਖਿਲਾਫ ਧਰਨੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮੁਹੰਮਦ ਓਵੈਸ ਨੇ ਜੰਮ ਕੇ ਇਸ ਨਵੇਂ ਐਨਆਰਸੀ ਤੇ ਸੀਏਏ ਦਾ ਵਿਰੋਧ ਕੀਤਾ ਅਤੇ ਕਿਹਾ ਇਹ ਕਾਨੂੰਨ ਮੁਸਲਮਾਨਾਂ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦਾ ਵਿਰੋਧ ਸਿਰਫ ਮੁਸਲਿਮ ਹੀ ਨਹੀਂ ਬਲਕਿ ਗੈਰ ਮੁਸਲਿਮ, ਸਿੱਖ, ਹਿੰਦੂ ਤੇ ਹੋਰ ਕਈ ਧਰਮਾਂ ਦੇ ਲੋਕ ਵੀ ਕਰ ਰਹੇ ਹਨ। ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਵੇਗਾ ਉਦੋਂ ਤੱਕ ਇਹ ਵਿਰੋਧ ਪ੍ਰਦਰਸ਼ਨ ਇਸੇ ਤਰ੍ਹਾਂ ਹੁੰਦੇ ਰਹਿਣਗੇ।

Intro:ਦਿੱਲੀ ਵਿਧਾਨ ਸਭਾ ਚੋਣਾਂ ਨਾਂ ਲੜਨ ਦਾ ਫੈਸਲਾ ਅਕਾਲੀ ਦਲ ਬਾਦਲ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਕਿਹਾ ਜਾ ਰਿਹਾ ਕਿ ਉਹ ਸ਼ੁਰੂ ਤੋਂ ਹੀ ਦੇਸ਼ ਦੇ ਇਸ ਨਵੇਂ ਸੀ ਏ ਏ ਅਤੇ ਐਨਆਰਸੀ ਦੇ ਬਣੇ ਨਵੇਂ ਕਾਨੂੰਨ ਦਾ ਵਿਰੋਧ ਕਰਦੇ ਆ ਰਹੇ ਨੇ ਅਤੇ ਉਨ੍ਹਾਂ ਨੂੰ ਬੇਹੱਦ ਦੁੱਖ ਹੈ ਕਿ ਮੁਸਲਿਮ ਭਾਈਚਾਰੇ ਨੂੰ ਇਸ ਕਾਨੂੰਨ ਤੋਂ ਬਾਹਰ ਰੱਖਿਆ ਗਿਆ ਹੈ ਜਿਸ ਕਰਕੇ ਹੁਣ ਅਕਾਲੀ ਦਲ ਬੀਜੇਪੀ ਨਾਲੋਂ ਦਿੱਲੀ ਤੋਂ ਵੱਖ ਹੋ ਗਿਆ ਅਤੇ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ।
Body:ਇਸ ਦੇ ਨਾਲ ਹੀ ਹੁਣ ਅਕਾਲੀ ਦਲ ਵੱਲੋਂ ਖੁੱਲ੍ਹ ਕੇ ਇਸ ਨਵੇਂ ਐਨਆਰਸੀ ਅਤੇ ਸੀ ਏ ਏ ਦੇ ਕਾਨੂੰਨ ਦਾ ਵਿਰੋਧ ਕੀਤਾ ਜਾਣ ਲੱਗਿਆ ਹੈ।
ਗੱਲ ਕਰਨ ਲੱਗਿਆ ਸ਼ਹਿਰ ਮਾਲੇਰਕੋਟਲਾ ਦੀ ਜਿੱਥੇ ਕਈ ਦਿਨਾਂ ਤੋਂ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਇੱਥੇ ਧਰਨਾ ਲਗਾਇਆ ਹੋਇਆ ਹੈ ਜਿੱਥੇ ਇਸ ਨਵੇਂ ਐਨਆਰਸੀ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਹੁਣ ਇਨ੍ਹਾਂ ਧਰਨਿਆਂ ਦੇ ਵਿੱਚ ਅਕਾਲੀ ਦਲ ਵੱਲੋਂ ਖੁੱਲ੍ਹ ਕੇ ਸ਼ਮੂਲੀਅਤ ਕੀਤੀ ਜਾਣ ਲੱਗੀ ਹੈConclusion:ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਮੁਹੰਮਦ ਓਵੈਸ ਅਤੇ ਉਸਦੇ ਸਾਥੀਆਂ ਵੱਲੋਂ ਕੇਂਦਰ ਦੇ ਨਵੇਂ ਬਣੇ ਕਾਨੂੰਨ ਦੀ ਮੁਖਾਲਫ਼ਤ ਕੀਤੀ ਗਈ ਮਲੇਰਕੋਟਲਾ ਵਿਖੇ ਬੈਠੇ ਇਨ੍ਹਾਂ ਕਾਨੂੰਨ ਦੇ ਖਿਲਾਫ ਧਰਨਾ ਤੇ ਲੋਕਾਂ ਦੇ ਨਾਲ ਧਰਨੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮੁਹੰਮਦ ਓਵੈਸ ਨੇ ਜੰਮ ਕੇ ਇਸ ਨਵੇਂ ਐਨਆਰਸੀ ਦੇ ਸੀ ਏ ਏ ਕਾਨੂੰਨ ਦਾ ਵਿਰੋਧ ਕੀਤਾ ਅਤੇ ਕਿਹਾ ਇਹ ਕੇਂਦਰ ਸਰਕਾਰ ਵੱਲੋਂ ਜੋ ਇਹ ਕਾਨੂੰਨ ਲੈ ਕੇ ਆਏ ਹਨ ਇਹ ਸ਼ਰੇਆਮ ਮੁਸਲਮਾਨਾਂ ਦੇ ਖਿਲਾਫ ਹੈ ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦਾ ਵਿਰੋਧ ਸਿਰਫ ਮੁਸਲਿਮ ਹੀ ਨਹੀਂ ਬਲਕਿ ਗੈਰ ਮੁਸਲਮ ਸਿੱਖ ਤੇ ਹਿੰਦੂ ਤੇ ਹੋਰ ਕਈ ਧਰਮਾਂ ਦੇ ਲੋਕ ਵੀ ਕਰ ਰਹੇ ਨੇ ਅਤੇ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਵੇਗਾ ਉਦੋਂ ਤੱਕ ਇਹ ਵਿਰੋਧ ਪ੍ਰਦਰਸ਼ਨ ਇਸੇ ਤਰ੍ਹਾਂ ਹੁੰਦੇ ਰਹਿਣਗੇ ਉੱਧਰ ਹੋਰਨਾਂ ਆਗੂਆਂ ਦਾ ਵੀ ਕਹਿਣਾ ਸੀ ਕਿ ਕੇਂਦਰ ਸਰਕਾਰ ਦਾ ਇਹ ਕਾਨੂੰਨ ਨਿੰਦਣਯੋਗ ਹੈ ਅਤੇ ਉਹ ਇਸ ਕਾਨੂੰਨ ਦਾ ਵਿਰੋਧ ਕਰਦੇ ਨੇ।
ਬਾਈਟ 01 ਮੁਹੰਮਦ ਓਵੈਸ ਹਲਕਾ ਇੰਚਾਰਜ
ਬਾਈਟ 02
ਬਾਈਟ 03

ਮਲੇਰਕੋਟਲਾ ਤੋਂ ਸੁੱਖਾ ਖਾਂਨ ਦੀ ਰਿਪੋਟ 9855936412
ETV Bharat Logo

Copyright © 2024 Ushodaya Enterprises Pvt. Ltd., All Rights Reserved.