ETV Bharat / state

Friend shot dead in Sangrur: ਮਾਮੂਲੀ ਝਗੜੇ ਪਿੱਛੋਂ ਅਪਣੇ ਹੀ ਦੋਸਤ ਨੂੰ ਗੋਲ਼ੀਆਂ ਮਾਰ ਕੇ ਭੁੰਨਿਆ... - Punjabi News

ਸੁਨਾਮ ਵਿਖੇ ਇਕ ਅਪਰਾਧਿਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਦੋਸਤ ਵੱਲੋਂ ਹੀ ਆਪਣੇ ਦੋਸਤ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

After a minor quarrel, the friend shot and killed the friend in sangrur
ਮਾਮੂਲੀ ਝਗੜੇ ਪਿੱਛੋਂ ਦੋਸਤ ਨੇ ਹੀ ਗੋਲ਼ੀਆਂ ਮਾਰ ਕੇ ਭੁੰਨਿਆ ਦੋਸਤ...
author img

By

Published : Feb 17, 2023, 1:33 PM IST

Updated : Feb 17, 2023, 1:43 PM IST

ਮਾਮੂਲੀ ਝਗੜੇ ਪਿੱਛੋਂ ਅਪਣੇ ਹੀ ਦੋਸਤ ਨੂੰ ਗੋਲ਼ੀਆਂ ਮਾਰ ਕੇ ਭੁੰਨਿਆ ...

ਸੰਗਰੂਰ :
ਪੰਜਾਬ ਵਿਚ ਲਗਾਤਾਰ ਕਤਲ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਸੂਬੇ ਵਿਚ ਵੱਧ ਰਿਹਾ ਅਪਰਾਧ ਕਾਨੂੰਨ ਪ੍ਰਬੰਧਾਂ ਤੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਕਾਨੂੰਨੀ ਪ੍ਰਬੰਧਾਂ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਲਗਾਤਾਰ ਇਹੋ ਜਿਹੀਆਂ ਵਾਰਦਾਤਾਂ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰਦੇ ਹਨ। ਨਾਲ ਹੀ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉਤੇ ਵੀ ਸਵਾਲੀਆ ਨਿਸ਼ਾਨ ਲਾਉਂਦੇ ਹਨ। ਇਸੇ ਤਰ੍ਹਾਂ ਹੀ ਇਕ ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਹੈ, ਜਿਥੇ ਦੋਸਤ ਨੇ ਹੀ ਆਪਣੇ ਦੋਸਤ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ। 6 ਗੋਲੀਆਂ ਮਾਰ ਕੇ ਉਕਤ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।

ਜਾਣਕਾਰੀ ਅਨੁਸਾਰ ਸੁਨਾਮ 'ਚ ਮਾਮੂਲੀ ਝਗੜੇ ਤੋਂ ਬਾਅਦ ਦੋਸਤ ਨੇ ਹੀ ਆਪਣੇ ਦੋਸਤ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਦਰਅਸਲ ਸੁਨਾਮ-ਪਟਿਆਲਾ ਰੋਡ 'ਤੇ ਇਕ ਢਾਬੇ 'ਤੇ ਖਾਣਾ ਖਾਣ ਤੋਂ ਬਾਅਦ ਸੁਖਵਿੰਦਰ ਸਿੰਘ ਸੁੱਖੀ ਨਾਂ ਦੇ ਵਿਅਕਤੀ ਨੂੰ ਉਸ ਦੇ ਹੀ ਦੋਸਤ ਨੇ 6 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਮਾਮਲਾ ਬੀਤੀ ਰਾਤ ਦਾ ਹੈ। ਦੋਵੇਂ ਦੋਸਤ ਪਟਿਆਲਾ ਨੇੜੇ ਖੇਡ ਮੇਲੇ ਤੋਂ ਵਾਪਸ ਆ ਰਹੇ ਸਨ।

ਇਹ ਵੀ ਪੜ੍ਹੋ : CM Mann today in Nawanshahr and Jalandhar: CM ਮਾਨ ਦਾ ਨਵਾਂ ਸ਼ਹਿਰ ਅਤੇ ਜਲੰਧਰ ਦੌਰਾ ਅੱਜ

ਢਾਬੇ 'ਤੇ ਪਹੁੰਚ ਕੇ ਦੋਵੇਂ ਦੋਸਤਾਂ ਨੇ ਖਾਣਾ ਖਾਧਾ ਅਤੇ ਜਦੋਂ ਸੁਖਵਿੰਦਰ ਸਿੰਘ ਹੱਥ ਧੋਣ ਗਿਆ ਤਾਂ ਉਸ ਦੇ ਦੋਸਤ ਨੇ ਪਿੱਛਿਓਂ ਆ ਕੇ ਉਸ 'ਤੇ 6 ਗੋਲੀਆਂ ਚਲਾਈਆਂ ਅਤੇ ਉਸ ਦਾ ਕਤਲ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਫਰਾਰ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਕਤਲ ਦਾ ਕਾਰਨ ਹਾਲੇ ਤਕ ਸਾਹਮਣੇ ਨਹੀਂ ਆਇਆ ਹੈ ਪਰ ਇਸ ਕਤਲ ਨਾਲ ਆਲੇ-ਦੁਆਲੇ ਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

Last Updated : Feb 17, 2023, 1:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.