ETV Bharat / state

ਅਡਾਨੀ ਦੀ ਰੇਲ ਰੋਕਣ ਵਾਲੇ ਨੌਜਵਾਨ ਦਾ ਪੰਜਾਬ ਦੇ ਹੋਰਨਾਂ ਨੌਜਵਾਨਾਂ ਨੂੰ ਸੁਨੇਹਾ - punjabi guy stopped adanis train

ਪਿਛਲੇ ਦਿਨੀਂ ਸੰਗਰੂਰ ਦੇ ਇੱਕ ਪਿੰਡ ਵਿਖੇ ਇੱਕ ਨੌਜਵਾਨ ਵੱਲੋਂ ਅਡਾਨੀ ਦੀ ਰੇਲ ਨੂੰ ਰੋਕੇ ਜਾਣ ਤੋਂ ਬਾਅਦ ਉਸ ਦੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ, ਜਿਸ ਦੀ ਕਿ ਪੂਰੇ ਪੰਜਾਬ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ।

ਅਡਾਨੀ ਦੀ ਰੇਲ ਰੋਕਣ ਵਾਲੇ ਨੌਜਵਾਨ ਦਾ ਪੰਜਾਬ ਦੇ ਹੋਰਨਾਂ ਨੌਜਵਾਨਾਂ ਨੂੰ ਸੁਨੇਹਾ

author img

By

Published : Oct 28, 2020, 9:51 PM IST

ਸੰਗਰੂਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੇਲ ਲਾਇਨਾਂ 'ਤੇ ਬੈਠੇ ਕਿਸਾਨਾਂ ਵੱਲੋਂ ਰੇਲਾਂ ਨੂੰ ਚਲਾਉਣ ਦੇ ਲਈ 5 ਨਵੰਬਰ ਤੱਕ ਢਿੱਲ ਦੇ ਦਿੱਤੀ ਗਈ ਸੀ ਤਾਂ ਕਿ ਸੂਬੇ 'ਚ ਕਿਸਾਨਾਂ ਤੱਕ ਡੀਏਪੀ, ਖ਼ਾਦਾਂ ਅਤੇ ਹੋਰ ਅਨਾਜ ਦੀ ਪਹੁੰਚ ਹੋ ਸਕੇ। ਪਰ ਦੇਖਣ ਵਿੱਚ ਆਇਆ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਢਿੱਲ ਦਾ ਨਾਜਾਇਜ਼ ਫ਼ਾਇਦਾ ਚੁੱਕਿਆ ਜਾ ਰਿਹਾ ਹੈ।

ਵੇਖੋ ਵੀਡੀਓ।

ਅਜਿਹੀ ਹੀ ਇੱਕ ਵੀਡੀਓ ਪਿਛਲੇ ਦਿਨੀਂ ਇੱਕ ਨੌਜਵਾਨ ਦੀ ਕਾਫ਼ੀ ਵਾਇਰਲ ਹੋਈ ਸੀ। ਨੌਜਵਾਨ ਨੇ ਸੰਗਰੂਰ ਦੇ ਇੱਕ ਪਿੰਡ ਵਿਖੇ ਰੇਲ-ਕ੍ਰਾਸਿੰਗ ਦੌਰਾਨ ਰੇਲ ਨੂੰ ਰੋਕਿਆ ਗਿਆ ਸੀ।

ਵੇਖੋ ਵੀਡੀਓ।

ਨੌਜਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਵੱਲੋਂ ਜੋ ਰੇਲ ਰੋਕੀ ਗਈ ਸੀ, ਉਹ ਅਡਾਨੀਆਂ ਦੀ ਸੀ, ਜਿਸ ਰਾਹੀਂ ਅਨਾਜ ਅਤੇ ਹੋਰ ਸਮਾਨ ਨੂੰ ਲੱਦ ਕੇ ਸੂਬੇ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ।

ਉਸ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ ਰੇਲਾਂ ਨੂੰ ਖੁੱਲ੍ਹ ਇਸ ਕਰਕੇ ਦਿੱਤੀ ਗਈ ਸੀ ਤਾਂ ਕਿ ਸੂਬੇ ਦੇ ਕਿਸਾਨਾਂ ਨੂੰ ਡੀਏਪੀ ਅਤੇ ਖ਼ਾਦ ਦੀ ਆ ਰਹੀ ਕਮੀ ਨੂੰ ਪੂਰਾ ਕਰਨ ਅਤੇ ਕੋਲੇ ਦੀ ਢੋਆ-ਢੋਆਈ ਲਈ ਚਲਾਇਆ ਗਿਆ ਹੈ, ਪਰ ਸਰਕਾਰ ਇਸ ਦਾ ਗ਼ਲਤ ਫ਼ਾਇਦਾ ਚੁੱਕ ਰਹੀ ਹੈ।

ਉਸ ਨੇ ਪੰਜਾਬ ਦੇ ਸਾਰੇ ਨੌਜਵਾਨਾਂ ਅਤੇ ਹੋਰਨਾਂ ਬੰਦਿਆਂ ਨੂੰ ਕਿਸਾਨਾਂ ਦੇ ਨਾਲ ਆ ਕੇ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ।

ਕਿਸਾਨ ਜਥੇਬੰਦੀ ਮੂਨਕ ਦੇ ਬਲਾਕ ਪ੍ਰਧਾਨ ਨੇ ਕਿਹਾ ਕਿ ਅਸੀਂ ਖੇਤੀ ਕਾਨੂੰਨਾਂ ਵਿਰੁੱਧ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਟਰੈਕ ਉੱਤੇ ਸਿਰਫ਼ ਸਰਕਾਰੀ ਰੇਲ ਦੇ ਚੱਲਣ ਦਾ ਫ਼ੈਸਲਾ ਹੋਇਆ ਸੀ ਨਾ ਕਿ ਕਿਸੇ ਪ੍ਰਾਈਵੇਟ ਕੰਪਨੀ ਦੀ ਰੇਲ ਚੱਲਣ ਦਾ। ਉਨ੍ਹਾਂ ਦੱਸਿਆ ਕਿ ਅਸੀਂ ਜਥੇਬੰਦੀ ਦੇ ਫ਼ੈਸਲੇ ਅਧੀਨ ਹੀ ਰੇਲਾਂ ਰੋਕ ਸਕਦੇ ਹਾਂ, ਸਾਡੇ ਆਪਣੇ ਵੱਲੋਂ ਕੋਈ ਵੀ ਫ਼ੈਸਲਾ ਨਹੀਂ ਕੀਤਾ ਜਾਂਦਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.