ਲਹਿਰਾਗਾਗਾ: ਲਹਿਰਾਗਾਗਾ ਦੇ ਪਿੰਡ ਪਾਟਿਆਂ ਵਾਲੀ ਦੇ 20 ਸਾਲਾ ਨੌਜਵਾਨ ਰਣਜੋਧ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਨੌਜਵਾਨ ਦੀ 24 ਦਸੰਬਰ ਨੂੰ ਅਮਰੀਕਾ ਜਾਣ ਲਈ ਫਲਾਈਟ ਸੀ। ਉਸ ਬਹੁਤ ਖੁਸ਼ ਸੀ ਅਤੇ ਅਮਰੀਕਾ ਜਾਣ ਦੀ ਖੁਸ਼ੀ ਵਿੱਚ ਆਪਣੇ ਦੋਸਤਾਂ ਨੂੰ ਪਾਰਟੀ ਵੀ ਦੇ ਰਿਹਾ ਸੀ। ਇਸ ਦੇ ਨਾਲ ਹੀ, ਉਸ ਦੀ ਸ਼ਾਪਿੰਗ ਚੱਲ ਰਹੀ ਸੀ। ਪਰ, ਅਚਾਨਕ ਇਹ ਭਾਣਾ ਵਾਪਰ ਗਿਆ ਜਿਸ ਸਾਰੀਆਂ ਖੁਸ਼ੀਆਂ ਗ਼ਮ ਵਿੱਚ ਤਬਦੀਲ ਕਰ ਦਿੱਤੀਆਂ।
24 ਦਸੰਬਰ ਨੂੰ ਜਾਣਾ ਸੀ ਅਮਰੀਕਾ: ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਈ ਦਿਨ ਪਹਿਲਾਂ ਅਮਰੀਕਾ ਦੇ ਸਟੱਡੀ ਵੀਜ਼ਾ ਲਈ ਰਣਜੋਧ ਸਿੰਘ ਦੀ ਇੰਟਰਵਿਊ ਸੀ। ਇਸ ਵਿਚੋਂ ਉਹ ਪਾਸ ਹੋ ਗਿਆ ਸੀ ਅਤੇ ਸਟੱਡੀ ਵੀਜ਼ਾ ਆਉਣ ਤੋਂ ਬਾਅਦ ਪੂਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। 24 ਦਸੰਬਰ ਨੂੰ ਰਣਜੋਧ ਸਿੰਘ ਦੀ ਫਲਾਈਟ ਸੀ, ਜਿਸ ਸਬੰਧੀ ਉਹ ਜਿੱਥੇ ਦੋਸਤਾਂ-ਮਿੱਤਰਾਂ ਨੂੰ ਪਾਰਟੀ ਦੇ ਰਿਹਾ ਸੀ, ਉੱਥੇ ਹੀ ਪਟਿਆਲਾ ਵਿਖੇ ਸ਼ਾਪਿੰਗ ਕਰਨ ਗਿਆ ਹੋਇਆ ਸੀ, ਜਿੱਥੇ ਉਸ ਦੀ ਹਾਈ ਹਾਰਟ ਅਟੈਕ ਨਾਲ ਮੌਤ ਹੋ ਗਈ।
ਡਾਕਟਰਾਂ ਨੇ ਕਿਹਾ ਵੱਧ ਖੁਸ਼ੀ ਨਾਲ ਹਾਰਟ ਅਟੈਕ !: ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਟੈਕ ਤੋਂ ਬਾਅਦ ਉਸ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ, ਤਾਂ ਡਾਕਟਰਾਂ ਨੇ ਦੱਸਿਆ ਕਿ ਰਣਜੋਧ ਸਿੰਘ ਨੂੰ ਜ਼ਿਆਦਾ ਖ਼ੁਸ਼ੀ ਬਰਦਾਸ਼ਤ ਨਾ ਕਰ ਸਕਿਆ, ਜਿਸ ਕਾਰਨ ਕਾਰਨ ਹਾਰਟ ਅਟੈਕ ਹੋ ਗਿਆ ਹੈ, ਜੋ ਕਿ ਹਜ਼ਾਰਾਂ ਵਿਚੋਂ ਇਕ ਫ਼ੀਸਦੀ ਹੈ। ਰਣਜੋਧ ਸਿੰਘ ਦਾ ਪਰਿਵਾਰ ਕਾਫੀ ਸਮੇਂ ਤੋਂ ਲਹਿਰਾਗਾਗਾ ਵਾਰਡ ਨੰਬਰ 13 ਵਿਖੇ ਰਹਿ ਰਿਹਾ ਹੈ, ਪਰ ਉਸਦਾ ਸਸਕਾਰ ਪਿੰਡ ਪਾਟਿਆਂ ਵਾਲੀ ਵਿਖੇ ਕੀਤਾ ਹੈ। ਜਿੱਥੇ ਰਣਜੋਧ ਸਿੰਘ ਦੇ ਵਿਦੇਸ਼ ਜਾਣ ਸੰਬੰਧੀ ਖ਼ੁਸ਼ੀਆਂ ਗਮੀਆਂ ਵਿਚ ਬਦਲ ਗਈਆਂ ਹਨ, ਉਥੇ ਹੀ ਪੂਰਾ ਪਰਿਵਾਰ ਅਤੇ ਰਿਸ਼ਤੇਦਾਰ ਸਦਮੇ ਵਿਚ ਹਨ।
ਇਹ ਵੀ ਪੜ੍ਹੋ: ਦਿਲ ਨੂੰ ਮੋਹ ਲੈਂਦੀ ਹੈ 'ਰੂਹਾਨੀਅਤ' ਦੀ ਆਵਾਜ਼, ਪਰ ਦਿਹਾੜੀਆਂ ਵਿੱਚ ਰੁਲ੍ਹ ਰਿਹੈ ਹੁਨਰ !