ਸੰਗਰੂਰ: ਪੰਜਾਬ ਯੋਜਨਾ ਬੋਰਡ ਦੀ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੀ ਰਿਹਾਇਸ਼ 'ਤੇ ਬਲਾਕ ਲਹਿਰਾਗਾਗਾ 'ਚੋਂ ਚੁਣੀਆਂ 42 ਕੁੜੀਆਂ ਨੂੰ ਧਾਗਾ ਮਿੱਲ ਡੇਰਾਬੱਸੀ ਲਈ ਰਵਾਨਾ ਕੀਤਾ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਲਾਕੇ ਦਾ ਪੱਛੜਾਪਣ ਦੂਰ ਕਰਨ ਲਈ ਪਹਿਲਾਂ ਸਿਖਿਆ ਦੇ ਖੇਤਰ 'ਚ ਵੱਡੇ ਵੱਡੇ ਕਾਲਜ ਖੋਲ੍ਹੋ ਅਤੇ ਹੁਣ ਲੰਬੇ ਸਮੇਂ ਇਲਾਕੇ ਦੇ ਨੌਜਵਾਨਾਂ ਅਤੇ ਕੁੜੀਆਂ ਨੂੰ ਰੁਜ਼ਗਾਰ ਦੇ ਕੇ ਪੱਕੇ ਪੈਰ ਖੜ੍ਹੇ ਕਰਨ ਦੀ ਉਪਰਾਲਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੌਜਵਾਨਾਂ ਨੂੰ ਵੱਡੇ ਕਾਰਖਾਨਿਆਂ 'ਚ ਨੌਕਰੀ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਪੂਰੀ ਤਿਆਰੀ ਨਾਲ ਵੱਡੇ ਕਾਰਖਾਨਿਆਂ ਦੇ ਅਦਾਰਿਆਂ 'ਚ ਕੰਮਕਾਰ ਲਈ ਇੰਟਰਵਿਊ ਦੇਣ।
ਇਹ ਵੀ ਪੜੋ: ਪੋਰਬੰਦਰ: ਭਾਰਤੀ ਨੇਵੀ 'ਚ 6ਵਾਂ ਡੋਰਨੀਅਰ ਏਅਰਕ੍ਰਾਫਟ ਸਕੁਐਡਰਨ ਸ਼ਾਮਲ ਕੀਤਾ ਗਿਆ
ਬੀਬੀ ਭੱਠਲ ਨੇ ਦੱਸਿਆ ਕਿ ਉਨ੍ਹਾਂ ਧਾਗਾ ਫੈਕਟਰੀ ਵਾਲਿਆਂ ਤੋਂ 100 ਕੁੜੀਆਂ ਨੂੰ ਰੋਜ਼ਗਾਰ ਦੇਣ ਦੀ ਮੰਗ ਕੀਤੀ ਸੀ ਅਤੇ ਕੰਪਨੀ ਨੇ ਅੱਜ ਇਥੇ ਆ ਕੇ 5 ਵੀਂ ਪਾਸ 12 ਵੀਂ ਪਾਸ 45 ਕੁੜੀਆਂ ਸਿਲੈਕਟ ਕੀਤੀਆਂ ਅਤੇ 42 ਕੁੜੀਆਂ ਨੂੰ ਰੁਜ਼ਗਾਰ ਦੇਣ ਲਈ ਚੁਣਿਆ ਜਿਨ੍ਹਾਂ ਨੂੰ ਤਿੰਨ ਮਹੀਨੇ ਦੀ ਟਰੇਨਿੰਗ ਦੌਰਾਨ 10500 ਰੁਪਏ, ਮੁਫ਼ਤ , ਮੈਡੀਕਲ ਬੀਮਾ ਅਤੇ ਸਸਤਾ ਖਾਣਾ ਮਿਲੇਗਾ ਅਤੇ ਬਅਦ ਵਿੱਚ ਤਨਖਾਹ ਵਧਾਈ ਜਾਵੇਗੀ।