ਮੋਹਾਲੀ: ਮੋਹਾਲੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮੋਹਾਲੀ ਦੇ ਫੇਸ 3 ਸਥਿੱਤ ਇੱਕ ਫਲੈਟ ਵਿੱਚ ਚੱਲ ਰਹੇ ਦੜੇ ਸੱਟੇ ਆਨਲਾਈਨ ਗਿਰੋਹ ਦੇ 9 ਮੈਂਬਰਾਂ ਨੂੰ ਰੰਗੇ ਹੱਥੀ ਦੜਾ ਸੱਟਾ ਲਾਉਂਦੇ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਆਰੋਪੀਆਂ ਤੋਂ ਵੀਹ ਵੱਖ ਵੱਖ ਮੋਬਾਇਲ ਫੋਨ ਇੱਕ ਆਨਲਾਈਨ ਮਸ਼ੀਨ ਆਪ੍ਰੇਟ ਕਰਨ ਵਾਲੀ ਸਾਢੇ ਛੇ ਲੱਖ ਰੁਪਏ ਨਕਦੀ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਪੁਲਿਸ ਦਾ ਦਾਅਵਾ ਹੈ, ਕਿ ਗਿਰੋਹ ਦੇ ਮੈਂਬਰਾਂ ਨਾਲ ਪੁੱਛਗਿੱਛ ਗੰਭੀਰਤਾ ਨਾਲ ਜਾਰੀ ਹੈ, ਅਤੇ ਜਲਦ ਹੀ ਹੋਰ ਵੱਡੇ ਖੁਲਾਸੇ ਹੋਣ ਦੀ ਖ਼ਬਰ ਹੈ।
ਮੋਹਾਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਮੋਹਾਲੀ ਦੇ ਐੱਸ.ਐਸ.ਪੀ ਸਿਟੀ ਹਰਵਰਿੰਦਰ ਸਿੰਘ ਵਿਰਕ ਨੇ ਦੱਸਿਆ, ਕਿ ਮੋਹਾਲੀ ਦੇ ਮਟੌਰ ਥਾਣਾ ਪੁਲਿਸ ਨੂੰ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਜਾਣਕਾਰੀ ਮਿਲੀ ਸੀ, ਕਿ ਮੁਹਾਲੀ ਦੇ ਫੇਸ 3 ਵਿੱਚ ਇੱਕ ਫਲੈਟ ਵਿੱਚ ਦੜੇ ਸੱਟੇ ਦਾ ਕੰਮ ਆਨਲਾਈਨ ਕੀਤਾ ਜਾਂ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਸੂਚਨਾ ਮੁਤਾਬਿਕ ਪੁਲਿਸ ਨੇ ਮੌਕੇ ਤੇ ਰੇਡ ਮਾਰੀ ਤੇ ਆਨਲਾਈਨ ਗਿਰੋਹ ਜੋ ਕਿ ਦੜੇ ਸੱਟੇ ਦਾ ਕੰਮ ਕਰਦੇ ਸਨ, ਉਨ੍ਹਾਂ ਦੇ 9 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਐਸ.ਪੀ ਸਿਟੀ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਤੋਂ ਸਾਢੇ ਛੇ ਲੱਖ ਰੁਪਏ ਨਗਦ ਵੀ ਅਲੱਗ ਅਲੱਗ ਕੰਪਨੀਆਂ ਦੇ ਮੋਬਾਇਲ ਫੋਨ ਸਮੇਤ ਸਿਮ ਇੱਕ ਲੈਪਟਾਪ ਡੈੱਲ ਕੰਪਨੀ ਇਹ ਕਾਲੀ ਅਟੈਚੀ ਇੱਕ ਕਾਲਾ ਬੈਗ ਬਰਾਮਦ ਹੋਇਆ, ਉਨ੍ਹਾਂ ਨੇ ਦੱਸਿਆ, ਕਿ ਮੁਹਾਲੀ ਦੇ ਐੱਸ.ਐੱਸ.ਪੀ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਅਤੇ ਦੜੇ ਸੱਟੇ ਲਗਾਉਣ ਵਾਲਿਆਂ ਨੂੰ ਕਾਬੂ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਗੰਭੀਰ ਕੁਮਾਰ ਪੁੱਤਰ ਜੈ ਦਿਆਲ ਵਾਸੀ ਮਾਡਰਨ ਕਲੋਨੀ ਯਮੁਨਾਨਗਰ ਸੁਰਜੀਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਫੇਜ਼ ਤਿੰਨ ਮੋਹਾਲੀ ਅਵਿਨਾਸ਼ ਚੰਦਰ ਪੁੱਤਰ ਬਿਹਾਰੀ ਲਾਲ ਵਾਸੀ ਗੋਬਿੰਦ ਨਗਰ ਅਬੋਹਰ ਪਿਤੰਬਰ ਵਾਟ ਪੁੱਤਰ ਨੰਦ ਲਾਲ ਵਾਸੀ ਸੈਣੀ ਵਿਹਾਰ ਫੇਸ 3 ਬਲਟਾਣਾ ਸ਼ੰਕਰ ਪੁੱਤਰ ਜੱਗੀ ਰਾਜੀਵ ਪੁਰਮ ਗਲੀ ਨੰਬਰ ਚਾਰ ਕਰਨਾਲ ਅਮਰ ਸਿੰਘ ਪੁੱਤਰ ਕੋਬਰਾਜ਼ ਵਾਸੀ ਮੋਹਾਲੀ ਸੰਜੀਵ ਕੁਮਾਰ ਪੁੱਤਰ ਸ਼ਾਨੂ ਰਾਮ ਇਸ਼ਾਨ ਗੋਇਲ ਪੁੱਤਰ ਰਾਜੇਸ਼ ਗੋਇਲ ਆਦਿ ਨੂੰ ਲੈ ਕੇ ਨੌ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਤਿੰਨ ਪੰਜਾਬ ਦੇ ਅਬੋਹਰ ਤੋਂ ਸੰਬੰਧਿਤ ਹਨ, ਤੇ ਬਾਕੀ ਯਮੁਨਾਨਗਰ ਤੇ ਹੋਰ ਜ਼ਿਲ੍ਹਿਆਂ ਨਾਲ ਸਬੰਧ ਰੱਖਦੇ ਹਨ।
ਇਹ ਵੀ ਪੜ੍ਹੋ:- LIVE UPDATE : ਜਾਣੋ ਸਿੱਧੂ ਨੂੰ ਕਿਸ-ਕਿਸ ਤੋਂ ਮਿਲ ਰਹੀਆਂ ਵਧਾਈਆਂ