ਮੋਹਾਲੀ: ਨਕਲੀ ਗੀਜ਼ਰ( fake geyser ) ਬਣਾਉਣ ਵਾਲੀ ਕੰਪਨੀਆਂ ਦਾ ਕਾਰੋਬਾਰ ਜ਼ੋਰਾਂ ਤੇ ਚੱਲ ਰਿਹਾ ਹੈ। ਮੋਹਾਲੀ(mohali) ਵਿੱਚ ਇਕ ਨਕਲੀ ਗੀਜ਼ਰ ਬਣਾਉਣ ਵਾਲੀ ਕੰਪਨੀ ਦਾ ਪਰਦਾਫਾਸ਼ ਕੀਤਾ ਗਿਆ। ਇਹ ਕਾਰਨਾਮਾ ਟਰਾਈਸਿਟੀ ਦੀ ਸਪੀਡ ਨੈੱਟਵਰਕ ਕੰਪਨੀ ਅਤੇ ਮੋਹਾਲੀ ਪੁਲਿਸ ਵੱਲੋਂ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਫੈਕਟਰੀ ਮਾਲਕ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਛਾਪੇਮਾਰੀ ਦੇ ਦੌਰਾਨ ਮਾਲਕ ਮੌਕੇ ਤੇ ਨਹੀਂ ਮਿਲਿਆ ਤੇ ਫਰਾਰ ਹੋ ਗਿਆ।
ਸਪੀਡ ਨੈੱਟਵਰਕ ਕੰਪਨੀ ਦੇ ਐਮ.ਡੀ ਰਮੇਸ਼ ਦੱਤ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਪਿੰਡ ਕੰਡਾਲਾ ਵਿਖੇ ਇਕ ਗੈਰਕਾਨੂੰਨੀ ਕੰਪਨੀ ਦੁਆਰਾ ਨਕਲੀ ਗੀਜ਼ਰ ਬਣਾਏ ਜਾਣ ਬਾਰੇ ਜਾਣਕਾਰੀ ਮਿਲੀ ਸੀ। ਜਿਸ ਦੀ ਸੋਹਾਣਾ ਪੁਲਿਸ ਦੀ ਮਦਦ ਨਾਲ ਉੱਥੇ ਰੇਡ ਮਾਰੀ ਗਈ।
ਉੱਥੇ ਡੇਢ ਸੌ ਦੇ ਕਰੀਬ ਨਕਲੀ ਗੀਜ਼ਰ ਤੇ ਹੋਰ ਸਾਮਾਨ ਬਰਾਮਦ ਹੋਏ ਹਨ। ਦੱਤ ਨੇ ਕਿਹਾ ਇਸ ਮੌਕੇ ਪੁਲਿਸ ਦੀ ਛਾਪੇਮਾਰੀ ਦੌਰਾਨ ਮਾਲਕ ਦਾ ਮੌਕੇ ਤੇ ਮੌਜੂਦ ਨਹੀਂ ਸੀ। ਪਰ ਉਸ ਦੇ ਕਰਿੰਦਿਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਤੇ ਨਕਲੀ ਗੀਜ਼ਰ ਵੀ ਬਰਾਮਦ ਕਰ ਲਏ ਗਏ ਹਨ।
ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਥਾਣਾ ਸੋਹਾਣਾ ਦੇ ਐਸ.ਐਚ.ਓ ਭਗਵੰਤ ਸਿੰਘ(SHO Bhagwant Singh) ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੇ ਪੁਲਿਸ ਨੇ ਪਿੰਡ ਡਕਾਲਾ ਵਿਖੇ ਤਕਨੀਕੀ ਸ਼ਾਮ ਛੇ ਵਜੇ ਦੇ ਕਰੀਬ ਛਾਪਾ ਮਾਰਿਆ। ਹਾਲਾਂਕਿ ਮੌਕੇ ਤੇ ਫੈਕਟਰੀ ਮਾਲਕ ਨਹੀਂ ਮਿਲਿਆ ਤੇ ਉਸਦੀ ਤਲਾਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਛਾਣਬੀਣ ਚੱਲ ਰਹੀ ਹੈ ਤੇ ਫੈਕਟਰੀ ਮਾਲਕ ਅਮਿਤ ਅਹੂਜਾ(Factory owner Amit Ahuja) ਦੀ ਭਾਲ ਕੀਤੀ ਜਾ ਰਹੀ ਹੈ, ਹੋਰ ਤਿਉਹਾਰਾਂ ਦਾ ਸਮਾਂ ਸ਼ੁਰੂ ਹੋਇਆ ਹੈ, ਕਿ ਮੋਹਾਲੀ ਵਿਚ ਨਕਲੀ ਸਾਮਾਨ ਬਣਾਉਣ ਵਾਲੀ ਕੰਪਨੀਆਂ ਨੇ ਆਪਣੀ ਪੂਰੀ ਤਾਕਤ ਲਾ ਰੱਖੀ ਹੈ।
ਹਾਲਾਂਕਿ ਗੀਜ਼ਰ ਬਣਾਉਣ ਵਾਲੀ ਇਸ ਨਕਲੀ ਕੰਪਨੀ ਨੇ ਦੇਸ਼ ਦੇ ਕਰੀਬ ਜਿਹੜੇ ਨਕਲੀ ਟੀਚਰ ਫੜੇ ਗਏ ਹਨ। ਜਦਕਿ ਇਸ ਤੋਂ ਪਹਿਲਾਂ ਵੀ ਇਹ ਕੰਪਨੀ ਕਿੰਨੇ ਟਾਈਮ ਤੋਂ ਕੰਮ ਕਰਦੀ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਪਰ ਪੁਲਿਸ ਨੇ ਇਸ ਤੇ ਸ਼ਿਕੰਜਾ ਕੱਸਦੇ ਹੋਏ। ਹੁਣ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਬ੍ਰਾਂਡਿਡ ਕੰਪਨੀਆਂ ਦੇ ਮਾਲਕਾਂ ਵੱਲੋਂ ਇਸ ਕੰਪਨੀ ਮਾਲਕ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ:ਚੋਰੀ ਦੇ 8 ਮੋਟਰਸਾਈਕਲਾਂ ਸਮੇਤ ਤਿੰਨ ਮੁਲਜ਼ਮ ਕਾਬੂ