ETV Bharat / state

ਟਿਕਟਾਂ ਦਾ ਵਿਰੋਧ ਹੋਣਾ ਸਾਡੀ ਪਾਰਟੀ ਦੀ ਤਾਕਤ: ਬਲਬੀਰ ਸਿੱਧੂ - 550 ਵੇਂ ਪ੍ਰਕਾਸ਼ ਪੁਰਬ

ਕੈਬਿਨੇਟ ਮੰਤਰੀ ਬਲਬੀਰ ਸਿੱਧੂ ਬੁੱਧਵਾਰ ਨੂੰ ਮੋਹਾਲੀ ਦੇ ਵਨ ਵਿਭਾਗ ਦੇ ਐੱਸ ਮੈਂਬਰ ਦੀ ਤਾਜਪੋਸ਼ੀ ਕਰਨ ਲਈ ਪੁੱਜੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਾਂਗਰਸ ਵੱਲੋਂ ਜ਼ਿਮਨੀ ਚੋਣਾਂ ਦੇ ਵਿਰੋਧ ਬਾਰੇ ਕਿਹਾ ਕਿ ਟਿਕਟਾਂ ਦਾ ਵਿਰੋਧ ਹੋਣਾਂ ਉਨ੍ਹਾਂ ਦੀ ਪਾਰਟੀ ਦੀ ਤਾਕਤ ਨੂੰ ਦਰਸਾਉਂਦਾ ਹੈ।

ਫੋਟੋ
author img

By

Published : Sep 25, 2019, 9:11 PM IST

ਮੋਹਾਲੀ: ਕੈਬਿਨੇਟ ਮੰਤਰੀ ਬਲਬੀਰ ਸਿੱਧੂ ਬੁੱਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਮੋਹਾਲੀ ਦੇ ਵਨ ਵਿਭਾਗ ਦੇ ਐੱਸ ਮੈਂਬਰ ਦੀ ਤਾਜ਼ਪੋਸ਼ੀ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਪੱਤਰਕਾਰਾਂ ਵੱਲੋਂ ਜ਼ਿਮਨੀ ਚੋਣਾਂ ਬਾਰੇ ਗੱਲਬਾਤ ਕਰਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਨੇ ਚਾਰ ਟਿਕਟਾਂ ਜਾਰੀ ਕੀਤੀਆਂ ਹਨ। ਟਿਕਟਾਂ ਦੇ ਵਿਰੋਧ ਬਾਰੇ ਪੁੱਛੇ ਗਏ ਸਵਾਲ ਉੱਤੇ ਸਿੱਧੂ ਨੇ ਜਵਾਬ ਦਿੰਦੇ ਹੋਏ ਆਖਿਆ ਕਿ ਜ਼ਿਮਨੀ ਚੋਣਾਂ ਲਈ ਵੰਡੀਆਂ ਗਈਆਂ ਜਿਹੜੀਆਂ ਚਾਰ ਟਿਕਟਾਂ ਉੱਤੇ ਵਿਰੋਧ ਹੋ ਰਿਹਾ ਹੈ ਉਹ ਗ਼ਲਤ ਹੈ।

ਵੀਡੀਓ

ਉਨ੍ਹਾਂ ਕਿਹਾ ਕਿ ਇਸ ਵਿਰੋਧ ਤੋਂ ਇਹ ਪਤਾ ਲਗਦਾ ਹੈ ਕਿ ਸਾਡੀ ਪਾਰਟੀ ਕਿੰਨੀ ਤਾਕਤਵਰ ਹੈ ਅਤੇ ਇਹ ਵਿਰੋਧ ਸਾਡੀ ਤਾਕਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਉਮੀਂਦਵਾਰ ਬਾਹਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇੱਕ ਸਮੁੰਦਰ ਹੈ 'ਤੇ ਸੈਂਕੜੇ ਲੋਕ ਟਿੱਕਟ ਹਾਸਲ ਕਰਨ ਲਈ ਅਰਜ਼ੀਆਂ ਲੈ ਕੇ ਆਏ ਸਨ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਾਂਗਰਸ ਪਾਰਟੀ ਕਿੰਨੀ ਕੁ ਮਸ਼ਹੂਰ ਹੈ ਅਤੇ ਹਰ ਕੋਈ ਟਿੱਕਟ ਲੈਣ ਦਾ ਚਾਹਵਾਨ ਸੀ।

ਇਸ ਤੋਂ ਇਲਾਵਾ ਬਲਬੀਰ ਸਿੱਧੂ ਨੇ 550 ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੂਬੇ ਭਰ ਵਿੱਚ ਸਿਹਤ ਸਹੂਲਤਾਂ ਦੇ ਵੱਡੇ ਇੰਤਜ਼ਾਮ ਕੀਤੇ ਜਾਣ ਦੀ ਗੱਲ ਆਖੀ। ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੌਰਾਨ ਉਨ੍ਹਾਂ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਮਾਹਿਰ ਡਾਕਟਰੀ ਟੀਮ ਅਤੇ ਐਂਮਰਜੈਂਸੀ ਸੇਵਾਵਾਂ ਦਿੱਤੇ ਜਾਣ ਦੀ ਗੱਲ ਆਖੀ ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਇੱਕ ਮਹੀਨੇ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਲਗਭਗ 28 ਲੱਖ ਸਿਹਤ ਕਾਰਡ ਬਣ ਚੁੱਕੇ ਹਨ ਅਤੇ ਜਿਨ੍ਹਾਂ ਵਿੱਚੋਂ 10 ਲੋਕ ਲਾਭ ਲੈ ਚੁੱਕੇ ਨੇ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਸਿਹਤ ਕਾਰਡ ਯੋਜਨਾ ਨੂੰ ਵੱਡਾ ਤੋਹਫ਼ਾ ਦੱਸਿਆ ਹੈ।

Intro:ਅੱਜ ਇੱਥੇ ਮੁਹਾਲੀ ਦੇ ਵਨ ਵਿਭਾਗ ਐੱਸ ਮੈਂਬਰ ਦੀ ਤਾਜਪੋਸ਼ੀ ਕਰਨ ਪਹੁੰਚੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਟਿਕਟਾਂ ਦਾ ਵਿਰੋਧ ਹੋਣਾ ਸਾਡੀ ਪਾਰਟੀ ਦੀ ਵੱਡੀ ਤਾਕਤ ਹੈ

Body:ਜਾਣਕਾਰੀ ਲਈ ਦੱਸ ਦੀਏ ਬਲਬੀਰ ਸਿੰਘ ਸਿੱਧੂ ਤੋਂ ਇਸ ਮੌਕੇ ਸਵਾਲ ਪੁੱਛਿਆ ਗਿਆ ਸੀ ਕਿ ਕਾਂਗਰਸ ਵੱਲੋਂ ਜ਼ਿਮਨੀ ਚੋਣਾਂ ਨੂੰ ਲੈ ਕੇ ਜਿਹੜੀਆਂ ਚਾਰ ਟਿਕਟਾਂ ਵੰਡੀਆਂ ਗਈਆਂ ਉਸ ਉੱਪਰ ਵਿਰੋਧ ਹੋ ਰਿਹਾ ਹੈ ਜਿਸ ਨੂੰ ਲੈ ਕੇ ਬਲਬੀਰ ਸਿੱਧੂ ਦਾ ਕਹਿਣਾ ਸੀ ਕਿ ਇਹੀ ਸਾਡੀ ਤਾਕਤ ਹੈ ਇੱਥੋਂ ਪਤਾ ਲੱਗਦਾ ਹੈ ਕਿ ਸਾਡੀ ਪਾਰਟੀ ਕਿੰਨੀ ਪਾਪੂਲਰ ਹੈ ਉਨ੍ਹਾਂ ਨੇ ਬਾਹਰੀ ਉਮੀਦਵਾਰਾਂ ਤੇ ਕਿਹਾ ਕਿ ਕੋਈ ਵੀ ਉਮੀਦਵਾਰ ਬਾਹਰੀ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਸਮੁੰਦਰ ਹੈ ਤੇ ਸੈਂਕੜੇ ਲੋਕ ਅਰਜ਼ੀਆਂ ਲੈ ਕੇ ਆਏ ਕਿ ਸਾਨੂੰ ਟਿਕਟ ਦੇਵੇ ਇੱਥੋਂ ਪਤਾ ਲੱਗਦਾ ਹੈ ਕਿ ਪਾਰਟੀ ਕਿੰਨੀ ਪਾਪੁਲਰ ਹੈ ਅਤੇ ਹਰ ਕੋਈ ਟਿਕਟ ਲੈਣਾ ਚਾਹੁੰਦਾ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿਹਤ ਸਹੂਲਤਾਂ ਦੇ ਵੱਡੇ ਇੰਤਜ਼ਾਮ ਕੀਤੇ ਜਾਣਗੇ ਚਾਹੇ ਸੁਲਤਾਨਪੁਰ ਲੋਧੀ ਹੋਵੇ ਕਪੂਰਥਲਾ ਬਟਾਲਾ, ਜਾਂ ਡੇਰਾ ਬਾਬਾ ਨਾਨਕ ਦਾ ਹਸਪਤਾਲ ਇਨ੍ਹਾਂ ਸਾਰੀਆਂ ਜਗਾਵਾਂ ਤੇ ਡਾਕਟਰਾਂ ਤੇ ਐਮਰਜੈਂਸੀ ਸੇਵਾਵਾਂ ਨੂੰ ਦਰੁਸਤ ਕੀਤਾ ਜਾਵੇਗਾ ਤਾਂ ਜੋ ਪ੍ਰਕਾਸ਼ ਪੁਰਬ ਵੇਲੇ ਕਿਸੇ ਵੀ ਸ਼ਰਧਾਲੂ ਨੂੰ ਕੋਈ ਦਿੱਕਤ ਨਾ ਆਵੇ ਵੱਧ ਟੀਮਾਂ ਦੀ ਤੈਨਾਤੀ ਕੀਤੀ ਜਾਵੇਗੀ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਕ ਮਹੀਨੇ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਲਗਭਗ 28 ਲੱਖ ਸਿਹਤ ਕਾਰਡ ਬਣ ਚੁੱਕੇ ਹਨ ਅਤੇ ਜਿਨ੍ਹਾਂ ਵਿੱਚੋਂ 10 ਲੋਕ ਲਾਭ ਲੈ ਚੁੱਕੇ ਨੇ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿਉਂਕਿ ਵਿਦੇਸ਼ਾਂ ਅਮਰੀਕਾ ਕੈਨੇਡਾ ਦੇ ਵਿੱਚ ਦੇਖਦੇ ਹੁੰਦੇ ਸੀ ਕਿ ਕਾਰਡ ਦਿਖਾਵੇ ਤੇ ਆਪਣਾ ਇਲਾਜ ਕਰਵਾਵੇ ਪਰ ਕੈਪਟਨ ਅਮਰਿੰਦਰ ਸਿੰਘ ਦੁਆਰਾ ਇਹ ਸਕੀਮ ਪੰਜਾਬ ਵਿੱਚ ਲਿਆ ਕੇ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਵੱਡਾ ਤੋਹਫ਼ਾ ਦਿੱਤਾ ਗਿਆ ਹੈ

Conclusion:ਬਾਈਟ ਮੰਤਰੀ ਬਲਬੀਰ ਸਿੰਘ ਸਿੱਧੂ
ETV Bharat Logo

Copyright © 2025 Ushodaya Enterprises Pvt. Ltd., All Rights Reserved.