ਮੋਹਾਲੀ: ਕੋਰੋਨਾ ਦੇ ਮਾਮਲੇ ਲਗਾਤਾਰ ਘਟਦੇ ਜਾ ਰਹੇ ਹਨ ਇਸ ਨੂੰ ਲੈ ਕੇ ਹੁਣ ਸਰਕਾਰਾਂ ਨੇ ਵੀ ਲੌਕਡਾਊਨ ਤੇ ਕਰਫਿਊ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨਾਈਟ ਕਰਫ਼ਿਊ ਤੇ ਵੀਕੈਂਡ ਲੌਕਡਾਊਨ ਖ਼ਤਮ ਕਰ ਦਿੱਤਾ ਹੈ। ਹੁਣ ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ 16 ਜੁਲਾਈ ਤੋਂ ਸਕੂਲ ਖੁੱਲ੍ਹਣਗੇ, ਪਰ ਪੰਜਾਬ ਸਰਕਾਰ ਨੇ ਅਜੇ ਸਕੂਲ ਖੋਲ੍ਹਣ ਵਾਲੇ ਸਥਿਤੀ ਸਪਸ਼ਟ ਨਹੀਂ ਕੀਤੀ ਹੈ।
ਇਹ ਵੀ ਪੜੋ: ਜੇ ਭਾਰਤ ਸਰਕਾਰ ਗੱਲਬਾਤ ਕਰਨੀ ਚਾਹੁੰਦੀ ਹੈ, ਤਾਂ ਅਸੀਂ ਤਿਆਰ ਹਾਂ: ਟਿਕੈਤ
ਦਰਅਸਲ ਕਿਹਾ ਇਹ ਜਾ ਰਿਹਾ ਹੈ ਕਿ ਜਿਹੜੀ ਤੀਜੀ ਲਹਿਰ ਆਉਣ ਵਾਲੀ ਹੈ ਉਹ ਬੱਚਿਆਂ ਦੇ ਲਈ ਕਾਫੀ ਜ਼ਿਆਦਾ ਘਾਤਕ ਸਾਬਿਤ ਹੋਵੇਗੀ ਉਸ ਨੂੰ ਦੇਖਦੇ ਹੋਏ ਫਿਲਹਾਲ ਸਕੂਲਾਂ ਨੂੰ ਖੋਲ੍ਹਣ ਦਾ ਵਿਚਾਰ ਨਹੀਂ ਕੀਤਾ ਗਿਆ।