ਮੋਹਾਲੀ : ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ(Historical Gurdwara Singh Shaheed Sohana) ਦੇ ਸਾਹਮਣੇ ਪਿਛਲੇ ਸੌ ਦਿਨਾਂ ਤੋਂ ਲਗਾਤਾਰ ਕਿਸਾਨ ਅੰਦੋਲਨ(Peasant movement) ਦੇ ਸਮਰਥਨ ਵਿੱਚ ਜਾਰੀ ਭੁੱਖ ਹੜਤਾਲ ਅੱਜ ਇੱਕ ਸੌ ਇੱਕ ਦਿਨ ਵਿੱਚ ਪ੍ਰਵੇਸ਼ ਕਰ ਗਈ।
ਇਸ ਸੰਬੰਧ ਵਿਚ ਪੁਆਧੀ ਮੰਚ ਦੇ ਆਗੂਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ(Recitation of Sri Sukhmani Sahib) ਰਖਾਇਆ ਗਿਆ। ਤੇ ਭੋਗ ਉਪਰੰਤ ਉਨ੍ਹਾਂ ਨੇ ਆਪਣੇ ਵਿਚਾਰ ਚਰਚਾ ਵੀ ਮੀਡੀਆ ਸਾਹਮਣੇ ਰੱਖੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਆਧੀ ਮੰਚ ਦੇ ਆਗੂ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਹੁਣ ਇੱਕ ਨਵੀਂ ਯੂਨੀਅਨ ਬਣਾਈ ਗਈ ਹੈ, ਜਿਸ ਦੇ ਹੇਠ ਕੰਮ ਕੀਤਾ ਜਾਏਗਾ ਤੇ ਕਿਸਾਨੀ ਅੰਦੋਲਨ ਨੂੰ ਸਮਰਥਨ ਦੇਣ ਲਈ ਵੱਖ-ਵੱਖ ਲੋਕਾਂ ਨੂੰ ਜਿਹੜੀਆਂ ਛੋਟੀਆਂ ਛੋਟੀਆਂ ਜਥੇਬੰਦੀਆਂ ਨੂੰ ਇਨ੍ਹਾਂ ਨੂੰ ਇਕੱਠਾ ਕਰ ਕੇ ਇਕ ਆਵਾਜ਼ ਬੁਲੰਦ ਕੀਤੀ ਜਾਵੇਗੀ।
ਪਰਮਿੰਦਰ ਸਿੰਘ ਸੋਹਾਣਾ(Parminder Singh Sohana) ਨੇ ਕਿਹਾ ਕਿ ਕਿਸਾਨੀ ਅੰਦੋਲਨ ਲਗਾਤਾਰ ਸਮਰਥਨ ਦਿੱਤਾ ਜਾ ਰਿਹਾ ਹੈ ਇਸੇ ਕਰਕੇ ਪੁਆਧੀ ਮੰਚ ਵੱਲੋਂ ਇਕ ਯੂਨੀਅਨ ਬਣਾਈ ਗਈ ਹੈ ਜੋ ਕਿ ਬਲਬੀਰ ਸਿੰਘ ਰਾਜੇਵਾਲ(Balbir Singh Rajewal) ਵਰਗੇ ਕਿਸਾਨ ਆਗੂਆਂ ਦੀ ਅਗਵਾਈ ਹੇਠ ਕੰਮ ਕਰੇਗੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਕੁਲਵੰਤ ਸਿੰਘ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਦੇ ਲਈ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ(Gurdwara Singh Shaheed Sohana) ਦੇ ਸਾਹਮਣੇ ਪਿਛਲੇ ਸੌ ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕਿਸਾਨੀ ਅੰਦੋਲਨ ਨੂੰ ਲੈ ਕੇ ਮੋਹਾਲੀ ਦੇ ਡੀਸੀ ਨੂੰ ਇਕ ਗਿਆਪਨ ਵੀ ਦਿੱਤਾ ਜਾਵੇਗਾ।
ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਜੋ ਬੀਜੇਪੀ ਦੇ ਲੀਡਰ(BJP leader) ਅੱਜ ਕਿਸਾਨਾਂ ਬਾਰੇ ਮਾੜੀ ਸ਼ਬਦਾਵਲੀ ਵਰਤ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਲੀਡਰਾਂ ਨੂੰ ਪੰਜਾਬ 'ਚ ਕੀ ਦੇਸ਼ ਵਿੱਚ ਕਿਤੇ ਵੀ ਲੋਕ ਹੁਣ ਪਸੰਦ ਨਹੀਂ ਕਰ ਰਹੇ ਹਨ ਤੇ ਕਿਸਾਨੀ ਅੰਦੋਲਨ ਦੀ ਜਿੱਤ ਇੱਕ ਦਿਨ ਜ਼ਰੂਰ ਹੋਵੇਗੀ ਜਿਸ ਦਾ ਸਮਾਂ ਨਜ਼ਦੀਕ ਆ ਚੁੱਕਿਆ ਹੈ।
ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਦੋ ਹਜਾਰ ਬਾਈ ਦਾ ਸਮਾਂ ਨਜ਼ਦੀਕ ਆ ਰਿਹਾ ਹੈ। ਉੱਥੇ ਕਿਸਾਨ ਅੰਦੋਲਨ ਦੀ ਅੱਗ ਜਿਹੜੀ ਹੈ, ਉਹ ਜੰਗਲ ਦੇ ਅੱਗ ਦੀ ਤਰ੍ਹਾਂ ਫੈਲਦੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਪੁਆਧੀ ਮੰਚ ਵੱਲੋਂ ਇਕ ਨਵੀਂ ਯੂਨੀਅਨ ਬਣਾ ਲਈ ਗਈ, ਪਰ ਹੁਣ ਵੇਖਣਾ ਇਹ ਹੋਏਗਾ ਕਿ ਕੀ ਇਹ ਯੂਨੀਅਨ ਬੱਤੀ ਯੂਨੀਅਨਾਂ ਦੇ ਵਿਚਕਾਰ ਸ਼ਾਮਿਲ ਹੋ ਸਕਦੀ ਹੈ ਜਾਂ ਪਿਰ ਨਹੀਂ। ਜਿਸ ਨੂੰ ਲੈਕੇ ਆਪਣੀ ਨਵੀਂ ਰੂਪ ਰੇਖਾ ਤਿਆਰ ਕਰਦੀ ਹੈ।
ਇਹ ਵੀ ਪੜ੍ਹੋ:ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਮਿਲੇ ਸਖ਼ਤ ਸਜ਼ਾ'