ਮੋਹਾਲੀ: ਸ਼ਹਿਰ ਦੇ ਫੇਜ਼ 3 ਵਿਖੇ ਸਥਿਤ ਪੀਐੱਨਬੀ ਦੀ ਬਰਾਂਚ ’ਚੋਂ ਦੋ ਲੁਟੇਰੇ ਦਿਨ-ਦਿਹਾੜੇ ਪਿਸਤੌਲ ਦੀ ਨੋਕ ’ਤੇ 5 ਲੱਖ ਦੇ ਕਰੀਬ ਲੁੱਟ ਕੇ ਲੈ ਗਏ। ਲੁਟੇਰੇ ਗੱਡੀ ਵਿੱਚ ਆਏ ਸਨ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਡੀਐੱਸਪੀ ਸਿਟੀ ਦੀਪ ਕਮਲ ਗੁਰਸ਼ੇਰ ਸੰਧੂ ਅਤੇ ਐੱਸਪੀ ਹਰਵਿੰਦਰ ਵਿਰਕ ਵੀ ਮੌਕੇ 'ਤੇ ਪਹੁੰਚੇ। ਇਸ ਮੌਕੇ ਪੁਲਿਸ ਦੇ ਹੱਥ ਸੀਸੀਟੀਵੀ ਫੁਟੇਜ ਲੱਗੀ ਹੈ, ਜਿਸ ਦੇ ਵਿੱਚ ਲੁਟੇਰਿਆਂ ਨੂੰ ਸਾਫ ਵੇਖਿਆ ਜਾ ਸਕਦਾ ਹੈ।
ਇਹ ਵੀ ਪੜੋ: ਜਵਾਨਾਂ ਦੀ ਸ਼ਹੀਦੀ ਵਿਅਰਥ ਨਹੀਂ ਜਾਵੇਗੀ: ਪੀਐਮ ਮੋਦੀ
ਐੱਸਪੀ ਹਰਵਿੰਦਰ ਵਿਰਕ ਨੇ ਦੱਸਿਆ ਕਿ ਦੁਪਹਿਰ ਕਰੀਬ ਡੇਢ ਵਜੇ ਲੁਟੇਰੇ ਬੈਂਕ ਦੇ ਵਿੱਚ ਦਾਖ਼ਲ ਹੋਏ। ਦੋਵਾਂ ਵਿੱਚੋਂ ਇੱਕ ਕੋਲ ਬੰਦੂਕ ਅਤੇ ਦੂਜੇ ਕੋਲ ਚਾਕੂ ਸੀ। ਦੋਵਾਂ ਨੇ ਆਪਣਾ ਮੂੰਹ ਲੁਕਾ ਕੇ ਰੱਖਿਆ ਹੋਇਆ ਸੀ ਪਰ ਉਨ੍ਹਾਂ ਦੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਦੋਵਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਦੋਵਾਂ ਨੂੰ ਫੜ ਲਿਆ ਜਾਵੇਗ।