ਮੋਹਾਲੀ: ਸ੍ਰੀ ਗੁਰੂ ਨਾਨਕ ਦੇ ਜੀ ਦੇ 550ਵੇਂ ਪ੍ਰਾਕਸ਼ ਪੁਰਬ ਨੂੰ ਸਮਰਪਿਤ ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਪ੍ਰਿੰ: ਸਪਿੰਦਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ‘ਗੂਗਲ ਬੇਬੇ‘ ਦੇ ਨਾਮ ਨਾਲ ਮਸ਼ਹੂਰ ਬੀਬੀ ਕੁਲਵੰਤ ਕੌਰ ਮਨੈਲਾ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਸਹਿਜ ਪਾਠ ਦਾ ਭੋਗ ਪਾਇਆ ਗਿਆ ਅਤੇ ਬੀਬੀ ਕੁਲਵੰਤ ਕੌਰ ਵਿਦਿਆਰਥੀ ਦੇ ਰੂ-ਬਰੂ ਹੋਈ। ਵਿਦਿਆਰਥੀਆਂ ਦੇ ਰੂ-ਬਰੂ ਹੁੰਦਿਆਂ ਬੱਚਿਆਂ ਨੂੰ ਇਤਿਰਾਸ ਨਾਲ ਜੁੜਨ ਦਾ ਸੁਨੇਹਾ ਦਿੱਤਾ ਅਤੇ ਵਿਦਿਾਰਥੀਆਂ ਦੇ ਪ੍ਰਸ਼ਨ ਦੇ ਜਵਾਬ ਵੀ ਦਿੱਤੇ।
ਇਹ ਵੀ ਪੜ੍ਹੋ- ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ, ਕਈ ਅਹਿਮ ਮੁੱਦਿਆਂ 'ਤੇ ਹੋ ਰਹੀ ਚਰਚਾ
ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰਵਿੰਦਰ ਸਿੰਘ ਰੱਬੀ ਵੱਲੋਂ ਤਿਆਰ ਕਰਵਾਇਆ ਨਾਟਕ 'ਮਿਟੀ ਧੁੰਦ' ਪੇਸ਼ ਕੀਤਾ। ਸਕੂਲ ਸਟਾਫ ਵੱਲੋਂ ਯਾਦਗਾਰੀ ਚਿੰਨ੍ਹ ਨਾਲ ਬੀਬੀ ਕੁਲਵੰਤ ਕੌਰ ਦਾ ਸਨਮਾਨ ਕੀਤਾ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਕੁਲਵੰਤ ਕੌਰ ਨੇ ਜਿੱਥੇ ਬੱਚਿਆਂ ਨੂੰ ਇਤਿਹਾਸ ਨਾਲ ਜੁੜਨ ਦਾ ਸੁਨੇਹਾ ਦਿੱਤਾ ਉੱਥੇ ਹੀ ਪਰਿਵਾਰਕ ਮੈਂਬਰਾਂ ਨੂੰ ਵੀ ਇਤਿਹਾਸ ਨਾਲ ਜੁੜਨ ਦੀ ਗੱਲ ਆਖੀ।