ETV Bharat / state

ਜੇ ਢੱਡਰੀਆਂ ਵਾਲਾ ਹੁਣ ਵੀ ਪੇਸ਼ ਨਾ ਹੋਇਆ ਤਾਂ...

ਜੇ ਹੁਣ ਵੀ ਢੱਡਰੀਆਂ ਵਾਲਾ ਪੇਸ਼ ਨਹੀਂ ਹੁੰਦਾ ਤਾਂ ਸਾਰੀਆਂ ਪੰਥਕ ਜਥੇਬੰਦੀਆਂ ਆਪਸ ਦੇ ਵਿੱਚ ਵਿਚਾਰ ਕਰਨਗੀਆਂ ਕਿ ਹੁਣ ਢੱਡਰੀਆਂ ਵਾਲੇ ਸਬੰਧੀ ਕੀ ਫ਼ੈਸਲਾ ਲੈਣਾ ਹੈ ਜਿਸ ਵਿੱਚ ਪੰਥ ਵਿੱਚੋਂ ਛੇਕਣ ਬਾਰੇ ਵੀ ਵਿਚਾਰ ਚਰਚਾ ਹੋ ਸਕਦੀ ਹੈ।

ਗਿਆਨੀ ਹਰਪ੍ਰੀਤ ਸਿੰਘ
ਗਿਆਨੀ ਹਰਪ੍ਰੀਤ ਸਿੰਘ
author img

By

Published : Feb 8, 2020, 2:44 AM IST

ਮੋਹਾਲੀ: 8 ਫੇਜ਼ 'ਚ ਸਥਿੱਤ ਇਤਿਹਾਸਕ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ ਸ਼੍ਰੀ ਗੁਰੂ ਹਰਿ ਰਾਇ ਜੀ ਦੇ ਪ੍ਰਕਾਸ਼ ਪੁਰਬ ਉਪਰ ਵਿਸ਼ੇਸ਼ ਸਮਾਗ਼ਮ ਕਰਵਾਇਆ ਗਿਆ। ਇਸ ਸਮਾਗ਼ਮ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ ਗਈ।

ਜੇ ਢੱਡਰੀਆਂ ਵਾਲਾ ਹੁਣ ਵੀ ਪੇਸ਼ ਨਾ ਹੋਇਆ ਤਾਂ...

ਇਸ ਸਮਾਗ਼ਮ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਵਾਦ ਬਾਬਤ ਬੋਲਦੇ ਹੋਏ ਕਿਹਾ ਕਿ ਉਹ ਵਿਦਵਾਨ ਹਨ ਜਿਹੜਾ ਮਸਲਾ ਹੈ ਗੱਲਬਾਤ ਲਈ, ਉਨ੍ਹਾਂ ਨੂੰ ਆਉਣਾ ਚਾਹੀਦਾ ਹੈ।

ਢੱਡਰੀਆਂ ਵਾਲੇ ਵੱਲੋਂ ਜਵਾਬ ਦੇਣ 'ਤੇ ਕਿਹਾ ਕਿ ਜੇਕਰ ਉਹ ਬੈਠਣਗੇ ਨਹੀਂ ਤਾਂ ਮਸਲਾ ਹੱਲ ਨਹੀਂ ਹੋਵੇਗਾ ਜਿੰਨ੍ਹਾਂ ਨਾਲ ਬੈਠਣਾ ਹੈ ਉਹ ਭਰਾ ਹੀ ਹਨ ਕੋਈ ਦੁਸ਼ਮਣ ਨਹੀਂ ਹਨ। ਓਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਕ ਵਾਰ ਨਹੀਂ ਦੂਜੀ ਵਾਰ ਨਹੀਂ ਤੀਜੀ ਵਾਰ ਬੁਲਾਇਆ ਗਿਆ ਹੈ ਪਰ ਉਹ ਨਹੀਂ ਆਏ।

ਢੱਡਰੀਆਂ ਵਾਲੇ ਵੱਲੋਂ ਸੂਰਜ ਪ੍ਰਕਾਸ਼ ਗ੍ਰੰਥ 'ਚ ਮਾਈ ਭਾਗੀ ਅਤੇ ਭਾਈ ਬਚਿੱਤਰ ਸਿੰਘ ਜੀ ਬਾਰੇ ਦਰਜ ਕਥਾਵਾਂ ਬਾਰੇ ਸਵਾਲ ਉੱਪਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬੇਬੁਨਿਆਦ ਹਨ ।ਓਨ੍ਹਾਂ ਕਿਹਾ ਕਿ ਜਿਹੜੇ ਵੀ ਸ਼ੰਕੇ ਹਨ ਉਨ੍ਹਾਂ ਨੂੰ ਭਾਵੇਂ ਉਹ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਹੀ ਕਿਉਂ ਨਾ ਹੋਵੇ ਸਾਰੇ ਕਮੇਟੀ ਨੂੰ ਆ ਕੇ ਦੱਸਣ, ਕਮੇਟੀ ਉਸਦਾ ਜਵਾਬ ਦੇਵੇਗੀ।

ਓਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਢੱਡਰੀਆਂ ਵਾਲਾ ਪੇਸ਼ ਨਹੀਂ ਹੁੰਦਾ ਤਾਂ ਸਾਰੀਆਂ ਪੰਥਕ ਜਥੇਬੰਦੀਆਂ ਆਪਸ ਦੇ ਵਿੱਚ ਵਿਚਾਰ ਕਰਨਗੀਆਂ ਕਿ ਹੁਣ ਢੱਡਰੀਆਂ ਵਾਲੇ ਉਪਰ ਕੀ ਫੈਸਲਾ ਲੈਣਾ ਹੈ ਜਿਸ ਵਿੱਚ ਪੰਥ ਵਿੱਚੋਂ ਛੇਕਣ ਦਾ ਵੀ ਵਿਚਾਰ ਹੋ ਸਕਦਾ ਹੈ।

Intro:ਮੋਹਾਲੀ ਦੇ 8 ਫੇਜ਼ 'ਚ ਸਥਿੱਤ ਇਤਿਹਾਸਕ ਗੁਰੂਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ ਸ਼੍ਰੀ ਗੁਰੂ ਹਰਿ ਰਾਇ ਜੀ ਦੇ ਪ੍ਰਕਾਸ਼ ਪੁਰਬ ਉਪਰ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਮੌਕੇ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ ਗਈ।

Body:ਇਸ ਸਮਾਗਮ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਢੱਡਰੀਆਂ ਵਾਲੇ ਦੇ ਵਿਵਾਦ ਉਪਰ ਬੋਲਦੇ ਹੋਏ ਕਿਹਾ ਕਿ ਉਹ ਵਿਦਵਾਨ ਹਨ ਜਿਹੜਾ ਮਸਲਾ ਹੈ ਗੱਲਬਾਤ ਲਈ ਉਹਨਾਂ ਨੂੰ ਆਉਣਾ ਚਾਹੀਦਾ ਹੈ।ਢੱਡਰੀਆਂ ਵਾਲੇ ਦੇ ਜਵਾਬ ਦੇਣ ਤੇ ਕਿਹਾ ਕਿ ਜੇਕਰ ਉਹ ਬੈਠਣਗੇ ਨਹੀਂ ਤਾਂ ਮਸਲਾ ਹੱਲ ਨਹੀਂ ਹੋਵੇਗਾ ਜਿੰਨ੍ਹਾਂ ਨਾਲ ਬੈਠਣਾ ਹੈ ਉਹ ਭਰਾ ਹੀ ਹਨ ਕੋਈ ਦੁਸ਼ਮਣ ਨਹੀਂ ਹਨ।ਓਹਨਾ ਕਿਹਾ ਕਿ ਉਹਨਾਂ ਨੂੰ ਇੱਕ ਵਾਰ ਬੋਲਾਇਆ ਨਹੀਂ ਆਏ ਦੂਜੀ ਵਾਰ ਬੋਲਾਇਆ ਨਹੀਂ ਆਏ ਤੀਜੀ ਵਾਰ ਬੋਲਾਇਆ ਫੇਰ ਦੇਖਦੇ ਹਾਂ।ਢੱਡਰੀਆਂ ਵਾਲੇ ਵੱਲੋਂ ਸੂਰਜ ਪ੍ਰਕਾਸ਼ ਗ੍ਰੰਥ 'ਚ ਮਾਈ ਭਾਗੀ ਅਤੇ ਭਾਈ ਬਚਿੱਤਰ ਸਿੰਘ ਜੀ ਬਾਰੇ ਦਰਜ ਕਥਾਵਾਂ ਬਾਰੇ ਸਵਾਲ ਉਪਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬੇਬੁਨਿਆਦ ਹਨ ਬਿਲਕੁੱਲ।ਓਹਨਾ ਕਿਹਾ ਕਿ ਜਿਹੜੀਆਂ ਵੀ ਸ਼ੰਕੇ ਹਨ ਉਹਨਾਂ ਨੂੰ ਭਾਵੇਂ ਉਹ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਾ ਕਿਉਂ ਨਾ ਹੋਵੇ ਸਾਰੇ ਕਮੇਟੀ ਨੂੰ ਆਕੇ ਦਸਣ ਕਮੇਟੀ ਉਸਦਾ ਜਵਾਬ ਦੇਵੇਗੀ।ਓਹਨਾ ਕਿਹਾ ਕਿ ਜੇਕਰ ਹੁਣ ਵੀ ਢੱਡਰੀਆਂ ਵਾਲਾ ਪੇਸ਼ ਨਹੀਂ ਹੁੰਦਾ ਤਾਂ ਸਾਰੀਆਂ ਪੰਥਕ ਜਥੇਬੰਦੀਆਂ ਆਪਸ ਦੇ ਵਿੱਚ ਵਿਚਾਰ ਕਰਨਗੀਆਂ ਕਿ ਹੁਣ ਢੱਡਰੀਆਂ ਵਾਲੇ ਉਪਰ ਕੀ ਫੈਸਲਾ ਲੈਣਾ ਹੈ ਜਿਸ ਵਿੱਚ ਪੰਥ ਵਿੱਚੋਂ ਸੇਕਣ ਦਾ ਵੀ ਵਿਚਾਰ ਹੋ ਸਕਦਾ ਹੈ।ਇੱਥੇ ਦਸ ਦੇਈਏ ਕਿ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਪੰਥ 'ਚੋਂ ਸੇਕਣ ਬਾਰੇ ਮਨ੍ਹਾ ਕਰ ਚੁੱਕੇ ਹਨ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.