ਮੋਹਾਲੀ: ਪੰਜਾਬ ਵਿਚ ਜਿਸ ਤਰੀਕੇ ਦੇ ਨਾਲ ਮਹਿੰਗਾਈ ਵਧੀ ਹੈ ਹਰ ਵਰਗ ਦੁਖੀ ਨਜ਼ਰ ਆ ਰਿਹਾ ਹੈ। 80 ਸਾਲਾ ਬਜ਼ੁਰਗ ਵੱਲੋਂ ਮਹਿੰਗਾਈ ਖ਼ਿਲਾਫ਼ ਇੱਕ ਅਨੌਖੇ ਤਰੀਕੇ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੰਤੋਖ ਸਿੰਘ ਨਾਮ ਦਾ ਬਜ਼ੁਰਗ ਸ਼ਾਹਕੋਟ ਮਲਸੀਆਂ ਤੋਂ ਮੋਹਾਲੀ ਆਪਣੀ 2 ਪਹੀਆ ਵਾਹਨ ’ਤੇ ਪੁੱਜਾ ਅਤੇ ਉਸ ਨੇ ਆਪਣੇ 2 ਪਹੀਆ ਵਾਹਨ ’ਤੇ ਸ਼ੀਸ਼ੀਆਂ ਟੰਗੀਆਂ ਹਨ। ਇਸ ਬਜ਼ੁਰਗ ਨੇ ਪੈਟਰੋਲ, ਡੀਜ਼ਲ, ਸਰੋਂ ਤੇਲ, ਰੇਤਾ ਦੇ ਰੇਟਾਂ ਦਾ ਕੁਝ ਸਾਲ ਪਹਿਲਾਂ ਅਤੇ ਹੁਣ ਦੀ ਤੁਲਨਾ ਕੀਤੀ ਸੀ।
ਇਹ ਵੀ ਪੜੋ: ਨਵਜੋਤ ਕੌਰ ਸਿੱਧੂ ਨੇ ਸੁਖਬੀਰ ਬਾਦਲ ਨੂੰ ਦਿੱਤਾ ਠੋਕਵਾਂ ਜਵਾਬ
ਸੰਤੋਖ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਵੀ ਸਰਕਾਰਾਂ ਖ਼ਿਲਾਫ਼ ਪ੍ਰਦਰਸ਼ਨ ਹੁੰਦੇ ਹਨ ਉਹ ਉਥੇ ਪੁੱਜਦੇ ਹਨ ਅਤੇ ਆਪਣੀ ਹਾਜ਼ਰੀ ਭਰ ਕੇ ਘਰ ਵਾਪਸੀ ਚਲੇ ਜਾਂਦੇ ਹਨ। ਸੰਤੋਖ ਸਿੰਘ ਸ਼ਾਹਕੋਟ ਮਲਸੀਆਂ ਦੇ ਰਹਿਣ ਵਾਲੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੋਨੋਂ ਹੀ ਵਧੀ ਮਹਿੰਗਾਈ ਦਾ ਕਾਰਨ ਹਨ।
ਇਹ ਵੀ ਪੜੋ: ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਚੱਲੀ ਗੋਲੀ, 4 ਦੀ ਮੌਤ 2 ਜ਼ਖ਼ਮੀ