ਮੋਹਾਲੀ: ਕੁਰਾਲੀ ਦੇ ਨਜ਼ਦੀਕੀ ਇਲਾਕੇ ਬਲਾਕ ਮਾਜਰੀ ਦੇ ਪਿੰਡ ਖਿਜਰਾਬਾਦ ਦੇ 4 ਦੋਸਤ ਬੀਤੀ ਰਾਤ ਆਪਣੇ ਦੋਸਤ ਦੇ ਵਿਆਹ 'ਤੇ ਜੀਂਦ (ਹਰਿਆਣਾ) ਵਿਖੇ ਗਏ ਸੀ ਅਤੇ ਇਹ ਚਾਰੋਂ ਦੋਸਤ ਆਲਟੋ ਕਰ ਵਿੱਚ ਸਵਾਰ ਪਿੰਡ ਪਰਤ ਰਹੇ ਸਨ। ਵਾਪਸੀ ਸਮੇਂ ਕੈਥਲ ਕੋਲ ਓਨ੍ਹਾਂ ਦੀ ਕਾਰ ਦਾ ਭਿਆਨਕ ਹਾਦਸਾ ਹੋ ਗਿਆ, ਇਸ ਸੜਕ ਹਾਦਸੇ ਵਿੱਚ ਉਨ੍ਹਾਂ ਚਾਰਾਂ ਦੀ ਮੌਤ ਹੋ ਗਈ।
ਇਹ ਵੀ ਪੜੋ: ਵਿਸ਼ਵ ਏਡਜ਼ ਦਿਵਸ: ਵਿਸ਼ਵ ਭਰ 'ਚ 30 ਮਿਲੀਅਨ ਤੋਂ ਵੱਧ ਲੋਕ ਐਚਆਈਵੀ ਨਾਲ ਪ੍ਰਭਾਵਤ
ਮ੍ਰਿਤਕਾਂ ਦੀ ਪਹਿਚਾਣ ਸੁਰਿੰਦਰ ਕੁਮਾਰ (48) ਪੁੱਤਰ ਤਾਰਾ ਚੰਦ ਨਿਵਾਸੀ ਖਿਜਰਾਬਾਦ, ਰਾਜਿੰਦਰ ਪਾਲ ਸਿੰਘ (3 ) ਪੁੱਤਰ ਜੇਠੂ ਰਾਮ ਪਿੰਡ ਖਿਜਰਾਬਾਦ , ਰਾਮ ਸਿੰਘ (43) ਪੁੱਤਰ ਹਰਿ ਚੰਦ ਪਿੰਡ ਤਾਰਾਪੁਰ ਮਾਜਰੀ , ਭੂਸ਼ਣ ਸਿੰਘ ਪੁੱਤਰ ਸੁੱਚਾ ਸਿੰਘ ਹਰੀਪੁਰ ਬਰਦਾਰ ਦੇ ਰਹਿਣ ਵਾਲੇ ਹਨ।