ETV Bharat / state

ਯੂਪੀ ਦੀ ਕਣਕ ਦਾ ਕੁਰਾਲੀ ਦੇ ਸ਼ੈਲਰ ‘ਚ ਭੰਡਾਰ ਲਗਾਉਣ 'ਤੇ ਕਿਸਾਨਾਂ ਨੇ ਕੀਤਾ ਸ਼ੈਲਰ ਦਾ ਘਿਰਾਓ

ਉੱਤਰ ਪ੍ਰਦੇਸ਼ ਤੋਂ ਸਸਤੀ ਕਣਕ ਖ਼ਰੀਦਣ ਵਾਲੀ ਪਿੰਡ ਸੋਲਖੀਆਂ ਦੀ 'ਮੈਗਾ ਸਟਾਰ ਫੂਡਜ਼' ਨਾਮਕ ਆਟਾ ਮਿੱਲ ਵੱਲੋਂ ਨੇੜਲੇ ਪਿੰਡ ਬਮਨਾੜਾ ਦੇ ਇੱਕ ਸ਼ੈਲਰ ਵਿਖੇ ਪਿਛਲੇ ਦਿਨੀਂ 7 ਟਰਾਲੀਆਂ ਸਟੋਰ ਕੀਤੀ ਗਈਆਂ ਸਨ। ਇਸ ਦੀ ਭਣਕ ਕਿਸਾਨਾਂ ਨੂੰ ਲੱਗਦਿਆ ਹੀ ਇਲਾਕੇ ਦੇ ਕਿਸਾਨਾਂ ਵੱਲੋਂ ਸ਼ੈਲਰ ਦੇ ਬਾਹਰ ਇਕੱਠੇ ਹੋਏ ਕੇ ਸੈੱਲਰ ਮਾਲਕਾਂ ਅਤੇ ਅਤੇ 'ਮੈਗਾ ਸਟਾਰ ਫੂਡਜ਼' ਨਾਮਕ ਕੰਪਨੀ ਦੇ ਮਾਲਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਸ਼ੈਲਰ ਦਾ ਘਿਰਾਓ
ਸ਼ੈਲਰ ਦਾ ਘਿਰਾਓ
author img

By

Published : Apr 12, 2021, 8:39 AM IST

ਕੁਰਾਲੀ: ਉੱਤਰ ਪ੍ਰਦੇਸ਼ ਤੋਂ ਸਸਤੀ ਕਣਕ ਖ਼ਰੀਦਣ ਵਾਲੀ ਪਿੰਡ ਸੋਲਖੀਆਂ ਦੀ 'ਮੈਗਾ ਸਟਾਰ ਫੂਡਜ਼' ਨਾਮਕ ਆਟਾ ਮਿੱਲ ਵੱਲੋਂ ਨੇੜਲੇ ਪਿੰਡ ਬਮਨਾੜਾ ਦੇ ਇੱਕ ਸ਼ੈਲਰ ਵਿਖੇ ਪਿਛਲੇ ਦਿਨੀਂ 7 ਟਰਾਲੀਆਂ ਸਟੋਰ ਕੀਤੀ ਗਈਆਂ ਸਨ। ਇਸ ਦੀ ਭਣਕ ਕਿਸਾਨਾਂ ਨੂੰ ਲੱਗਦਿਆ ਹੀ ਇਲਾਕੇ ਦੇ ਕਿਸਾਨਾਂ ਵੱਲੋਂ ਸ਼ੈਲਰ ਦੇ ਬਾਹਰ ਇਕੱਠੇ ਹੋਏ ਕੇ ਸੈੱਲਰ ਮਾਲਕਾਂ ਅਤੇ ਅਤੇ 'ਮੈਗਾ ਸਟਾਰ ਫੂਡਜ਼' ਨਾਮਕ ਕੰਪਨੀ ਦੇ ਮਾਲਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਵੱਲੋਂ ਸ਼ੈਲਰ ਵਿੱਚ ਲੱਗੀ ਕਣਕ ਦੀ ਜਾਣਕਾਰੀ ਮੰਡੀ ਬੋਰਡ ਦੇ ਡੀਐਮ ਭਜਨ ਕੌਰ ਸੰਧੂ ਨੂੰ ਦਿੱਤੀ ਜਿਸ ਉੱਤੇ ਉਨ੍ਹਾਂ ਵੱਲੋਂ ਪਹਿਲਾਂ ਮਾਰਕਿਟ ਕਮੇਟੀ ਮੋਰਿੰਡਾ ਦੇ ਸੈਕਟਰੀ ਅਰਚਨਾ ਬੰਸਲ ਨੂੰ ਜਾਂਚ ਲਈ ਮੌਕੇ ਉੱਤੇ ਭੇਜਿਆ।

ਸੈੱਲਰ ਮਾਲਕ ਬਿੱਟੂ ਖੁੱਲਰ ਨੇ ਡੀਐਮ ਭਜਨ ਕੌਰ ਸੰਧੂ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਉਨ੍ਹਾਂ ਦੇ ਸੈੱਲਰ ਦੇ ਨਾਲ ਲਗਦਾ ਫਾਰਮ ਹਾਊਸ ਸੋਲਖੀਆਂ ਦੀ 'ਮੈਗਾ ਸਟਾਰ ਫੂਡਜ਼' ਨਾਮਕ ਆਟਾ ਮਿੱਲ ਨੂੰ 11 ਮਹੀਨਿਆਂ ਲਈ ਲੀਜ਼ ਉੱਤੇ ਦਿੱਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਕੰਪਨੀ ਨਾਲ ਕੀਤੇ ਗਏ ਲੀਜ਼ ਐਗਰੀਮੈਂਟ ਦੀ ਫੋਟੋ ਕਾਪੀ ਵੀ ਦਿਖਾਈ ਗਈ। ਇਸ ਦੌਰਾਨ ਸੋਲਖੀਆਂ ਦੀ 'ਮੈਗਾ ਸਟਾਰ ਫੂਡਜ਼' ਨਾਮਕ ਆਟਾ ਮਿੱਲ ਵੱਲੋਂ ਆਏ ਕੰਪਨੀ ਦੇ ਮੈਨੇਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਜੋ ਕਣਕ ਯੂਪੀ ਤੋਂ ਮੰਗਵਾਈ ਗਈ ਹੈ ਉਹ ਕਾਨੂੰਨ ਅਨੁਸਾਰ ਹੀ ਮੰਗਵਾਈ ਗਈ ਹੈ ਤੇ ਇਸ ਸਾਰੀ ਕਣਕ ਦੇ ਉਨ੍ਹਾਂ ਪਾਸ ਬਿੱਲ ਅਤੇ ਬਿਲਟੀਆਂ ਮੌਜੂਦ ਸਨ।

ਮੈਗਾ ਸਟਾਰ ਫੂਡਜ਼' ਅਤੇ ਸ਼ੈਲਰ ਮਾਲਕਾਂ ਵਿਚਕਾਰ ਹੋਏ ਰੈਂਟ ਐਗਰੀਮੈਂਟ ਸਬੰਧੀ ਮਿੱਲ ਅਧਿਕਾਰੀ ਤੋਂ ਪੁਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਿੱਲ ਮਾਲਕਾਂ ਅਤੇ ਸ਼ੈਲਰ ਮਾਲਕਾਂ ਵਿਚਕਾਰ 11 ਮਹੀਨਿਆਂ ਲਈ ਹੋਇਆ ਹੈ ਤੇ ਇਹ ਐਗਰੀਮੈਂਟ ਨੋਟਰੀ ਤੋਂ ਅਟੇਸਟ ਕਰਵਾਇਆ ਗਿਆ ਹੈ। ਇਸ ਉੱਤੇ ਜਦੋਂ ਪੱਤਰਕਾਰਾਂ ਵੱਲੋਂ ਰਜਿਸਟਰਡ ਐਗਰੀਮੈਂਟ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਪੁਖਤਾ ਜਵਾਬ ਨਹੀਂ ਦੇ ਸਕੇ।

ਕਿਸਾਨਾਂ ਵੱਲੋਂ ਸੈਕਟਰੀ ਅਰਚਨਾ ਬੰਸਲ ਨੂੰ ਸ਼ੈਲਰ ਅੰਦਰ ਸਟੋਰ ਕੀਤੀ ਗਈ ਕਣਕ ਦੀਆਂ ਬੋਰੀਆਂ ਦੇ ਭੰਡਾਰ ਨੂੰ ਵਿਖਾਉਂਦਿਆਂ ਕਿਹਾ ਕਿ ਕਣਕ ਨੂੰ ਜੋ ਬਾਰਦਾਨਾ ਲਗਾਇਆ ਗਿਆ ਹੈ ਉਹ ਪੰਜਾਬ ਸਰਕਾਰ ਦਾ ਲਗਾਇਆ ਗਿਆ ਹੈ ਟੀ ਜਿਸਟੋਨ ਸਾਫ ਪਤਾ ਚਲਦਾ ਹੈ ਕਿ ਇਹ ਕਣਕ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਲਈ ਲਿਆਂਦੀ ਗਈ ਹੈ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਸ਼ੈਲਰ ਦਾ ਲਾਈਸੈਂਸ ਖਾਰਜ ਕਰਨ ਅਤੇ ਸ਼ੈਲਰ ਅਤੇ ਮਿੱਲ ਦੇ ਮਾਲਕਾਂ ਖ਼ਿਲਾਫ਼ ਮਾਮਲੇ ਦਰਜ ਕਰਨ ਦੀ ਅਪੀਲ ਕੀਤੀ ਗਈ।

ਮੰਡੀ ਬੋਰਡ ਦੇ ਡੀਐਮ ਭਜਨ ਕੌਰ ਸੰਧੂ ਨੇ ਕਿਹਾ ਕਿ ਭਾਵੇਂ ਸੋਲਖੀਆਂ ਦੀ 'ਮੈਗਾ ਸਟਾਰ ਫੂਡਜ਼' ਨਾਮਕ ਆਟਾ ਮਿੱਲ ਵੱਲੋਂ ਯੂਪੀ ਤੋਂ ਕਣਕ ਦੀ ਖਰੀਦ ਸਰਕਾਰੀ ਨਿਯਮਾਂ ਅਨੁਸਾਰ ਕੀਤੀ ਗਈ ਪਰ ਮਿੱਲ ਵੱਲੋਂ ਇਸ ਦਾ ਭੰਡਾਰ ਇੱਕ ਸ਼ੈਲਰ ਵਿੱਚ ਕਰਨਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਤਹਿ ਤੱਕ ਜਾਕੇ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਇਸ ਮਾਮਲੇ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਕਿਸੇ ਵੀ ਦੋਸ਼ੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.