ETV Bharat / state

ਮੁਹਾਲੀ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਪੂਰਾ ਇਲਾਕਾ ਪੁਲਿਸ ਛਾਉਣੀ 'ਚ ਤਬਦੀਲ - ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ

ਅੰਮ੍ਰਿਤਸਰ ਤੋਂ ਬੰਦੂਕ ਦੇ ਜ਼ੋਰ ਉਤੇ ਕਾਰ ਖੋਹ ਕੇ ਮੁਹਾਲੀ ਵੱਲ ਭੱਜੇ ਬਦਮਾਸ਼ਾਂ ਕਾਰ ਛੱਡ ਮੌਕੇ ਤੋਂ ਫਰਾਰ ਹੋ ਗਏ । ਪੁਲਿਸ ਵੱਲੋਂ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। Mohali Encounter News:

encounter-between-police-and-miscreants-in-mohali-encounter
ਮੁਹਾਲੀ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਪੂਰਾ ਇਲਾਕਾ ਪੁਲਿਸ ਛਾਉਣੀ 'ਚ ਤਬਦੀਲ
author img

By ETV Bharat Punjabi Team

Published : Nov 26, 2023, 5:22 PM IST

ਮੁਹਾਲੀ: ਪੰਜਾਬ ਆਏ ਦਿਨ ਕਿਸੇ ਨਾ ਕਿਸੇ ਸ਼ਹੀਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਦੀਆਂ ਖ਼ਬਰ ਸਾਹਮਣੇ ਆਉਂਦੀਆਂ ਹਨ। ਅੱਜ ਫਿਰ ਮੁਹਾਲੀ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਬਦਮਾਸ਼ ਅੰਮ੍ਰਿਤਸਰ ਤੋਂ ਇੱਕ ਗੱਡੀ ਖੋਹ ਕੇ ਭੱਜੇ ਸਨ। ਜਿਵੇਂ ਹੀਂ ਇੰਨਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਤਾਂ ਪੁਲਿਸ ਵੱਲੋਂ ਇੰਨਾਂ ਦਾ ਪਿੱਛਾ ਕੀਤਾ ਗਿਆ। ਆਖਰ ਕਾਰ ਇੰਨ੍ਹਾਂ ਬਦਮਾਸ਼ਾਂ ਦਾ ਪਿੱਛਾ ਕਰਦੇ ਹੋਏ ਮੁਹਾਲੀ ਸੀਆਈਏ ਟੀਮ ਵੱਲੋਂ ਪਹੁੰਚ ਗਈ ਜਿੱਥੇ ਇੰਨ੍ਹਾਂ ਬਦਮਾਸ਼ਾਂ ਨੇ ਖਰੜ ਦੇ ਇੱਕ ਇਲਾਕੇ ਜੁਝਾਰ ਨਗਰ 'ਚ ਪੁਲਿਸ ਨੇ ਜਦੋਂ ਇੰਨਾਂ ਨੂੰ ਘੇਰਾ ਪਾਇਆ ਤਾਂ ਬਦਮਾਸ਼ਾਂ ਅਤੇ ਪੁਲਿਸ 'ਚ ਕਈ ਰਾਊਂਡ ਫਾਇਰਿੰਗ ਹੋਈ।

ਬਦਮਾਸ਼ਾਂ ਦੀ ਗਿਣਤੀ ਕਿੰਨੀ: ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਗੱਡੀ ਖੋਹ ਕੇ ਭੱਜੇ ਬਦਮਾਸ਼ਾਂ ਦੀ ਗਿਣਤੀ 3-4 ਹੋਣ ਦੀ ਚਰਚਾ ਚੱਲ ਰਹੀ ਹੈ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਤਅੇ ਘਟਨਾ ਸਥਾਨ ਉਤੇ ਸੀਨੀਅਰ ਅਧਿਕਾਰੀ ਮੌਕੇ ਉਪਰ ਪੁੱਜ ਗਏ ਹਨ। ਕਾਬਲੇਜ਼ਿਕਰ ਹੈ ਕਿ ਬਦਮਾਸ਼ਾਂ ਦੇ ਰਿਹਾਇਸ਼ੀ ਇਲਾਕੇ 'ਚ ਲੁਕੇ ਹੋਏ ਨੇ, ਪੁਲਿਸ ਵੱਲੋਂ ਬਦਮਾਸ਼ਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਜਾ ਰਿਹਾ ਹੈ। ਮੋਹਾਲੀ ਦੇ ਪਿੰਡ ਬਹਿਲੋਲਪੁਰ ਚ ਪੁਲਿਸ ਤੇ ਬਦਮਾਸ਼ਾਂ ਵਿੱਚ ਮੁਕਾਬਲਾ ਹੋਇਆ। ਮੁਕਾਬਲੇ ਵਿੱਚ ਇੱਕ ਮੁਲਜ਼ਮ ਦੇ ਗੋਲੀ ਲੱਗੀ ਹੈ। ਅੰਮ੍ਰਿਤਸਰ ਤੋਂ ਬੰਦੂਕ ਦੇ ਜ਼ੋਰ ਉਤੇ ਕਾਰ ਖੋਹ ਕੇ ਮੁਹਾਲੀ ਵੱਲ ਭੱਜੇ ਸਨ। ਫਿਲਹਾਲ ਤਿੰਨੋਂ ਮੁਲਜ਼ਮ ਕਾਰ ਛੱਡ ਮੌਕੇ ਤੋਂ ਹੋਏ ਫਰਾਰ। ਪੁਲਿਸ ਵੱਲੋਂ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.