ਮੋਹਾਲੀ : ਲਾਲੜੂ ਵਿਖੇ ਬਣੀ ਗਊਸ਼ਾਲਾ ਜਿਸ ਵਿੱਚ ਪਿਛਲੇ ਕਈ ਦਿਨਾਂ ਤੋਂ ਗਊਆਂ ਦੀਆਂ ਲਗਾਤਾਰ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਹੁਣ ਤੱਕ ਕਰੀਬ ਪੰਜਾਹ ਤੋਂ ਸੱਠ ਗਊਆਂ ਦੀ ਮੌਤ ਹੋ ਚੁੱਕੀ ਹੈ।
ਲਾਲੜੂ ਵਿਖੇ ਬਣੀ ਗਊਸ਼ਾਲਾ ਵਿੱਚ ਮਰ ਰਹੀਆਂ ਗਊਆਂ ਨੂੰ ਲੈ ਕੇ ਵਿਧਾਇਕ ਅਕਾਲੀ ਦਲ ਐਨ. ਸ਼ਰਮਾ ਵੱਲੋਂ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਧਿਆਨ ਫਾਊਂਡੇਸ਼ਨ ਉੱਪਰ ਦੋਸ਼ ਲਾਏ ਗਏ ਸਨ।
ਧਿਆਨ ਫ਼ਾਊਡੇਸ਼ਨ ਨੇ ਇੰਨ੍ਹਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਸ ਸਭ ਝੂਠ ਹਨ। ਉਨ੍ਹਾਂ ਐੱਨ ਕੇ ਸ਼ਰਮਾ ਦੇ ਬਿਆਨ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼ਰਮਾ ਇੱਕ ਜਿੰਮੇਵਾਰ ਵਿਅਕਤੀ ਅਤੇ ਵਿਧਾਇਕ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ।
ਗਊਸ਼ਾਲਾ ਦੇ ਮੈਂਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਸਬੂਤ ਹਨ ਕਿ ਅਸੀਂ ਸਰਕਾਰ ਨੂੰ ਸਮੇਂ-ਸਮੇਂ ਉੱਤੇ ਚਿੱਠੀਆਂ ਲਿਖੀਆਂ ਹਨ ਕਿ ਸਰਕਾਰ ਵੱਲੋਂ ਸਾਡੀ ਕੋਈ ਵੀ ਮਾਲੀ ਮਦਦ ਨਹੀਂ ਕੀਤੀ ਜਾ ਰਹੀ ਅਤੇ ਸਰਕਾਰ ਨੂੰ ਸਮੇਂ-ਸਮੇਂ ਉੱਤੇ ਇਹ ਵੀ ਲਿਖਿਆ ਕਿ ਗਊਆਂ ਦੇ ਰਖੇਵੇਂ ਲਈ ਸਾਨੂੰ ਸ਼ੈੱਡ ਬਣਾ ਕੇ ਦਿੱਤਾ ਜਾਵੇ, ਕਿਉਂਕਿ ਸਾਡੇ ਕੋਲ ਸ਼ੈੱਡ ਹੈ ਉਸ ਵਿੱਚ ਸਿਰਫ਼ 200 ਦੇ ਕਰੀਬ ਹੀ ਗਊਆਂ ਆ ਸਕਦੀਆਂ ਹਨ। ਪਰ ਸਾਡੇ ਕੋਲ ਆਏ ਦਿਨ ਗਊਆਂ ਦਾ ਤਾਦਾਦ ਵੱਧ ਰਹੀ ਹੈ, ਜਿਸ ਦੇ ਚੱਲਦਿਆਂ ਗਊਆਂ ਨੂੰ ਖੁੱਲ੍ਹੇ ਵਿੱਚ ਹੀ ਰੱਖਣਾ ਪੈ ਰਿਹਾ ਹੈ ਅਤੇ ਠੰਢ ਕਰ ਕੇ ਗਊਆਂ ਦੀ ਮੌਤ ਹੋ ਰਹੀ ਹੈ।
ਪਰ ਫ਼ਿਲਹਾਲ ਹਾਲੇ ਤੱਕ ਸਰਕਾਰ ਵੱਲੋਂ ਇਸ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।