ETV Bharat / state

ਮੋਹਾਲੀ 'ਚ 100 ਦੇ ਕਰੀਬ ਮੱਝਾਂ ਤੇ ਗਾਵਾਂ ਦੀ ਮੌਤ - 100 ਮੱਝਾਂ ਤੇ ਗਾਵਾਂ ਦੀ ਮੌਤ

ਮੋਹਾਲੀ ਦੇ ਪਿੰਡ ਕੰਡਾਲਾ 'ਚ 2 ਡੇਅਰੀ ਫਾਰਮਾਂ ਵਿੱਚ ਲਗਭਗ 100 ਗਾਵਾਂ ਦੀ ਮੌਤ ਹੋ ਗਈ ਹੈ। ਮੌਤ ਦੇ ਅਸਲੀ ਕਾਰਨਾਂ ਦੀ ਅਜੇ ਜਾਂਚ ਹੋ ਰਹੀ ਹੈ ਪਰ ਅਜਿਹਾ ਖ਼ਦਸ਼ਾ ਪ੍ਰਗਟਾਇਆ ਜ ਰਿਹਾ ਹੈ ਕਿ ਜ਼ਹਿਰੀਲਾ ਖਾਣਾ ਖਾਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।

ਫ਼ਾਈਲ ਫ਼ੋਟੋ।
author img

By

Published : Jul 29, 2019, 10:58 AM IST

ਮੋਹਾਲੀ: ਪਿੰਡ ਕੰਡਾਲਾ ਦੇ ਦੋ ਡੇਅਰੀ ਫਾਰਮਾਂ ਵਿੱਚ 100 ਦੇ ਕਰੀਬ ਮੱਝਾਂ ਤੇ ਗਾਵਾਂ ਦੀ ਮੌਤ ਹੋ ਗਈ ਹੈ। ਡੇਅਰੀ ਮਾਲਕਾਂ ਦਾ ਦੋਸ਼ ਹੈ ਕਿ ਛੇਤੀ ਡਾਕਟਰਾਂ ਦੀ ਮਦਦ ਨਾ ਮਿਲਣ ਕਾਰਨ ਪਸ਼ੂਆਂ ਨੇ ਦਮ ਤੋੜ ਦਿੱਤਾ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਅਜਿਹਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਬਾਹਰ ਤੋਂ ਆਏ ਵੇਸਟਿਸ ਖਾਣੇ ਦੇ ਕਾਰਨ ਮੌਤ ਹੋਣੀ ਸ਼ੁਰੂ ਹੋਈ ਹੈ।

ਪਿੰਡ ਕੰਡਾਲਾ ਡੇਅਰੀ ਦੇ ਸੰਚਾਲਕ ਤਰਸੇਮ ਸਿੰਘ ਅਤੇ ਜਸਵੰਤ ਸਿੰਘ ਰਾਜੂ ਹਨ। ਪਿਛਲੇ ਤਿੰਨ ਦਿਨ ਤੋਂ ਡੇਅਰੀ ਫਾਰਮ ਵਿੱਚ ਇੱਕ-ਇੱਕ ਕਰਕੇ ਪਸ਼ੂਆਂ ਦੀ ਮੌਤ ਹੋ ਰਹੀ ਹੈ ਅਤੇ ਸੌ ਦੇ ਕਰੀਬ ਪਸ਼ੂ ਮਰ ਚੁੱਕੇ ਹਨ ਪਰ ਮਰਨ ਦੀ ਗਿਣਤੀ ਵਧਣ ਤੋਂ ਬਾਅਦ ਵੀ ਕੋਈ ਵੀ ਪ੍ਰਸ਼ਾਸਨ ਦਾ ਨੁਮਾਇੰਦਾ ਸਾਰ ਲੈਣ ਲਈ ਨਹੀਂ ਪਹੁੰਚਿਆ ਜਦੋਂ ਗਿਣਤੀ ਪੰਜਾਹ ਤੋਂ ਜ਼ਿਆਦਾ ਵਧੀ ਤਾਂ ਡਾਕਟਰਾਂ ਨੇ ਉੱਥੇ ਪਹੁੰਚ ਕੇ ਇਲਾਜ ਸ਼ੁਰੂ ਕੀਤਾ ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਬਾਕੀ ਮੱਝਾਂ ਤੇ ਗਾਈਆਂ ਵੀ ਮਰ ਜਾਣਗੀਆਂ।

ਪਸ਼ੂ ਪਾਲਣ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਸੰਜੀਵ ਕੌਸ਼ਲ ਨੇ ਕਿਹਾ ਕਿ ਡੇਅਰੀ ਮਾਲਕਾਂ ਵੱਲੋਂ ਮਰੀਆਂ ਮੱਝਾਂ ਅਤੇ ਗਾਈਆਂ ਨੂੰ ਬਾਅਦ ਵਿੱਚ ਚੱਕ ਦਿੱਤਾ ਗਿਆ ਇਸ ਲਈ ਪੋਸਟਮਾਰਟਮ ਸਾਰੇ ਪਸ਼ੂਆਂ ਦਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸੈਂਪਲ ਦਿੱਤੇ ਗਏ ਹਨ ਅਤੇ ਜਾਂਚ ਲਈ ਭੇਜ ਦਿੱਤੇ ਗਏ ਸੀ ਜਿਸ ਤੋਂ ਬਾਅਦ ਹੀ ਇਸ ਮਾਮਲੇ ਦੀ ਜੜ੍ਹ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਉੱਥੇ ਹੀ ਕੈਬਿਨੇਟ ਮੰਤਰੀ ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਪਸ਼ੂਆਂ ਦੀ ਮੌਤ ਜ਼ਹਿਰੀਲਾ ਚਾਰਾ ਖਾਣ ਨਾਲ ਹੋਈ ਹੈ। ਜਲੰਧਰ ਅਤੇ ਲੁਧਿਆਣਾ ਤੋਂ ਆਈ ਡਾਕਟਰਾਂ ਦੀ ਟੀਮ ਵੱਲੋਂ ਸ਼ੁੱਕਰਵਾਰ ਨੂੰ ਹੀ ਪਸ਼ੂਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਪਸ਼ੂਆਂ ਦੇ ਮਰਨ ਦੀ ਡਿਟੇਲ ਰਿਪੋਰਟ ਡਾਕਟਰਾਂ ਵੱਲੋਂ ਤਿਆਰ ਕੀਤੀ ਹੈ ਅਤੇ ਇਸ ਨਾਲ ਜੁੜੇ ਵਿਭਾਗ ਨੂੰ ਵੀ ਭੇਜੀ ਗਈ ਹੈ

ਹਾਲਾਂਕਿ ਸਰਕਾਰ ਵੱਲੋਂ ਸੱਤ ਤੋਂ ਅੱਠ ਜਰਸੀ ਗਾਵਾਂ ਦੇਣ ਦਾ ਵਾਅਦਾ ਦੋਨਾਂ ਡਾਇਰੀਆਂ ਨੂੰ ਕੀਤਾ ਗਿਆ ਹੈ ਪਰ ਡਾਇਰੀ ਚਾਲਕ ਜਿਨ੍ਹਾਂ ਦਾ ਰੁਜ਼ਗਾਰ ਹੀ ਦੁੱਧ ਵੇਚ ਕੇ ਮੱਝਾਂ ਗਾਵਾਂ ਦੇ ਸਿਰ 'ਤੇ ਚੱਲਦਾ ਸੀ ਉਨ੍ਹਾਂ ਦੀ ਇਸ ਤਰ੍ਹਾਂ ਅਚਾਨਕ ਮੌਤ ਹੋਣਾ ਵੱਡਾ ਸਵਾਲ ਹੈ।

Intro:ਮੋਹਾਲੀ ਦੇ ਪਿੰਡ ਕੰਡਾਲਾ ਦੀ ਦੋ ਡੇਅਰੀ ਫਾਰਮਾਂ ਵਿੱਚ ਸੌ ਦੇ ਕਰੀਬ ਗਾਏ ਅਤੇ ਮੈਸਾਂ ਦੀ ਮੌਤ ਹੋ ਚੁੱਕੀ ਹੈ ਡੇਅਰੀ ਮਾਲਕਾਂ ਦਾ ਆਰੋਪ ਹੈ ਕਿ ਜਲਦ ਡਾਕਟਰਾਂ ਦੀ ਮਦਦ ਨਾ ਮਿਲਣ ਕਾਰਨ ਪਸ਼ੂਆਂ ਨੇ ਦਮ ਤੋੜੇ.. ਮੌਤ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਬਾਹਰ ਤੋਂ ਆਏ ਵੇਸਟਿਸ ਖਾਣੇ ਦੇ ਕਾਰਨ ਮੌਤ ਹੋਣੀ ਸ਼ੁਰੂ ਹੋਈ ਉੱਥੇ ਹੀ ਕੈਬਨਿਟ ਮੰਤਰੀ ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਪਸ਼ੂਆਂ ਦੀ ਮੌਤ ਜ਼ਹਿਰੀਲਾ ਚਾਰਾ ਖਾਣੇ ਕਾਰਨ ਹੋਈ ਹੈ
Body:
ਪਿੰਡ ਕੰਡਾਲਾ ਡੇਅਰੀ ਸੰਚਾਲਕ ਤਰਸੇਮ ਸਿੰਘ ਅਤੇ ਜਸਵੰਤ ਸਿੰਘ ਰਾਜੂ ਹੈ ਪਿਛਲੇ ਤਿੰਨ ਦਿਨ ਤੋਂ ਡੈਰੀ ਫਾਰਮ ਵਿੱਚ ਇੱਕ ਇੱਕ ਕਰ ਪਸ਼ੂਆਂ ਦੀ ਮੌਤ ਹੋ ਰਹੀ ਹੈ ਅਤੇ ਸੌ ਦੇ ਕਰੀਬ ਪਸ਼ੂ ਮਰ ਚੁੱਕੇ ਨੇ ਪਰ ਮਰਨੇ ਦੀ ਗਿਣਤੀ ਵਧਣ ਤੋਂ ਬਾਅਦ ਵੀ ਕੋਈ ਵੀ ਪ੍ਰਸ਼ਾਸਨ ਦਾ ਨੁਮਾਇੰਦਾ ਸਾਰ ਲੈਣ ਲਈ ਨਹੀਂ ਪਹੁੰਚਿਆ ਜਦੋਂ ਗਿਣਤੀ ਪੰਜਾਹ ਤੋਂ ਜ਼ਿਆਦਾ ਵਧੀ ਤਾਂ ਡਾਕਟਰਾਂ ਨੇ ਉੱਥੇ ਪਹੁੰਚ ਇਲਾਜ ਸ਼ੁਰੂ ਕੀਤਾ ਅਤੇ ਨਾਲ ਹੀ ਭਵਿੱਖਵਾਣੀ ਵੀ ਕਰ ਦਿਤੀ ਕਿ ਬਾਕੀ ਮੱਝਾਂ ਤੇ ਗਾਇਆ ਵੀ ਮਰ ਜਾਣਗੀਆਂ

ਪਸ਼ੂ ਪਾਲਣ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ ਸੰਜੀਵ ਕੋਸ਼ਲ ਨੇ ਕਿਹਾ ਕਿ ਡੇਅਰੀ ਮਾਲਕਾਂ ਦੇ ਵੱਲੋਂ ਮਰੇ ਮੱਝਾਂ ਅਤੇ ਗਾਈਆਂ ਨੂੰ ਬਾਅਦ ਵਿੱਚ ਚੱਕ ਦਿੱਤਾ ਗਿਆ ਇਸ ਲਈ ਪੋਸਟਮਾਰਟਮ ਸਭੀ ਪਸ਼ੂਆਂ ਦਾ ਨਹੀਂ ਹੋ ਸਕਿਆ.. ਡਾ ਕੌਸ਼ਲ ਨੇ ਕਿਹਾ ਕਿ ਸਾਡੇ ਵੱਲੋਂ ਸੈਂਪਲ ਦਿੱਤੇ ਗਏ ਅਤੇ ਜਾਂਚ ਲਈ ਭੇਜ ਦਿੱਤੇ ਗਏ ਸੀ ਡਾ ਕੌਸ਼ਲ ਨੇ ਕਿਹਾ ਕਿ ਫਿਰ ਵੀ ਜੜ੍ਹ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ

ਪੱਥਰੀ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜ਼ਹਿਰੀਲੀ ਖ਼ੁਰਾਕ ਖਾਣ ਨਾਲ ਪਸ਼ੂਆਂ ਦੀ ਮੌਤ ਹੋਈ ਹੈ ਜਲੰਧਰ ਅਤੇ ਲੁਧਿਆਣਾ ਤੋਂ ਆਈ ਡਾਕਟਰਾਂ ਦੀ ਟੀਮ ਵੱਲੋਂ ਸ਼ੁੱਕਰਵਾਰ ਨੂੰ ਹੀ ਪਸ਼ੂਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਪਸ਼ੂਆਂ ਦੇ ਮਰਨੇ ਦੀ ਡਿਟੇਲ ਰਿਪੋਰਟ ਡਾਕਟਰਾਂ ਵੱਲੋਂ ਤਿਆਰ ਕੀਤੀ ਹੈ ਅਤੇ ਨਾਲ ਦੇ ਨਾਲ ਨਾਲ ਜੁੜੇ ਵਿਭਾਗ ਨੂੰ ਵੀ ਭੇਜੀ ਗਈ ਹੈ Conclusion:ਹਾਲਾਂਕਿ ਸਰਕਾਰ ਵੱਲੋਂ ਸੱਤ ਤੋਂ ਅੱਠ ਜਰਸੀ ਗਾਵਾਂ ਦੇਣ ਦਾ ਵਾਅਦਾ ਦੋਨਾਂ ਡਾਇਰੀਆਂ ਨੂੰ ਕੀਤਾ ਗਿਆ ਹੈ ਪਰ ਡਾਇਰੀ ਚਾਲਕ ਜਿਨ੍ਹਾਂ ਦਾ ਰੁਜ਼ਗਾਰ ਹੀ ਦੁੱਧ ਵੇਚ ਕੇ ਮੱਝਾਂ ਗਾਵਾਂ ਦੇ ਸਿਰ ਤੇ ਚੱਲਦਾ ਸੀ ਉਨ੍ਹਾਂ ਦੀ ਐਵੇਂ ਮੌਤ ਹੋਣਾ ਵੱਡਾ ਸਵਾਲ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.