ETV Bharat / state

Flood Damage Area: ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਨੌਜਵਾਨਾਂ ਨੇ ਪਸ਼ੂਆਂ ਲਈ ਪਹੁੰਚਾਇਆ ਚਾਰਾ - ਅਨੰਦਪੁਰ ਸਾਹਿਬ

ਹੜ ਪ੍ਰਭਾਵਿਤ ਪਿੰਡਾਂ ’ਚ ਸਮਾਜ ਸੇਵੀਆਂ ਵੱਲੋਂ ਪਸ਼ੂਆਂ ਲਈ ਹਰਾ ਚਾਰਾ ਮੁਹੱਈਆ ਕਰਵਾਉਣ ਲਈ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਜਿਸ ਦੇ ਚੱਲਦਿਆਂ ਪਿੰਡਾਂ ’ਚ ਜਾ ਕੇ ਸੁੱਕਾ ਅਤੇ ਚਾਰਾ ਭੇਜਿਆ ਵੰਡਿਆ ਜਾ ਰਿਹਾ ਹੈ।

youth provide green fodder for the animals in the flood damage area of rupnagar
Flood Damage Area :ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਨੌਜਵਾਨਾਂ ਨੇ ਪਸ਼ੂਆਂ ਲਈ ਪਹੁੰਚਾਇਆ ਚਾਰਾ
author img

By ETV Bharat Punjabi Team

Published : Aug 26, 2023, 10:03 PM IST

Flood Damage Area :ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਨੌਜਵਾਨਾਂ ਨੇ ਪਸ਼ੂਆਂ ਲਈ ਪਹੁੰਚਾਇਆ ਚਾਰਾ

ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਕਈ ਪਿੰਡਾਂ ਵਿੱਚ ਹੜ੍ਹਾਂ ਕਰਕੇ ਹਾਲਾਤ ਬੇਹਾਲ ਬਣੇ ਹੋਏ ਨੇ। ਇਸ ਮਾਰ ਵਿੱਚ ਇਨਸਾਨੀ ਜਾਨ ਮਾਲ ਦਾ ਨੁਕਸਾਨ ਤਾਂ ਹੋਇਆ ਹੀ ਹੈ। ਇਸ ਵਿੱਚ ਕਿਸਾਨਾਂ ਦੀਆਂ ਫਸਲਾਂ ਵੀ ਬਰਬਾਦ ਹੋ ਚੁੱਕਿਆ ਹਨ। ਘਰ ਢਹਿ ਢੇਰੀ ਹੋ ਚੁੱਕੇ ਨੇ ਅਤੇ ਕਿਸਾਨਾਂ ਕੋਲ ਆਪਣੇ ਪਸ਼ੂਆਂ ਲਈ ਹਰਾ ਚਾਰਾ ਵੀ ਖ਼ਤਮ ਹੋਣ ਦੇ ਕਗਾਰ 'ਤੇ ਹੈ। ਇਸ ਵਿਚਾਲੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਨਿੱਕੂਵਾਲ ਵਿਖੇ ਸਮਾਜ ਸੇਵੀ ਨੌਜਵਾਨਾਂ ਵੱਲੋਂ ਪਿੰਡ ਦੇ ਲੋੜਵੰਦ ਲੋਕਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਮੁਹਈਆ ਕਰਵਾਇਆ ਗਿਆ। ਕਿਉਂਕਿ ਹੜ੍ਹਾਂ ਨੇ ਦੂਸਰੀਆਂ ਫਸਲਾਂ ਦੇ ਨਾਲ ਨਾਲ ਹਰੇ ਚਾਰੇ ਨੂੰ ਵੀ ਬਰਬਾਦ ਕਰ ਦਿੱਤਾ ਹੈ। ਘਰਾਂ ਵਿੱਚ ਪਿਆ ਸੁੱਕਾ ਚਾਰਾ ਤੂੜੀ ਬਰਸਾਤ ਹੋਣ ਦੇ ਕਾਰਨ ਭਿੱਜ ਕੇ ਬਰਬਾਦ ਹੋ ਚੁੱਕਿਆ ਹੈ।

ਭੁੱਖ ਨਾਲ ਜਾਰਹੀ ਪਸ਼ੂਆਂ ਦੀ ਜਾਨ : ਇਸ ਤਹਿਤ ਅੱਜ ਇਸ ਪਿੰਡ ਦੇ ਲੋਕਾਂ ਨੂੰ ਚਾਰਾ ਵੰਡਿਆ ਗਿਆ ਤਾਂ ਹਲਕਾ ਅਨੰਦਪੁਰ ਸਾਹਿਬ ਦੇ ਪਿੰਡ ਬੇਲੀਆਂ ਦੇ ਲੋਕਾਂ ਨੇ ਦੱਸਿਆ ਕਿ ਇਥੇ ਪਰਿਵਾਰ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਦੁੱਧ ਦੇ ਕਾਰੋਬਾਰ 'ਤੇ ਹੀ ਨਿਰਭਰ ਹਨ। ਇਹਨਾਂ ਪਰਿਵਾਰਾਂ ਵੱਲੋਂ ਆਪਣਾ ਦੁੱਖ ਦਰਦ ਪੱਤਰਕਾਰਾ ਨਾਲ ਸਾਂਝਾ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਮਾੜੇ ਹਲਾਤਾਂ ਵਿੱਚ ਕਿਸੇ ਨੇ ਵੀ ਉਹਨਾਂ ਦੀ ਬਾਂਹ ਨਹੀਂ ਫੜ੍ਹੀ। ਜਿਵੇਂ ਹੀ ਇਨ੍ਹਾਂ ਪਿੰਡਾਂ 'ਚ ਹਰੇ ਚਾਰੇ ਦੀ ਕਮੀ ਅਤੇ ਪਸ਼ੂਆਂ ਦੀ ਜਾਨ ਜਾਣ ਲੱਗੀ। ਇੱਕ ਵੱਛੀ ਦੀ ਜਾਨ ਭੁੱਖ ਦੇ ਨਾਲ ਚਲੀ ਗਈ। ਹੋਰ ਪਸ਼ੂ ਕਮਜ਼ੋਰ ਹੋ ਰਹੇ ਹਨ।

ਨੌਜਵਾਨ ਦਿਨ ਰਾਤ ਹਰੇ ਚਾਰੇ ਦੀ ਸੇਵਾ ਵਿੱਚ ਲੱਗੇ ਹੋਏ ਹਨ: ਇਸ ਮੌਕੇ ਸਮਾਜ ਸੇਵੀ ਨੌਜਵਾਨ ਸਰਬਜੀਤ ਸਿੰਘ ਨਿੱਕੂਵਾਲ ਨੇ ਕਿਹਾ ਕਿ ਹਰ ਇਕ ਨੂੰ ਕੁਝ ਨਾ ਕੁਝ ਖਾਣ ਅਤੇ ਰਹਿਣ ਲਈ ਮਿਲ ਜਾਂਦਾ ਹੈ, ਪਰ ਇਹਨਾਂ ਬੇਜ਼ੁਬਾਨ ਜਾਨਵਰਾਂ ਲਈ ਕੋਈ ਕੋਈ ਹੀ ਸੋਚਦਾ ਹੈ। ਜਦੋਂ ਸਾਨੂੰ ਜਾਨਵਰਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਸਾਡੇ ਵੱਲੋਂ ਇਨ੍ਹਾਂ ਪਰਿਵਾਰਾਂ ਤਕ ਪਹੁੰਚ ਕੀਤੀ। ਹਰੇ ਚਾਰੇ ਦੀ ਸੇਵਾ ਕਰ ਰਹੇ ਨੌਜਵਾਨਾਂ ਨੇ ਦੱਸਿਆ ਕਿ ਹਰੇ ਚਾਰੇ ਨੂੰ ਜਾਂ ਤਾਂ ਆਪਣੇ ਖੇਤਾਂ ਵਿੱਚੋਂ ਕੱਟ ਕੇ ਲਿਆਉਂਦੇ ਹਨ ਜਾਂ ਕਿਸੀ ਸਮਾਜ ਸੇਵੀ ਵੱਲੋਂ ਆਪਣੇ ਖੇਤ ਵਿੱਚ ਵੱਢ ਕੇ ਲਿਜਾਣ ਲਈ ਕਿਹਾ ਜਾਂਦਾ ਹੈ। ਇਹ ਨੌਜਵਾਨ ਦਿਨ ਰਾਤ ਹਰੇ ਚਾਰੇ ਦੀ ਸੇਵਾ ਵਿੱਚ ਲੱਗੇ ਹੋਏ ਹਨ। ਨੌਜਵਾਨਾਂ ਨੇ ਕਿਹਾ ਕਿ ਅਸੀਂ ਪਸ਼ੂਆਂ ਦੇ ਚਾਰੇ ਲਈ ਸੇਵਾ ਕਰ ਰਹੇ ਹਾਂ ਅਤੇ ਜਦੋਂ ਤਕ ਲੋੜ ਪਈ ਅਸੀਂ ਇੰਝ ਹੀ ਸੇਵਾ ਕਰਦੇ ਰਹਾਂਗੇ ਤਾਂ ਜੋ ਉਹਨਾਂ ਲੋਕਾਂ ਦਾ ਗੁਜ਼ਾਰਾ ਹੋ ਸਕੇ ਜਿੰਨਾ ਲੋਕਾਂ ਦਾ ਰੋਜ਼ਗਾਰ ਹੀ ਇਹਨਾਂ ਪਸ਼ੂਆਂ 'ਤੇ ਚੱਲਦਾ ਹੈ।

ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਲ 2019 ਵਿੱਚ ਵੀ ਹੜ੍ਹ ਆਏ ਸੀ ਪਰ ਬਾਵਜੂਦ ਇਸ ਦੇ ਕਿਸੇ ਨੇ ਸਾਰ ਨਹੀਂ ਲਈ ਨਾ ਸੁਧਾਰ ਕੀਤਾ।ਪਹਿਲਾਂ ਵੀ ਉਹਨਾਂ ਦੇ ਦੁਧਾਰੂ ਪਸ਼ੂ ਹੜ੍ਹ ਦੀ ਭੇਂਟ ਚੜ੍ਹ ਗਏ ਸਨ। ਜਿਹਨਾਂ ਨੂੰ ਬਚਾਅ ਨਹੀਂ ਸਕੇ ਅਤੇ ਹੁਣ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.