ਰੋਪੜ : ਸੂਬੇ ਵਿੱਚ ਡੇਅਰੀ ਉਤਪਾਦਾਂ ਦੀ ਮਸ਼ਹੂਰ ਕੰਪਨੀ ਵੇਰਕਾ ਨੇ ਪੈਕਟ ਵਾਲੇ ਦੁੱਧ ਅਤੇ ਦੇਸੀ ਘਿਓ ਦੀ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।
ਵਧਾਈਆਂ ਗਈ ਨਵੀਂਆਂ ਕੀਮਤਾਂ ਮੁਤਾਬਕਾਂ ਵੇਰਕਾ ਦੇ ਪੈਕਟ ਵਾਲਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਮਿਲੇਗਾ ਅਤੇ ਵੇਰਕਾ ਦਾ ਦੇਸੀ ਘਿਓ 20 ਰੁਪਏ ਪ੍ਰਤੀ ਕਿਲੋ ਮਹਿੰਗਾ ਕਰ ਦਿੱਤਾ ਗਿਆ ਹੈ । 22 ਜੂਨ ਤੋਂ ਇਹ ਨਵੇਂ ਰੇਟ ਪੂਰੇ ਪੰਜਾਬ ਵਿੱਚ ਲਾਗੂ ਹੋ ਗਏ ਹਨ।
ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਡੇਅਰੀ ਉਤਪਾਦਾਂ ਦੀ ਕੰਪਨੀ ਅਮੂਲ ਵੱਲੋਂ ਵੀ ਦੁੱਧ ਦੇ ਰੇਟ ਵਧਾਏ ਗਏ ਸਨ। ਇਸ ਦੇ ਨਾਲ ਹੀ ਰੋਪੜ ਦੀ ਦੋਧੀ ਯੂਨੀਅਨ ਵਲੋਂ ਵੀ ਦੁੱਧ ਦਹੀਂ ਅਤੇ ਹੋਰ ਪ੍ਰੋਡਕਟ ਪਹਿਲਾ ਹੀ ਮਹਿੰਗੇ ਕਰ ਦਿਤੇ ਗਏ ਸਨ।