ਕੀਰਤਪੁਰ ਸਾਹਿਬ: ਊਨ੍ਹਾਂ-ਚੰਡੀਗੜ੍ਹ ਮੁੱਖ ਮਾਰਗ (On-Chandigarh main road) ‘ਤੇ ਨੱਕੀਆਂ ਟੋਲ ਪਲਾਜ਼ਾ ਕੀਰਤਪੁਰ ਸਾਹਿਬ (Toll Plaza Kiratpur Sahib) ਤੋਂ ਕਿਸਾਨਾਂ ਨੇ ਆਪਣਾ ਸਾਮਾਨ ਚੁੱਕ ਲਿਆ ਹੈ ਅਤੇ ਕੱਲ੍ਹ ਰਾਤ 12 ਵਜੇ ਤੋਂ ਹੀ ਟੋਲ ਪਲਾਜ਼ਾ ਕੰਪਨੀ ਨੇ 2 ਰੁਪਏ ਦਾ ਵਾਧਾ ਕਰਦੇ ਹੋਏ ਟੋਲ ਲੈਣਾ ਸ਼ੁਰੂ ਕਰ ਦਿੱਤਾ, ਜਦਕਿ ਟੋਲ ਪਲਾਜ਼ਾ ਮੈਨੇਜਰ ਰੇਟ ਵਧਾਉਣ ਤੋਂ ਨਾਂਹ ਕਰ ਰਹੇ ਹਨ, ਪਰ ਟੋਲ ਪਲਾਜ਼ਾ (Toll Plaza) ਦੀ ਜੇਕਰ ਪਰਚੀ ਦੇਖੀ ਜਾਵੇ ਤਾਂ ਉਹ ਦੇ ਵਿੱਚ ਹਰ ਛੋਟੀ-ਵੱਡੀ ਗੱਡੀ ਦੇ ਉੱਪਰ 2-2 ਰੁਪਏ ਵਧਾਈ ਹੈ। ਦੂਜੇ ਪਾਸੇ ਰੇਟ ਵਧਣ ਦਾ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ‘ਤੇ ਇਲਜ਼ਾਮ (Allegations against Punjab Government and Union Government) ਲਗਾਉਦੇ ਕਿਹਾ ਕਿ ਦੇਸ਼ ਦੀਆਂ ਸਰਕਾਰ ਦੇਸ਼ ਦੀ ਆਮ ਜਨਤਾ ਦੀ ਕਾਰਪੋਰੇਟ ਘਰਾਣਿਆਂ ਤੋਂ ਲੁੱਟ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਬੀਜੇਪੀ ਸਰਕਾਰ ਆਪਣੇ-ਆਪ ਨੂੰ ਗਰੀਬਾਂ ਦੀ ਸਰਕਾਰ ਕਹਿੰਦੀ ਹੈ ਅਤੇ ਦੂਜੇ ਪਾਸੇ ਉਹ ਹੀ ਸਰਕਾਰ (Government) ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੇ ਲਈ ਗਰੀਬ ਲੋਕਾਂ ਦੀ ਹੀ ਲੁੱਟ ਕਰਦੀ ਹੈ।
ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਖੇਤੀ ਕਾਨੂੰਨ ਨੂੰ ਲੈ ਕੇ ਜੋ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ, ਕਿਸਾਨਾਂ ਦੀਆਂ ਸ਼ਰਤਾਂ ਮੰਨਦੇ ਹੋਏ ਸਰਕਾਰ ਨੇ ਜਿਉਂ ਹੀ ਖੇਤੀ ਕਾਨੂੰਨ ਵਾਪਸ ਲਏ ਉਦੋਂ ਹੀ ਕਿਸਾਨਾਂ ਨੇ ਆਪਣਾ ਧਰਨਾ ਪ੍ਰਦਰਸ਼ਨ ਖ਼ਤਮ ਕਰਦੇ ਹੋਏ ਘਰ ਵਾਪਸੀ ਕੀਤੀ ਅਤੇ ਕਿਸਾਨਾਂ ਵੱਲੋਂ ਟੋਲ ਪਲਾਜ਼ਿਆ ‘ਤੇ ਧਰਨਾ ਲਗਾ ਕੇ ਜੋ ਟੋਲ ਪਲਾਜ਼ਾ ਬੰਦ ਕੀਤੇ ਹੋਏ ਸਨ, ਉਨ੍ਹਾਂ ਟੋਲ ਪਲਾਜ਼ਿਆ ਤੋਂ ਆਪਣਾ ਸਾਮਾਨ ਚੁੱਕ ਕੇ ਇਨ੍ਹਾਂ ਧਰਨਿਆ ਨੂੰ ਖ਼ਤਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ:ਟੋਲ ਪਲਾਜਿਆਂ 'ਤੇ ਕਿਸਾਨਾਂ ਦਾ ਰਹੇਗਾ ਪੱਕਾ ਮੋਰਚਾ: ਜੋਗਿੰਦਰ ਉਗਰਾਹਾਂ