ਰੂਪਨਗਰ: ਰੂਪਨਗਰ ਜਿਲ੍ਹੇ ਦੇ ਨੂਰਪੁਰ ਬੇਦੀ ਦੇ ਪੀਰ ਬਾਬਾ ਜਿੰਦਾ ਸ਼ਹੀਦ ਚੌਂਕ ਨਜ਼ਦੀਕ ਵਿਖੇ ਬੀਤੇ ਦਿਨੀਂ ਸੜੀਆਂ 3 ਦੁਕਾਨਾਂ ਨੂੰ ਪੂਰਨ ਸਥਾਪਿਤ ਕਰਨ ਲਈ ਇਲਾਕੇ ਭਰ ਤੇ ਦੁਕਾਨਦਾਰਾ ਵੱਖ-ਵੱਖ ਸੰਸਥਾਵਾਂ ਤੋਂ ਆ ਰਹੀ ਰਾਹਤ ਰਾਸ਼ੀ ਨੂੰ ਦੁਕਾਨਦਾਰਾਂ 'ਚ ਵੱਡਣ ਦੀ ਪ੍ਰਕਿਰਿਆ ਅੱਜ 4 ਦਸੰਬਰ ਨੂੰ ਸ਼ੁਰੂ ਕਰ ਦਿੱਤੀ ਗਈ ਹੈ।
ਇਲਾਕੇ ਦੇ ਲੋਕਾਂ ਸਮੇਤ ਹਿਮਾਚਲ ਦਿੱਲੀ ਤੇ ਹੋਰ ਸਥਾਨਾਂ ਤੋਂ ਆਈ ਰਾਸ਼ੀ: ਦੱਸ ਦੇਈਏ ਕਿ ਬੀਤੇ 24 ਘੰਟਿਆਂ ਵਿੱਚ ਇਲਾਕੇ ਭਰ ਦੇ ਲੋਕਾਂ ਸਮੇਤ ਹਿਮਾਚਲ ਦਿੱਲੀ ਤੇ ਹੋਰ ਸਥਾਨਾਂ ਤੋਂ ਹਮਦਰਦੀ ਰੱਖਣ ਵਾਲੇ ਲੋਕਾਂ ਨੇ ਪੀੜਤ ਦੁਕਾਨਦਾਰਾਂ ਦੇ ਲਈ ਡੇਢ ਲੱਖ ਤੋਂ ਵੱਧ ਦੀ ਰਾਸ਼ੀ ਭੇਜ ਦਿੱਤੀ ਹੈ। ਜੋਂ ਅੱਜ ਇੱਥੇ ਮੌਜੂਦ 11 ਮੈਂਬਰੀ ਕਮੇਟੀ ਵੱਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਨ੍ਹਾਂ ਪੀੜਤ ਦੁਕਾਨਦਾਰਾਂ ਨੂੰ ਇਕ ਦੋ ਤਿੰਨ ਦੀ ਰਾਸ਼ੀ ਦੇ ਵਿੱਚ ਮੁਆਵਜ਼ਾ ਵੰਡਿਆ ਜਾਵੇਗਾ।
ਅਸਥਾਈ ਦੁਕਾਨਾਂ ਦਾ ਪੁਨਰ ਵਿਸਥਾਪਨ ਦਾ ਸੇਵਾ ਕਾਰਜ ਸ਼ੁਰੂ: ਜਿਸ ਦੇ ਤਹਿਤ ਲੋਕਾਂ ਵੱਲੋਂ ਭੇਟ ਕੀਤੀ ਗਈ ਪਹਿਲੀ 1 ਲੱਖ 20 ਹਜ਼ਾਰ ਦੀ ਸਹਾਇਤਾ ਰਾਸ਼ੀ ਇਨ੍ਹਾਂ ਨੂੰ ਦਿੰਦੇ ਹੋਏ ਨੁਕਸਾਨ ਦੀ ਰਾਸ਼ੀ ਮੁਤਾਬਿਕ ਭੇਟ ਕਰ ਦਿੱਤਾ ਹੈ। ਇਸ ਪਹਿਲੀ ਸਹਾਇਤਾ ਰਾਸ਼ੀ ਨਾਲ ਇਨ੍ਹਾਂ ਸੜ ਕੇ ਸੁਆਹ ਹੋਇਆ ਅਸਥਾਈ ਦੁਕਾਨਾਂ ਦਾ ਪੁਨਰ ਵਿਸਥਾਪਨ ਦਾ ਸੇਵਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
'ਮੁਸੀਬਤ ਦੀ ਇਸ ਘੜੀ ਮੌਕੇ ਇਲਾਕਾ ਇਨ੍ਹਾਂ ਦੇ ਨਾਲ': ਇਸੇ ਦੌਰਾਨ ਜਾਣਕਾਰੀ ਦਿੰਦਿਆਂ ਹੋਇਆਂ ਮਾਸਟਰ ਗੁਰਨੈਬ ਸਿੰਘ ਸਿੰਘ ਸਮਾਜਸੇਵੀ ਗੌਰਵ ਰਾਣਾ, ਡਾਕਟਰ ਦਵਿੰਦਰ ਬਜਾੜ ਨੇ ਦੱਸਿਆ ਕਿ ਪੀੜਤ ਦੁਕਾਨਦਾਰ ਉੱਤੇ ਆਈ ਮੁਸੀਬਤ ਦੀ ਇਸ ਘੜੀ ਮੌਕੇ ਇਲਾਕਾ ਇਨ੍ਹਾਂ ਦੇ ਨਾਲ ਆ ਕੇ ਖੜ੍ਹਾ ਹੋ ਗਿਆ ਹੈ। ਇੱਥੋਂ ਤੱਕ ਕਿ ਪੰਜਾਬ ਹਿਮਾਚਲ ਤੇ ਦਿੱਲੀ ਤੋਂ ਵੀ ਸਮਾਜਸੇਵੀ ਸੱਜਣ ਰਾਹਤ ਫੰਡ ਭੇਜ ਰਹੇ ਹਨ।
'ਸਰਕਾਰਾਂ ਨੂੰ ਲੈਣੀ ਚਾਹੀਦੀ ਹੈ ਸੇਧ': ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੂੰ ਆਮ ਲੋਕਾਂ ਤੇ ਸੰਸਥਾਵਾਂ ਤੋਂ ਸੇਧ ਲੈਣ ਦੀ ਲੋੜ ਹੈ। ਹਾਦਸੇ ਦੇ ਸ਼ਿਕਾਰ ਹੋਏ ਪੀੜਤਾਂ ਨੂੰ ਫੌਰੀ ਮੱਦਦ ਦੀ ਲੋੜ ਹੁੰਦੀ ਹੈ ਨਾ ਕਿ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਮੁਸੀਬਤ ਦੇ ਮਾਰੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਫਾਈਲਾਂ ਦੇ ਚੱਕਰ ਚ ਝਮੇਲਿਆਂ ਵਿੱਚ ਪਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਜੇਲ੍ਹ ਕੁਆਟਰ ਬਣ ਰਹੇ ਨਸ਼ੇੜੀਆਂ ਲਈ ਅੱਡਾ, ਨਸ਼ੇ ਕਰਕੇ ਲੋਕਾਂ ਨੂੰ ਕਰ ਰਹੇ ਪ੍ਰੇਸ਼ਾਨ