ਰੂਪਨਗਰ: ਦੂਸਰੇ ਰਾਜਾਂ ਵਾਂਗ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਯਾਤਰੀਆਂ ਨੂੰ ਆਪਣੀ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਵੈਕਸੀਨ ਦੀ ਦੂਜੀ ਡੋਜ ਦੀ ਰਿਪੋਰਟ ਦਿਖਾਉਣ 'ਤੇ ਹੀ ਪੰਜਾਬ ਦੇ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਅਸਲ ਵਿੱਚ ਚੈੱਕ ਕਰਨ ਤੇ ਦੇਖਿਆ ਗਿਆ ਕਿ ਪੰਜਾਬ ਹਿਮਾਚਲ ਬਾਰਡਰ ਮਹਿਤਪੁਰ ਵਿੱਖੇ ਪੰਜਾਬ ਸਰਕਾਰ ਦਾ ਅਜਿਹਾ ਕੋਈ ਵੀ ਨਾਕਾ ਵੇਖਣ ਨੂੰ ਨਹੀਂ ਸੀ, ਜਿਥੇ ਪੰਜਾਬ ਸਰਕਾਰ ਦੇ ਨਿਰਦੇਸ਼ਾ ਮੁਤਾਬਿਕ ਪੰਜਾਬ ਦੇ ਵਿੱਚ ਦਾਖ਼ਲ ਹੋਣ ਵਾਲੇ ਯਾਤਰੀਆਂ ਦੇ ਲਈ ਚੈਕਿੰਗ ਪੁਆਇੰਟ ਜਾਂ ਨਾਕੇਬੰਦੀ ਕੀਤੀ ਹੋਵੇ।
ਦੂਜੇ ਪਾਸੇ ਹਿਮਾਚਲ ਪੁਲਿਸ ਵੱਲੋਂ ਪੰਜਾਬ ਹਿਮਾਚਲ ਬਾਰਡਰ ਨੰਗਲ 'ਤੇ ਨਾਕੇਬੰਦੀ ਕਰਕੇ ਹਿਮਾਚਲ ਵਿੱਚ ਦਾਖ਼ਲ ਹੋਣ ਵਾਲੇ ਹਰ ਇਕ ਯਾਤਰੀ ਦੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਜਾਂ ਵੈਕਸੀਨ ਦੀ ਰਿਪੋਰਟ ਚੈੱਕ ਕੀਤੀ ਜਾ ਰਹੀ ਹੈ, ਬੇਸ਼ੱਕ ਪੰਜਾਬ ਸਰਕਾਰ ਵੱਲੋਂ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਪਰ ਜੇ ਰਿਐਲਿਟੀ ਚ ਦੇਖਿਆ ਜਾਵੇ ਤਾਂ ਅਜਿਹਾ ਕੁਝ ਨਹੀਂ ਦਿਖ ਰਿਹਾ।
ਪ੍ਰਸ਼ਾਸਨ ਵੱਲੋਂ ਨਾ ਤਾਂ ਕੋਈ ਨਾਕੇਬੰਦੀ ਕੀਤੀ ਗਈ ਸੀ 'ਤੇ ਨਾ ਹੀ ਕੋਈ ਪੁਲਿਸ ਅਧਿਕਾਰੀ ਸਾਨੂੰ ਪੰਜਾਬ ਹਿਮਾਚਲ ਬਾਰਡਰ ਨੰਗਲ ਤੇ ਦੇਖਣ ਨੂੰ ਮਿਲਿਆ ਜੋ ਪੰਜਾਬ ਦੇ ਵਿੱਚ ਦਾਖ਼ਲ ਹੋਣ ਵਾਲੇ ਯਾਤਰੀਆਂ ਨੂੰ ਚੈੱਕ ਕਰ ਸਕੇ। ਪੰਜਾਬ ਸਰਕਾਰ ਦੇ ਆਦੇਸ਼ ਮਾਤਰ ਕਾਗਜਾਂ ਦੇ ਵਿੱਚ ਹੀ ਹਨ ਜਦੋ ਕਿ ਗਰਾਉਂਡ ਰਿਐਲਿਟੀ ਵਿੱਚ ਅਜਿਹਾ ਕੋਈ ਆਦੇਸ਼ ਵੇਖਣ ਨੂੰ ਮਿਲਿਆ।
ਇਹ ਵੀ ਪੜੋ: ਪੁਲਿਸ ਮੁਲਾਜ਼ਮ ਨਾਲ ਕੁੱਟਮਾਰ, ਲਾਹੀ ਦਸਤਾਰ