ETV Bharat / state

ਕੋਰੋਨਾ ਖ਼ਿਲਾਫ਼ ਜੰਗ ਲਈ ਇਕਜੁੱਟ ਹੋਏ ਪੰਜਾਬ ਵਾਸੀ, ਦੀਵੇ, ਮੋਮਬੱਤੀਆਂ ਬਾਲ ਕੇ ਕੀਤਾ ਇਕਜੁੱਟਤਾ ਦਾ ਪ੍ਰਗਟਾਵਾ - PM Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੋਕਾਂ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਦੀਵੇ, ਮੋਮਬੱਤੀਆਂ ਬਾਲ ਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।

ਮੋਦੀ ਦੀ ਅਪੀਲ ਦਾ ਅਸਰ, ਲੋਕਾਂ ਨੇ ਘਰਾਂ 'ਚ ਜਗਾਏ ਮੋਮਬੱਤੀਆਂ ਅਤੇ ਦੀਵੇ

author img

By

Published : Apr 6, 2020, 11:34 AM IST

ਲੁਧਿਆਣਾ/ਚੰਡੀਗੜ੍ਹ/ਜਲੰਧਰ/ਰੂਪਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਐਤਵਾਰ ਰਾਤ 9 ਵਜੇ ਆਪੋ ਆਪਣੇ ਘਰ ਦੇ ਬਾਹਰ, ਘਰ ਦੀਆਂ ਛੱਤਾਂ 'ਤੇ ਦੀਵੇ, ਮੋਮਬੱਤੀਆਂ, ਮੋਬਾਈਲ ਦੀਆਂ ਲਾਈਟਾਂ ਅਤੇ ਟਾਰਚ ਆਦਿ ਬਾਲਣ ਦੀ ਅਪੀਲ ਕੀਤੀ ਸੀ, ਇਸੇ ਦੇ ਚਲਦਿਆਂ ਲੁਧਿਆਣਾ ਦੇ ਵਿੱਚ ਲੋਕਾਂ ਨੇ ਆਪਣੇ ਘਰਾਂ ਦੇ ਬਨੇਰਿਆਂ ਆਦਿ ਤੇ ਮੋਮਬਤੀਆਂ ਅਤੇ ਦੀਵੇ ਬਾਲ ਕੇ ਦੇਸ਼ ਦੀ ਇਕਜੁੱਟਦਾ ਦਾ ਸੁਨੇਹਾ ਦਿੱਤਾ ਅਤੇ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਦੀ ਅਪੀਲ ਕੀਤੀ।

ਮੋਦੀ ਦੀ ਅਪੀਲ ਦਾ ਅਸਰ, ਲੋਕਾਂ ਨੇ ਘਰਾਂ 'ਚ ਜਗਾਏ ਮੋਮਬੱਤੀਆਂ ਅਤੇ ਦੀਵੇ

ਰੂਪਨਗਰ 'ਚ ਵੀ ਲੋਕਾਂ ਨੇ ਮੋਦੀ ਦੀ ਅਪੀਲ ਨੂੰ ਮੰਨਦੇ ਹੋਏ ਆਪਣੇ ਘਰਾਂ ਦੀਆਂ ਛੱਤਾਂ 'ਤੇ ਦੀਵੇ, ਮੋਮਬੱਤੀਆਂ ਅਤੇ ਟਾਰਚਾਂ ਬਾਲ ਕੇ ਕੋਰੋਨਾ ਵਿਰੁੱਧ ਲੜਾਈ 'ਚ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ। ਆਮ ਲੋਕਾਂ ਨੇ ਆਖਿਆ ਕਿ ਅੱਜ ਉਹ ਕੁਝ ਰਾਹਤ ਮਹਿਸੂਸ ਕਰ ਰਹੇ ਹਨ। ਕਿਉਂਕਿ ਉਹ ਬੀਤੇ ਕਈ ਦਿਨਾਂ ਤੋਂ ਘਰਾਂ ਵਿੱਚ ਬੰਦ ਹਨ ਅਤੇ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਪੂਰਾ ਕਰ ਉਹ ਵੀ ਇਸ ਲੜਾਈ ਵਿੱਚ ਸ਼ਾਮਲ ਹਨ।

ਚੰਡੀਗੜ੍ਹ ਵਿੱਚ ਵੀ ਕੁਝ ਇਸੇ ਤਰ੍ਹਾਂ ਦਾ ਹੀ ਮਹੌਲ ਵੇਖਣ ਨੂੰ ਮਿਲਿਆ, ਇੱਥੇ ਵੀ ਆਮ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਮੰਨ ਦੇ ਹੋਏ ਦੀਵੇ, ਮੋਮਬੱਤੀਆਂ ਬਾਲ ਕੇ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਦੇਸ਼ ਦੇ ਏਕੇ ਦਾ ਸਬੂਤ ਦਿੱਤਾ। ਭਾਰਤੀ ਜਨਤਾ ਪਾਰਟੀ ਦੇ ਲੀਡਰ ਸੰਜੇ ਟੰਡਨ ਨੇ ਵੀ ਹੱਥ ਵਿੱਚ ਦੀਵੇ ਲੈ ਕੇ ਗਾਇਤਰੀ ਮੰਤਰ ਦਾ ਉਚਾਰਨ ਕੀਤਾ।

ਇਸ ਮੌਕੇ ਜਲਧੰਰ ਵਾਸੀ ਵੀ ਕਿਸੇ ਤੋਂ ਪਿੱਛੇ ਨਹੀਂ ਰਹੇ, ਉਨ੍ਹਾਂ ਨੇ ਵੀ ਦੀਵੇ ਬਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਕੁਝ ਇਸੇ ਤਰ੍ਹਾਂ ਦਾ ਹੀ ਨਜ਼ਾਰਾ ਜਲੰਧਰ ਦੇ ਸਭ ਤੋਂ ਗਰੀਬ ਇਲਾਕੇ ਕਾਜ਼ੀ ਮੰਡੀ ਵਿੱਚ ਦੇਖਣ ਨੂੰ ਮਿਲਿਆ। ਰਾਤ ਦੇ 9 ਵਜੇ ਹੀ ਇੱਥੇ ਹਰ ਬੱਚਾ, ਬਜ਼ੁਰਗ, ਜਵਾਨ ਅਤੇ ਮਹਿਲਾਵਾਂ ਇਸ ਮੁਹਿੰਮ ਦਾ ਹਿੱਸਾ ਬਣ ਗਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.