ਰੂਪਨਗਰ: ਰੂਪਨਗਰ ਵਿੱਚ ਸ਼ਹਿਰ ਦੀ ਮੁੱਖ ਫਿਰਨੀ 'ਤੇ ਸਥਿਤ ਲਹਿਰੀ ਸ਼ਾਹ ਮੰਦਰ ਦੇ ਬਾਥਰੂਮ ਵਿੱਚ ਭੇਤਭਰੇ ਹਲਾਤਾਂ ਵਿੱਚ ਇੱਕ ਨੋਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮ੍ਰਿਤਕ ਨੌਜਵਾਨ ਦੀ ਪਹਿਚਾਣ ਨਹੀਂ ਹੋ ਪਾਈ, ਪਰ ਇਹ ਲਾਸ਼ ਕੁੱਝ ਦਿਨ ਪੁਰਾਣੀ ਲੱਗ ਰਹੀ ਹੈ ਤੇ ਮ੍ਰਿਤਕ ਦੇ ਸ਼ਰੀਰ 'ਤੇ ਲੱਗੀਆਂ ਸੱਟਾਂ ਤੋਂ ਇਹ ਕਥਿਤ ਤੌਰ 'ਤੇ ਕਤਲ ਦੀ ਵਾਰਦਾਤ ਜਾਪ ਰਹੀ ਹੈ।
ਬਾਥਰੂਮ 'ਚ ਮਿਲੀ ਲਾਸ਼ ਦੀ ਨਹੀਂ ਹੋਈ ਪਹਿਚਾਣ: ਮੰਦਰ 'ਚ ਠਹਿਰੇ ਇਕ ਰਾਹਗੀਰ ਨੇ ਸਵੇਰ ਦੇ ਸਮੇਂ ਮਹਿਲਾ ਬਾਥਰੂਮ 'ਚ ਇਹ ਲਾਸ਼ ਦੇਖੀ ਤੇ ਮੰਦਰ ਪ੍ਰਬੰਧਕਾਂ ਨੂੰ ਇਸਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਮੰਦਰ ਪ੍ਰਬੰਧਕਾਂ ਨੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਪੁਲਿਸ ਨੇ ਮੋਕੇ 'ਤੇ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀ ਹੋ ਪਾਈ ਹੈ ਤੇ 72 ਘੰਟਿਆਂ ਤੱਕ ਇਹ ਲਾਸ਼ ਸਰਕਾਰੀ ਹਸਪਤਾਲ ਦੇ ਮ੍ਰਿਤਕ ਘਰ ਵਿਚ ਰੱਖੀ ਗਈ ਹੈ। ਜਦ ਕਿ ਮੰਦਰ ਦੀ ਸੀ.ਸੀ.ਟੀ ਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।ਪਰ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਸ਼ਹਿਰ ਦੇ ਵੱਡੀ ਵਿੱਚ ਲੋਕ ਸਾਰਾ ਦਿਨ ਇਸ ਮੰਦਰ ਵਿੱਚ ਨਤਮਸਤਕ ਹੋਣ ਲਈ ਆਉਂਦੇ ਹਨ ਤੇ ਅਜਿਹੇ ਵਿੱਚ ਇਹ ਲਾਸ਼ ਇੱਥੇ ਕਿਸ ਤਰ੍ਹਾਂ ਪਹੁੰਚੀ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ।
- Odisha Balasore Train Accident: DNA ਟੈਸਟ ਤੋਂ ਬਾਅਦ 13 ਹੋਰ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪੀਆਂ
- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ- ‘GST ਨੇ ਦਰਾਂ ਘਟਾ ਕੇ ਖਪਤਕਾਰਾਂ ਨਾਲ ਕੀਤਾ ਇਨਸਾਫ’
- Manipur Violence: ਪਾਬੰਦੀਆਂ ’ਚ ਅੱਜ ਢਿੱਲ, ਮੁੱਖ ਮੰਤਰੀ ਨੇ ਹਿੰਸਾ ਵਿੱਚ ਬਾਹਰੀ ਤਾਕਤਾਂ ਦੀ ਸ਼ਮੂਲੀਅਤ ਦੇ ਦਿੱਤੇ ਸੰਕੇਤ
ਲੋਕਾਂ ਵਿੱਚ ਬਣਿਆ ਸਹਿਮ ਦਾ ਮਾਹੌਲ : ਗੌਰਤਲਬ ਹੈ ਕਿ ਸ਼ਹਿਰ ਦੇ ਵਿਚ ਲਹਿਰੀ ਸ਼ਾਹ ਸ਼ਹਿਰ ਦੇ ਘਣੀ ਆਬਾਦੀ ਵਾਲੇ ਇਲਾਕੇ ਨਾਲ ਜੁੜਿਆ ਹੈ ਅਤੇ ਇਸ ਦੇ ਨਜ਼ਦੀਕ ਬਣੇ ਬਾਥਰੂਮਾਂ ਦੇ ਵਿੱਚੋਂ ਜੋ ਇਹ ਲਾਸ਼ ਬਰਾਮਦ ਹੋਈ ਹੈ। ਕਿਓਂਕਿ ਆਮ ਜਨਤਾ ਲਈ ਇਸਤਮਾਲ ਹੁੰਦੇ ਹਨ। ਪਰ ਬਾਵਜੂਦ ਇਸ ਦੇ ਕਿਸੀ ਦਾ ਧਿਆਨ ਨਹੀਂ ਪਿਆ, ਇਹ ਕਈ ਸਵਾਲ ਪੈਦਾ ਕਰ ਰਹੇ ਹਨ। ਲਾਸ਼ ਵਿਚੋਂ ਲਗਾਤਾਰ ਬਦਬੂ ਆ ਰਹੀ ਹੈ। ਪੁਲਿਸ ਵੱਲੋਂ ਹੁਣ ਮੰਦਰ ਦੇ ਅੰਦਰ ਲੱਗੇ ਸੀਸੀਟੀਵੀ ਨੂੰ ਖੰਗਾਲਿਆ ਜਾ ਰਿਹਾ ਸੀ ਅਤੇ ਉਮੀਦ ਕੀਤੀ ਜਾ ਰਹੀ ਹੈ। ਇਨ੍ਹਾਂ ਕੋਈ ਅਜਿਹੀ ਘਟਨਾ ਜਰੂਰ ਕੈਦ ਹੋਈ ਹੋਵੇਗੀ, ਜਿਸ ਨਾਲ ਇਸ ਕੇਸ ਨੂੰ ਸੁਲਝਾਉਣ ਦੇ ਵਿੱਚ ਮਦਦ ਮਿਲ ਸਕੇ। ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿੱਚ ਸਹਿਮ ਦਾ ਮਾਹੌਲ ਹੈ ਕਿਉਂਕਿ ਵੱਡੀ ਤਾਦਾਦ ਵਿੱਚ ਸੰਗਤ ਇਸ ਜਗ੍ਹਾ 'ਤੇ ਨਤਮਸਤਕ ਹੋਣ ਲਈ ਆਉਂਦੇ ਹਨ।