ਨੰਗਲ: ਕੋਰੋਨਾ ਮਹਾਂਮਾਰੀ ਕਾਰਨ ਪੂਰੇ ਦੇਸ਼ ’ਚ ਆਕਸੀਜਨ ਦੀ ਘਾਟ ਹੋ ਗਈ ਹੈ। ਜਿਸ ਤੋਂ ਮਗਰੋਂ ਸਥਿਤੀ ਨੂੰ ਦੇਖਦਿਆ ਉਦਯੋਗਿਕ ਅਦਾਰਾ ਪੀਏਸੀਐਲ ਨੇ ਪਲਾਂਟ ਵਿੱਚ ਲੱਗੇ ਨਾਈਟ੍ਰੋਜਨ ਪਲਾਂਟ ਨੂੰ ਆਕਸੀਜਨ ਪਲਾਂਟ ਵਿੱਚ ਬਦਲ ਕੇ ਇਸ ਨੂੰ ਸਿਵਲ ਹਸਪਤਾਲ ਨੰਗਲ ਵਿੱਚ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ। ਇਸ ਸਬੰਧੀ ਐੱਸਡੀਐੱਮ ਕਨੂੰ ਗਰਗ, ਪੰਜਾਬ ਪ੍ਰਦੂਸ਼ਣ ਨਿਯੰਤਰਨ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਨਵਾਂ ਨੰਗਲ ਵਿੱਚ ਸਥਿਤ ਉਦਯੋਗਿਕ ਇਕਾਈ ਪੀਏਸੀਐਲ ਅਤੇ ਸਿਵਲ ਹਸਪਤਾਲ ਨੰਗਲ ਦਾ ਦੌਰਾ ਕੀਤਾ।
ਇਹ ਵੀ ਪੜੋ: ਲੁਧਿਆਣਾ ਦਾ ਸਿਹਤ ਵਿਭਾਗ ਹੀ ਵੰਡ ਰਿਹੈ ਕੋਰੋਨਾ !
ਪ੍ਰਸ਼ਾਸਨ ਨੇ ਪੀਏਸੀਐਲ ਦੇ ਡੀਜੀਐਮ (ਤਕਨੀਕੀ) ਐੱਮਪੀਐੱਸ ਵਾਲੀਆ, ਏਜੀਐੱਮ ਫਾਇਨਾਂਸ ਤਲਵਿੰਦਰ ਸਿੰਘ ਤੇ ਸਿਵਲ ਹਸਪਤਾਲ ਦੇ ਐਸਐਮਓ ਡਾ. ਨਰੇਸ਼ ਸ਼ਰਮਾ ਨਾਲ ਚਰਚਾ ਕੀਤੀ। ਐਸਡੀਐਮ ਕਨੂੰ ਗਰਗ ਨੇ ਕਿਹਾ ਕਿ ਆਕਸੀਜਨ ਦੀ ਘਾਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਸੂਬੇ ਵਿਚਲੇ ਉਦਯੋਗਿਕ ਯੂਨਿਟਾਂ ਵਿਚ ਜਿੱਥੇ-ਜਿੱਥੇ ਨਾਈਟ੍ਰੋਜਨ ਪਲਾਂਟ ਲੱਗੇ ਹਨ ਉਹਨਾਂ ਨੂੰ ਆਕਸੀਜਨ ਪਲਾਂਟਾ ਵਿੱਚ ਬਦਲਿਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਨਾਈਟ੍ਰੋਜਨ ਪਲਾਂਟ ਨੂੰ ਆਕਸੀਜਨ ਪਲਾਂਟ ਵਿਚ ਬਦਲ ਕੇ ਸਿਵਲ ਹਸਪਤਾਲ ਨੰਗਲ ਵਿਚ ਲਗਾਇਆ ਜਾਵੇਗਾ। ਪੀਏਸੀਐਲ ਦੇ ਡੀਜੀਐਮ ਵਾਲੀਆ ਨੇ ਕਿਹਾ ਕਿ ਆਕਸੀਜਨ ਦੀ ਘਾਟ ਨੂੰ ਦੇਖਦੇ ਹੋਏ ਪੀਏਸੀਐਲ ਮੈਨੇਜਮੈਂਟ ਨੇ ਪ੍ਰਦੂਸ਼ਣ ਨਿਯੰਤਰਨ ਬੋਰਡ ਰਾਹੀਂ ਸਰਕਾਰ ਨੂੰ ਇਸ ਪਲਾਟ ਨੂੰ ਅਕਾਸੀਜਨ ਪਲਾਂਟ ਵਿਚ ਬਦਲਣ ਦੀ ਪੇਸ਼ਕਸ਼ ਕੀਤੀ ਸੀ। ਇਸ ’ਤੇ ਲੱਗਣ ਵਾਲਾ ਖ਼ਰਚਾ ਅਦਾਰਾ ਪੀਏਸੀਐਲ ਚੁੱਕੇਗਾ।
ਇਹ ਵੀ ਪੜੋ: ਕੋਰੋਨਾ 'ਚ ਥੋੜੀ ਰਾਹਤ: ਭਾਰਤ 'ਚ ਐਤਵਾਰ ਨੂੰ ਕੋਰੋਨਾ ਦੇ 3,66,161 ਨਵੇਂ ਮਾਮਲੇ, 3,754 ਮੌਤਾਂ