ਰੋਪੜ: ਰੂਪਨਗਰ ਦੇ ਰੂਪ ਨੂੰ 10 ਸਾਲ ਬਾਅਦ ਮੁੜ ਤੋਂ ਸਰਸ ਮੇਲੇ ਦਾ ਰੰਗ ਚੜ੍ਹਿਆ ਹੈ। ਇਹ ਮੇਲਾ ਨਹਿਰੂ ਸਟੇਡੀਅਮ ਦੇ ਠੀਕ ਸਾਹਮਣੇ 26 ਸਤੰਬਰ ਤੋਂ 6 ਅਕਤੂਬਰ ਤੱਕ ਲੱਗੇਗਾ। ਅੱਗੇ ਵਧਣ ਤੋਂ ਪਹਿਲਾਂ ਵੇਖੋ ਇਸ ਮੇਲੇ ਦੀ ਇੱਕ ਝਲਕ...
ਜੇ ਇਸ ਮੇਲੇ ਦੀ ਗੱਲ ਕਰੀਏ ਤਾਂ ਇਸ ਮੇਲੇ ਵਿੱਚ ਮਿੰਨੀ ਇੰਡੀਆ ਦੀ ਝਲਕ ਵੇਖਣ ਨੂੰ ਮਿਲੇਗੀ। ਇੱਥੇ 22 ਸੂਬਿਆਂ ਦੀ ਕਲਾਕਾਰੀ ਤੇ ਸ਼ਿਲਪਕਾਰੀ ਦਾ ਜੋ ਸੁਮੇਲ ਹੋਵੇਗਾ ਉਸ ਨੂੰ ਵੇਖਣ ਵਾਲਾ ਲਸ਼-ਲਸ਼ ਕਰ ਉੱਠੇਗਾ।
ਰੂਪਨਗਰ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਮੇਲੇ ਦੀ ਜਾਣਕਾਰੀ ਦਿੱਤੀ ਹੈ। ਸਰਸ ਮੇਲੇ ਵਿੱਚ ਪੂਰੇ ਦੇਸ਼ ਦਾ ਸੱਭਿਆਚਾਰ ਇਕੱਠਾ ਹੋ ਰਿਹਾ ਹੈ, ਜੋ ਲੋਕ ਜਾ ਸਕਦੇ ਹਨ ਉਨ੍ਹਾਂ ਨੂੰ ਇੱਕ ਵਾਰ ਜ਼ਰੂਰ ਜਾ ਕੇ ਮੇਲੇ ਦਾ ਆਨੰਦ ਮਾਣਨਾ ਚਾਹੀਦਾ ਹੈ।