ਰੋਪੜ: ਰੂਪਨਗਰ ਜ਼ਿਲ੍ਹੇ 'ਚ ਪਿਛਲੇ ਦਿਨੀਂ ਆਏ ਹੜ੍ਹ ਤੋਂ ਬਾਅਦ ਜਿੱਥੇ ਲੋਕਾਂ ਦੀਆਂ ਫਸਲਾਂ, ਪਸ਼ੂ, ਘਰੇਲੂ ਸਾਮਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉੱਥੇ ਹੀ ਰੂਪਨਗਰ ਸ਼ਹਿਰ ਦੇ ਨੇੜ੍ਹੇ ਪੈਂਦੇ ਪਿੰਡ ਫੂਲ ਖੁਰਦ ਦੇ ਵਿੱਚ ਹੜ੍ਹਾਂ ਨੇ ਭਾਰੀ ਨੁਕਸਾਨ ਵੀ ਕੀਤਾ ਹੈ।
ਇਸ ਮੌਕੇ ਇਸ ਪਿੰਡ ਦੇ ਇੱਕ ਪੰਜਵੀਂ ਕਲਾਸ ਦੇ ਵਿਦਿਆਰਥੀ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਜੋ ਹੜ੍ਹ ਆਇਆ ਸੀ, ਉਹ ਦੇ ਨਾਲ ਘਰਾਂ ਦੇ ਵਿੱਚ ਚਾਰ-ਚਾਰ ਪੰਜ-ਪੰਜ ਫੁੱਟ ਪਾਣੀ ਭਰ ਗਿਆ ਜਿਸ ਕਾਰਨ ਸਾਡੇ ਸਕੂਲ ਦੇ ਬਸਤੇ, ਕਾਪੀਆਂ ਤੇ ਕਿਤਾਬਾਂ ਹਰ ਚੀਜ਼ ਹੜ੍ਹ ਦੇ ਪਾਣੀ ਨਾਲ ਖ਼ਰਾਬ ਹੋ ਗਈਆਂ ਹਨ।
ਦੱਸਣਯੋਗ ਹੈ ਕਿ ਪਿੰਡ ਦੀ ਇੱਕ ਖੁੱਲੀ ਥਾਂ 'ਤੇ ਸਕੂਲ ਦੇ ਬੱਚਿਆਂ ਦੀਆਂ ਹੜ੍ਹ ਦੇ ਪਾਣੀ ਨਾਲ ਖ਼ਰਾਬ ਹੋਈਆਂ ਕਿਤਾਬਾਂ ਖਿੱਲਰੀਆਂ ਹੋਇਆ ਹਨ। ਵਿਦਿਆਰਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਨਵੀਆਂ ਕਾਪੀਆਂ, ਕਿਤਾਬਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਈਟੀਵੀ ਭਾਰਤ ਪੰਜਾਬ ਸਰਕਾਰ ਤੋਂ ਇਹ ਆਸ ਰੱਖਦਾ ਹੈ ਕਿ ਉਹ ਗਰਾਊਂਡ ਜ਼ੀਰੋ ਤੋਂ ਸਾਡੀ ਹੜ੍ਹ ਪੀੜਤ ਵਿਦਿਆਰਥੀ ਦੀ ਰਿਪੋਰਟ ਨੂੰ ਵੇਖ ਕੇ ਅਜਿਹੇ ਗਰੀਬ ਅਤੇ ਹੜ੍ਹ ਨਾਲ ਪੀੜਤ ਬੱਚਿਆਂ ਨੂੰ ਛੇਤੀ ਹੀ ਨਵੀਆਂ ਕਾਪੀਆਂ ਅਤੇ ਕਿਤਾਬਾਂ ਦੇਣ ਦਾ ਪ੍ਰਬੰਧ ਕਰੇਗੀ।