ਰੂਪਨਗਰ: ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਦੇ 6 ਸਰਕਾਰੀ ਤੇ 7 ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਸੇਵਾਵਾਂ ਦਿੱਤਿਆਂ ਜਾਣਗੀਆਂ। ਇਸ ਮੁਹਿੰਮ ਤਹਿਤ 5 ਲੱਖ ਰੁਪਏ ਤੱਕ ਦੀ ਕੈਸ਼-ਲੈਸ ਸਿਹਤ ਸੇਵਾਵਾਂ 99371 ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਸਰਕਾਰ ਵੱਲੋਂ ਜਾਰੀ ਸੂਚੀ ਵਿੱਚ ਹੇਠ ਲਿੱਖੇ ਹਸਪਾਲਾਂ ਦੇ ਨਾਂਅ ਸ਼ਾਮਲ ਹਨ।
ਸਰਕਾਰੀ ਹਸਪਤਾਲ ਦੀ ਸੂਚੀ
- ਸਿਵਲ ਹਸਪਤਾਲ, ਰੂਪਨਗਰ
- ਐੱਸ.ਡੀ.ਐੱਚ. ਸ੍ਰੀ ਅਨੰਦਪੁਰ ਸਾਹਿਬ
- ਸੀ.ਐੱਚ.ਸੀ. ਭਰਤਗੜ੍ਹ
- ਸੀ.ਐੱਚ.ਸੀ. ਨੂਰਪੁਰਬੇਦੀ
- ਸੀ.ਐੱਚ.ਸੀ. ਮੌਰਿੰਡਾ
- ਸੀ.ਐੱਚ.ਸੀ. ਚਮਕੌਰ ਸਾਹਿਬ
ਪ੍ਰਾਈਵੇਟ ਹਸਪਤਾਲਾਂ ਦੀ ਸੂਚੀ
- ਸਾਂਘਾ ਹਸਪਤਾਲ
- ਸ਼ਰਮਾ ਆਈ ਹਸਪਤਾਲ
- ਪੰਨੂ ਹਸਪਤਾਲ
- ਸਾਂਈ ਹਸਪਤਾਲ
- ਕੈਲਾਸ਼ ਹਸਪਤਾਲ
- ਸ੍ਰੀ ਗੁਰੂ ਤੇਗ ਬਹਾਦੁਰ ਹਸਪਤਾਲ
- ਸ੍ਰੀ ਕ੍ਰਿਸ਼ਨਾ ਨੇਤਰਾਲਿਆ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਦੱਸਿਆ ਕਿ ਇਸ ਸਕੀਮ ਦੇ ਲਾਭਪਾਤਰੀ ਨੀਲੇ ਰਾਸ਼ਨ ਕਾਰਡ ਹੋਲਡਰ, ਛੋਟੇ ਵਪਾਰੀ, ਜੇ-ਫਾਰਮ ਹੋਲਡਰ ਕਿਸਾਨ ਪਰਿਵਾਰ, ਕਿਰਤ ਵਿਭਾਗ ਕੋਲ ਪੰਜੀਕ੍ਰਿਤ ਊਸਾਰੀ ਕਾਮੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਕਵਰ ਹੋਣ ਵਾਲੇ ਲਾਭਪਾਤਰੀਆਂ ਦੇ ਕਾਰਡ ਤਕਰੀਬਨ 150 ਵੱਖ-ਵੱਖ ਥਾਵਾਂ ਤੇ ਬਣਾਏ ਜਾ ਰਹੇ ਹਨ। ਹੁਣ ਤੱਕ ਇਸ ਸਕੀਮ ਅਧੀਨ 10,725 ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਚੁੱਕੇ ਹਨ ਅਤੇ ਤਕਰੀਬਨ 319 ਲਾਭਪਾਤਰੀ ਸਰਕਾਰੀ ਅਤੇ ਗ਼ੈਰ-ਸਰਕਾਰੀ ਸਿਹਤ ਸੰਸਥਾਵਾਂ ਤੋਂ ਇਸ ਸਕੀਮ ਅਧੀਨ ਇਲਾਜ ਦਾ ਲਾਭ ਲੈ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਸਕੀਮ ਦੇ ਅੰਦਰ ਜਿਹੜੀਆਂ 124 ਬਿਮਾਰੀਆਂ ਸਬੰਧੀ ਕੈਸ਼ਲੈਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ ਉਸ ਦੀ ਸੂਚੀ ਸਮੂਹ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਬਾਹਰ ਲਗਾਈ ਜਾਵੇ।
ਇਥੇ ਜਾ ਕੇ ਕਰ ਸਕਦੇ ਹਨ ਕਾਰਡ ਅਪਲਾਈ
ਇਸ ਸਕੀਮ ਦੇ ਕਾਰਡ ਬਣਾਵਾਉਣ ਲਈ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਜਾਂ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਅਰੋਗਿਆ ਮਿੱਤਰ ਨਾਲ ਸੰਪਰਕ ਕੀਤਾ ਜਾਵੇ ਅਤੇ ਵਧੇਰੇ ਜਾਣਕਾਰੀ ਟੋਲ ਫਰੀ ਨੰਬਰ 104 ਤੇ www.shapunjab.in ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।