ਰੂਪਨਗਰ: ਧਰਮ ਦੀ ਆੜ ਵਿੱਚ ਨਹਿਰਾਂ ਅਤੇ ਦਰਿਆਵਾਂ ਦੇ ਪਾਣੀ ਨੂੰ ਅਕਸਰ ਗੰਧਲਾ ਕੀਤਾ ਜਾਂਦਾ ਹੈ। ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਇੱਕ ਦਰਿਆ ਸਤਲੁਜ ਵਿੱਚ ਵੀ ਲੋਕਾਂ ਵੱਲੋਂ ਕੀਤੀ ਜਾਂਦੀ ਮੂਰਤੀ ਵਿਸਰਜਨ ਕਾਰਨ ਪਾਣੀ ਗੰਧਾ ਹੋ ਰਿਹਾ ਹੈ। ਈਟੀਵੀ ਭਾਰਤ ਦੀ ਟੀਮ ਨੇ ਜਦੋਂ ਸਤਲੁਜ ਦਰਿਆ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਇਸ ਦੇ ਕਿਨਾਰਿਆਂ 'ਤੇ ਸਾਰੇ ਪਾਸੇ ਗੰਦਗੀ ਫੈਲੀ ਹੋਈ ਹੈ। ਇੰਨਾ ਹੀ ਨਹੀਂ ਸਤਲੁਜ ਦਰਿਆ ਦੇ ਪਾਣੀ ਦੇ ਵਿੱਚ ਮੂਰਤੀਆਂ ਦੇ ਅਵਸ਼ੇਸ਼ ਵੀ ਪਏ ਹਨ ਕਿਉਂਕਿ ਹਰ ਸਾਲ ਇੱਥੇ ਮੂਰਤੀ ਵਿਸਰਜਨ ਕੀਤਾ ਜਾਂਦਾ ਹੈ।
ਧਾਰਮਿਕ ਸਮਾਗਮਾਂ ਤੋਂ ਬਾਅਦ ਲੋਕ ਇੱਥੇ ਮੂਰਤੀਆਂ ਵਹਾ ਕੇ ਚਲੇ ਜਾਂਦੇ ਹਨ ਪਰ ਸਤਲੁਜ ਦਰਿਆ ਦੇ ਵਿੱਚ ਇਹ ਮੂਰਤੀਆਂ ਦੇ ਅਵਸ਼ੇਸ਼ ਜਿਉਂ ਦੇ ਤਿਉਂ ਹੀ ਪਏ ਰਹਿੰਦੇ ਹਨ। ਅਜਿਹਾ ਕਰਨ ਨਾਲ ਜਿੱਥੇ ਦਰਿਆ ਦੀ ਸੁੰਦਰਤਾ ਨੂੰ ਫਰਕ ਪੈਂਦਾ ਹੈ ਉੱਥੇ ਹੀ ਆਲੇ ਦੁਆਲੇ ਫੈਲੀ ਗੰਦਗੀ ਦਰਿਆ ਨੂੰ ਮੈਲਾ ਕਰ ਰਹੀ ਹੈ।
ਇਹ ਵੀ ਪੜ੍ਹੋ: 197 ਕਿਲੋਂ ਅੰਮ੍ਰਿਤਸਰ ਹੈਰੋਇਨ ਮਾਮਲੇ ਵਿੱਚ ਐਸਟੀਐਫ਼ ਨੇ ਅਨਵਰ ਮਸੀਹ ਨੂੰ ਕੀਤਾ ਗ੍ਰਿਫ਼ਤਾਰ
ਸਥਾਨਕ ਲੋਕ ਦਰਿਆ ਦੇ ਮੈਲਾ ਹੋਣ 'ਤੇ ਚਿੰਤਾ ਪ੍ਰਗਟ ਕਰ ਰਹੇ ਹਨ ਅਤੇ ਇਸ ਨੂੰ ਗੰਧਲਾ ਹੋਣ ਤੋਂ ਬਚਾਉਣ ਦੀ ਗੱਲ ਕਹਿ ਰਹੇ ਹਨ। ਉਨ੍ਹਾਂ ਮੁਤਾਬਕ ਸੁੰਦਰ ਅਤੇ ਪਵਿੱਤਰ ਦਰਿਆ ਦੇ ਆਲੇ-ਦੁਆਲੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੂਰਤੀ ਵਿਸਰਜਨ ਕਰਨੀ ਵੀ ਹੁੰਦੀ ਹੈ ਤਾਂ ਉਹ ਕਿਸੇ ਤੇਜ਼ ਵਹਾਅ ਜਾ ਵਹਿੰਦੇ ਪਾਣੀ ਦੇ ਵਿੱਚ ਕੀਤੀ ਜਾਵੇ।