ਆਨੰਦਪੁਰ ਸਾਹਿਬ: ਸ੍ਰੀ ਰਾਮ ਮੰਦਿਰ ਧੰਨ ਸੰਗ੍ਰਹਿ ਸਮਿਤੀ ਵੱਲੋਂ ਆਯੋਜਿਤ ਕੀਤੀ ਗਈ ਵਿਸ਼ਾਲ ਰਥ ਯਾਤਰਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੀ। ਜੋ ਸਥਾਨਕ ਰਾਮ ਲੀਲਾ ਮੈਦਾਨ ਦੇ ਸ਼ਿਵਾਲਾ ਭੱਟ ਵਾਲਾ ਤੋਂ ਸ਼ੁਰੂ ਹੋ ਭਗਵਾਨ ਰਾਮ ਦਾ ਗੁਣਗਾਨ ਕਰਦੀ ਹੋਈ ਚੋਈ ਬਾਜ਼ਾਰ ਵਿਖੇ ਪਹੁੰਚੀ, ਜਿੱਥੇ ਥੋੜ੍ਹੀ ਦੇਰ ਕੀਰਤਨ ਕਰਨ ਉਪਰੰਤ ਇਹ ਵਿਸ਼ਾਲ ਅਤੇ ਅਲੌਕਿਕ ਰੱਥ ਯਾਤਰਾ ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਗਈ।
ਭਗਵਾਨ ਰਾਮ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਅਕਲ ਬਖ਼ਸ਼ਣ: ਕਿਸਾਨ
ਇਸ ਮੌਕੇ ਬੱਸ ਸਟੈਂਡ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕ ਕੁਝ ਨੌਜਵਾਨ ਜੋ ਕਿਸਾਨ ਪਰਿਵਾਰਾਂ ਨਾਲ ਸਬੰਧਤ ਸਨ, ਉਨ੍ਹਾਂ ਵੱਲੋਂ ਹੱਥਾਂ ਦੇ ਵਿੱਚ ਬੈਨਰ ਫੜ ਕੇ ਪ੍ਰਦਰਸ਼ਨ ਵੀ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਨੇ ਦੋਸ਼ ਲਾਇਆ ਕਿ ਇਹ ਯਾਤਰਾ ਨਿਰੋਲ ਧਾਰਮਿਕ ਨਾ ਹੋ ਕੇ ਰਾਜਨੀਤੀ ਤੋਂ ਪ੍ਰੇਰਿਤ ਉਨ੍ਹਾਂ ਕਿਹਾ ਇਸੇ ਕਾਰਨ ਰੱਥ ਯਾਤਰਾ ਦੇ ਪ੍ਰਬੰਧਕਾਂ ਵੱਲੋਂ ਪੋਸਟਰ ਫਾੜੇ ਗਏ। ਉਨ੍ਹਾਂ ਕਿਹਾ ਕਿ ਉਹ ਸਿਰਫ ਅਰਦਾਸ ਕਰਨ ਦੇ ਲਈ ਆਏ ਸਨ ਕਿ ਭਗਵਾਨ ਰਾਮ ਨਰਿੰਦਰ ਮੋਦੀ ਨੂੰ ਅਕਲ ਦਵੇ ਤਾਂ ਜੋ ਕਿਸਾਨੀ ਮਸਲਿਆਂ ਦਾ ਹੱਲ ਹੋ ਸਕੇ ਉਨ੍ਹਾਂ ਕਿਹਾ ਕਿ ਜੇ ਕਿਸਾਨ ਨਹੀਂ ਰਹਿਣਗੇ ਕੋਈ ਵੀ ਨਹੀਂ ਰਹੇਗਾ।
ਰਾਮ ਮੰਦਰ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਦੇ ਸਬੰਧ ’ਚ ਕੱਢੀ ਗਈ ਰੱਥ ਯਾਤਰਾ
ਦੂਜੇ ਪਾਸੇ ਇਸ ਯਾਤਰਾ ਦੇ ਦੌਰਾਨ ਵੱਖ ਵੱਖ ਧਾਰਮਿਕ ਅਤੇ ਰਾਜਨੀਤਕ ਆਗੂਆਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਭਗਵਾਨ ਰਾਮ ਮੰਦਰ ਦਾ ਨਿਰਮਾਣ ਕਾਰਜ ਹੋ ਰਿਹਾ ਹੈ ਉਹ ਸਮੁੱਚੇ ਜਗਤ ਲਈ ਖੁਸ਼ੀ ਵਾਲੀ ਗੱਲ ਹੈ। ਰਾਮ ਮੰਦਿਰ ਨਿਰਮਾਣ ਦੇ ਸ਼ੁਰੂ ਹੋਣ ਸਬੰਧ ਵਿੱਚ ਰੱਥ ਯਾਤਰਾ ਦੀ ਸ਼ੁਰੂਆਤ ਹੋਈ ਹੈ ਜਿਸਦਾ ਸਾਰਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।