ਰੂਪਨਗਰ : ਬੀਤੇ ਕਈ ਦਿਨਾਂ ਤੋਂ ਲੀਬੀਆ ਵਿੱਚ ਫਸੇ ਹੋਏ ਪੰਜਾਬੀ ਨੌਜਵਾਨਾਂ ਨੂੰ ਆਖਰਕਾਰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪੂਰੀ ਕੜੀ ਦੇ ਨਾਇਕ ਬਣੇ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ। ਦਿੱਲੀ ਏਅਰਪੋਰਟ ਪਹੁੰਚਣ ਉਤੇ ਪਹਿਲੇ ਜਥੇ ਨੇ ਨੌਜਵਾਨਾਂ ਨੂੰ ਸੰਦੇਸ਼ ਜਾਰੀ ਕਰ ਕੇ ਰੂਪਨਗਰ ਭਾਜਪਾ ਦੇ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ। ਲਾਲਪੁਰਾ ਪਰਿਵਾਰ ਦੇ ਇਸ ਸਕਾਰਾਤਮਕ ਉੱਦਮ ਦੀ ਸਮਾਜ ਸੇਵੀ ਗੌਰਵ ਰਾਣਾ ਨੇ ਵੀ ਕੀਤੀ ਸ਼ਲਾਘਾ ਕੀਤੀ। ਨੌਜਵਾਨਾਂ ਨੇ ਸਾਉਦੀ ਵਿੱਚ ਫਸੇ ਇੱਕ ਹੋਰ ਨੌਜਵਾਨ ਹਰਪ੍ਰੀਤ ਸਿੰਘ ਨੂੰ ਵੀ ਵਾਪਸ ਲਿਆਉਣ ਦੀ ਜ਼ੋਰਦਾਰ ਮੰਗ ਰੱਖੀ।
ਟਰੈਵਲ ਏਜੰਟ ਨੇ ਧੋਖੇ ਕਾਰਨ ਪਹੁੰਚ ਗਏ ਸਨ ਲੀਬੀਆ : ਦਰਅਸਲ ਲੀਬੀਆ ਵਿਚ ਫਸੇ ਨੌਜਵਾਨਾਂ ਵੱਲੋਂ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਪੋਸਟ ਕਰ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਪਾਸੋਂ ਮਦਦ ਮੰਗੀ ਗਈ ਸੀ। ਨੌਜਵਾਨਾਂ ਨੇ ਵੀਡੀਓ ਰਾਹੀਂ ਸਰਕਾਰ ਪਾਸੋਂ ਉਨ੍ਹਾਂ ਨੂੰ ਲੀਬੀਆ ਤੋਂ ਭਾਰਤ ਲਿਆਉਣ ਦੀ ਅਪੀਲ ਕੀਤੀ ਸੀ। ਨੌਜਵਾਨ ਵੀਡੀਓ ਵਿਚ ਦੱਸਦੇ ਹਨ ਕੇ ਉਨ੍ਹਾਂ 12 ਨੌਜਵਾਨਾਂ ਨੂੰ ਟਰੈਵਲ ਏਜੰਟਾਂ ਵੱਲੋਂ ਧੋਖਾ ਕਰ ਕੇ ਲੀਬੀਆ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਇਥੇ ਉਨ੍ਹਾਂ ਦੇ ਹਾਲਾਤ ਬਦ ਤੋਂ ਬਦਤਰ ਹਨ। ਜੇਕਰ ਗੱਲ ਕੀਤੀ ਜਾਵੇ ਤਾਂ 12 ਦੇ ਕਰੀਬ ਨੌਜਵਾਨ ਲੀਬੀਆ ਵਿਚ ਫਸ ਗਏ ਸਨ, ਜਿਨ੍ਹਾਂ ਵਿਚੋਂ ਹੁਣ ਇਕ ਨੌਜਵਾਨ ਰੋਪੜ ਜ਼ਿਲ੍ਹੇ ਨਾਲ ਅਤੇ ਦੋ ਵੱਖ-ਵੱਖ ਵੱਖ ਸੂਬਿਆਂ ਨਾਲ ਸਬੰਧਤ ਹਨ, ਜੋ ਕਿ ਵਾਪਸ ਦੇਸ਼ ਪਰਤ ਆਏ ਹਨ।
ਇਹ ਵੀ ਪੜ੍ਹੋ : Bathinda Forest Range: 'ਸਰਕਾਰ ਪੌਦੇ ਲਗਾਉਣ ਤੇ ਸਾਂਭ-ਸੰਭਾਲ ਕਰਨ ਵਾਲਿਆਂ ਨੂੰ ਦੇਵੇਗੀ ਸਬਸਿਡੀ'
ਨੌਜਵਾਨਾਂ ਨੇ ਵੀਡੀਓ ਜਾਰੀ ਕਰ ਕੇ ਲਾਲਪੁਰਾ ਦਾ ਕੀਤਾ ਧੰਨਵਾਦ : ਇਸ ਮੌਕੇ ਉਨ੍ਹਾਂ ਵੱਲੋਂ ਦਿੱਲੀ ਤੋਂ ਇਕ ਵੀਡੀਓ ਬਣਾ ਕੇ ਨਸ਼ਰ ਕੀਤੀ ਗਈ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਕਿ ਅਸੀਂ ਵਾਪਸ ਆਪਣੇ ਦੇਸ਼ ਆ ਗਏ ਹਾਂ। ਵੀਡੀਓ ਰਾਹੀਂ ਨੌਜਵਾਨਾਂ ਨੇ ਇਕਬਾਲ ਸਿੰਘ ਲਾਲਪੁਰਾ ਅਤੇ ਅਜੇ ਵੀਰ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ। ਇਕਬਾਲ ਸਿੰਘ ਲਾਲਪੁਰਾ ਘੱਟ-ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਹਨ, ਜਿਨ੍ਹਾਂ ਵੱਲੋਂ ਇਸ ਮਾਮਲੇ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਇਆ ਗਿਆ।