ਰੂਪਨਗਰ: ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਮੌਜੂਦ ਪੁਰਾਣੇ ਸਿਨੇਮਿਆਂ ਦੇ ਉੱਪਰ ਨਵੀਂ ਉਸਾਰੀ ਕਰ, ਉਨ੍ਹਾਂ ਨੂੰ ਆਧੁਨਿਕ ਰੂਪ ਦੇ ਕੇ ਮਲਟੀ ਕੰਪਲੈਕਸ ਸਿਨੇਮਾ ਬਣਾਉਣ ਵਾਲੇ ਮਸ਼ਹੂਰ ਕਾਰੋਬਾਰੀ ਗੁਰਦੀਪ ਗੋਸ਼ਾ ਵੱਲੋਂ ਰੂਪਨਗਰ ਦੇ ਵਿੱਚ ਇੱਕ ਨਵੇਂ ਸਿਨੇਮਾ ਹਾਲ ਦੀ ਸ਼ੁਰੂਆਤ ਕੀਤੀ ਗਈ ਹੈ।
ਹੋਰ ਪੜ੍ਹੋ: 'ਮੋਤੀਚੁਰ ਚਕਨਾਚੂਰ' ਦਾ ਨਵਾਂ ਪੋਸਟਰ ਜਾਰੀ, ਨਵਾਜ਼ ਤੇ ਆਥਿਆ ਨਵੇਂ ਵਿਆਹੇ ਜੋੜੇ ਵਿੱਚ ਆਏ ਨਜ਼ਰ
ਇਸ ਦੌਰਾਨ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਗੋਸ਼ਾ ਨੇ ਦੱਸਿਆ ਕਿ, ਉਨ੍ਹਾਂ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੇ ਮਲਟੀ ਕੰਪਲੈਕਸ ਸਿਨੇਮੇ ਉਸਾਰੇ ਗਏ ਹਨ ਤੇ ਹੁਣ ਰੂਪਨਗਰ ਦੀ ਪਾਵਨ ਪਵਿੱਤਰ ਗੁਰੂ ਪੀਰਾਂ ਦੀ ਧਰਤੀ ਦੇ ਉੱਪਰ ਉਨ੍ਹਾਂ ਵੱਲੋਂ ਇਹ ਮਲਟੀ ਕੰਪਲੈਕਸ ਉਸਾਰਿਆ ਗਿਆ ਹੈ।
ਹੋਰ ਪੜ੍ਹੋ: ਫ਼ਿਲਮ 'ਬਾਲਾ' ਨੂੰ ਲੈ ਕੇ ਆਯੂਸ਼ਮਾਨ ਖੁਰਾਣਾ ਨੇ ਦੱਸੀ ਅਹਿਮ ਗੱਲ
ਅੱਜ ਕੱਲ੍ਹ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿੱਚ ਲੋਕਾਂ ਲਈ ਮਨੋਰੰਜਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਆਧੁਨਿਕ ਸਿਨੇਮਾ ਦੇ ਵਿੱਚ ਫ਼ਿਲਮ ਦੇਖਣ ਵਾਸਤੇ ਰੂਪਨਗਰ ਦੇ ਨੇੜੇ ਕੋਈ ਵੀ ਅਜਿਹਾ ਮਨੋਰੰਜਨ ਦਾ ਸਾਧਨ ਨਹੀਂ ਸੀ। ਲੋਕਾਂ ਨੂੰ ਚੰਡੀਗੜ੍ਹ ਜਾਂ ਕਿਸੇ ਹੋਰ ਦੂਸਰੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਸੀ, ਪਰ ਹੁਣ ਸਿਨੇਮਾ ਰਾਹੀਂ ਆਪਣਾ ਅਤੇ ਆਪਣੇ ਪਰਿਵਾਰ ਨਾਲ ਮਨੋਰੰਜਨ ਕਰਨ ਵਾਲੇ ਰੂਪਨਗਰ ਵਾਸੀਆਂ ਨੂੰ ਦੂਰ ਦੁਰਾਡੇ ਨਹੀਂ ਜਾਣਾ ਪਵੇਗਾ।