ਰੂਪਨਗਰ/ਰੋਪੜ: ਪਾਣੀ ਤੇ ਸੀਵਰੇਜ ਦੀ ਮਾਰ ਝੱਲ ਰਿਹਾ ਸ਼ਹਿਰ ਦੀ ਸਮੱਸਿਆ ਨੂੰ ਲੈ ਕੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ਨਾਲ ਮਿਉਂਸਪਲ ਭਵਨ ਚੰਡੀਗੜ੍ਹ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਨਗਰ ਕੋਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਸ਼ਹਿਰ ਦੀਆਂ ਕੁੱਝ ਜਰੂਰੀ ਮੰਗਾਂ ਨੂੰ ਲੈ ਕੇ ਉਹ ਪਿਛਲੇ ਦਿਨੀ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ਅਜੋਏ ਸ਼ਰਮਾ ਨੂੰ ਮਿਲੇ। ਅਜੋਏ ਸ਼ਰਮਾ ਨੇ ਸਬੰਧਤ ਅਫਸਰਾਂ ਤੇ ਨਗਰ ਕੋਂਸਲ ਦੇ ਅਧਿਕਾਰੀਆਂ ਦੀ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਮੱਕੜ ਨੇ ਨਗਰ ਕੌਂਸਲ ਦੀ ਹੱਦ ਵਿੱਚ ਸ਼ਾਮਲ ਹੋਏ ਨਵੇਂ ਇਲਾਕਿਆਂ ਵਿੱਚ ਸੀਵਰੇਜ ਤੇ ਵਾਟਰ ਸਪਲਾਈ ਦਿਆਂ ਮੁਸ਼ਕਲਾਂ ਦੀ ਦਰਖਾਸਤ ਦਿੱਤੀ।
ਹੇਠ ਲਿਖੇ ਮੁਸ਼ਕਲਾਂ ਤੇ ਦਰਖਾਸ਼ਤ ਦਿੱਤੀ ਗਈ:
- ਪੁਰਾਣੇ ਬੱਸ ਸਟੈਂਡ ਇਲਾਕੇ ਨੰਗਲ ਚੋਂਕ ਤੋਂ ਲੈ ਕੇ ਐੱਨ.ਸੀ.ਸੀ ਅਕੈਡਮੀ ਤੱਕ ਸੀਵਰੇਜ ਪਾਇਆ ਜਾਵੇ।
- ਵਰਟੀਕਲ ਸ਼ਾਫਟ ਦਾ ਕੰਮ ਜਲਦੀ ਮੁਕੰਮਲ ਕਰਵਾਇਆ ਜਾਵੇ।
- ਹਰਗੋਬਿੰਦ ਨਗਰ ਸਥਿਤ ਡਿਸਪੋਜ਼ਲ ਪੁਆਇੰਟ ਤੋਂ ਟਰੀਟਮੈਂਟ ਪਲਾਂਟ ਤੱਕ ਜਾਂਦੇ ਸੀਵਰ ਪਾਣੀ ਦੇ ਓਵਰ ਫਲੋਅ ਕਾਰਨ ਹਵੇਲੀ ਕਲਾਂ ਅਤੇ ਹਰਗੋਬਿੰਦ ਨਗਰ ਇਲਾਕਿਆਂ ਵਿੱਚ ਆਉਂਦੀ ਮੁਸ਼ਕਿਲ ਦਾ ਹੱਲ ਕੀਤਾ ਜਾਵੇ।
- ਟਰੀਟਮੈਂਟ ਪਲਾਂਟ ਤੋਂ ਸਾਫ ਹੋਣ ਤੋਂ ਬਾਅਦ ਬਾਹਰ ਜਾਣ ਵਾਲੇ ਪਾਣੀ ਦੀ ਵਰਤੋਂ/ਖਪਤ ਕਰਨ ਸਬੰਧੀ ਮੁਸ਼ਕਿਲਾਂ ਹੱਲ ਕੀਤਾ ਜਾਵੇ।
ਇਨ੍ਹਾਂ ਮੰਗਾ 'ਤੇ ਉੱਚ ਅਧਿਕਾਰੀਆਂ ਨੇ ਮਸਲੇ ਨੂੰ ਸਰਕਾਰ ਪੱਧਰ ਤੇ ਵਿਚਾਰ ਕੇ ਹੱਲ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਦੋਰਾਨ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਚੀਫ ਇੰਜੀਨੀਅਰ, ਕਾਰਜਕਾਰੀ ਇੰਜੀਨੀਅਰ, ਨਗਰ ਕੋਂਸਲ ਦੇ ਕਾਰਜ ਸਾਧਕ ਅਫ਼ਸਰ ਅਤੇ ਸਹਾਇਕ ਮਿਉਂਸਪਲ ਇੰਜੀਨੀਅਰ ਵਿਸੇ਼ਸ਼ ਤੋਰ ਤੋ ਮੋਜੂਦ ਸਨ।