ETV Bharat / state

ਹਿਮਾਚਲ ਦੇ CM ਨੂੰ ਸਾਂਸਦ ਮਨੀਸ਼ ਤਿਵਾੜੀ ਨੇ ਲਿਖਿਆ ਪੱਤਰ, ਹਿਮਾਚਲ ਦੇ ਪ੍ਰਦੂਸ਼ਣ ਕਾਰਨ ਹੋ ਰਹੇ ਨੁਕਸਾਨ ਸਬੰਧੀ ਕਰਵਾਇਆ ਜਾਣੂ - ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਨੂੰ ਬੰਦ ਕਰੋ

ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ (Manish Tiwari wrote a letter to Himachal CM) ਨੂੰ ਪੱਤਰ ਲਿਖ ਕੇ ਊਨਾ ਤੋਂ ਪੰਜਾਬ ਵਿੱਚ ਆ ਰਹੇ ਪ੍ਰਦੂਸ਼ਣ ਬਾਰੇ ਜਾਣੂ ਕਰਵਾਇਆ ਹੈ।ਤਿਵਾੜੀ ਨੇ ਕਿਹਾ ਕਿ ਉਦਯੋਗਿਕ ਫੈਕਟਰੀਆਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨਾਲ ਪੰਜਾਬ ਪੂਰਾ ਇਲਾਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਿਸ ਕਾਰਨ ਨਾ ਸਿਰਫ਼ ਹਵਾ ਬਹੁਤ ਜ਼ਹਿਰੀਲੀ ਹੋ ਗਈ ਹੈ ਸਗੋਂ ਪਾਣੀ ਸਭ ਤੋਂ ਵੱਧ ਪ੍ਰਦੂਸ਼ਿਤ ਹੋ ਰਿਹਾ ਹੈ। ਉਦਯੋਗਾਂ ਦੁਆਰਾ ਛੱਡੇ ਗਏ ਪ੍ਰਦੂਸ਼ਤ ਤੱਤ ਸਵਾਂ ਨਦੀ ਵਿੱਚ ਰਲਦੇ ਹਨ ਜਿਹੜੀ ਸਤਲੁਜ ਦਰਿਆ ਵਿੱਚ (Pollutants mix in the Swaan river) ਡਿਗਦੀ ਹੈ।

Manish Tiwari wrote a letter to Himachal CM on the issue of pollution
ਹਿਮਾਚਲ ਦੇ ਮੁੱਖ ਮੰਤਰੀ ਨੂੰ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲਿਖਿਆ ਪੱਤਰ, ਹਿਮਾਚਲ ਦੇ ਪ੍ਰਦੂਸ਼ਣ ਕਾਰਨ ਹੋ ਰਹੇ ਨੁਕਸਾਨ ਸਬੰਧੀ ਕਰਵਾਇਆ ਜਾਣੂ
author img

By

Published : Dec 28, 2022, 7:30 PM IST

ਰੋੋਪੜ: ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਇੱਕ ਪੱਤਰ ਲਿਖ (Manish Tiwari wrote a letter to Himachal CM)ਕੇ ਸੂਬੇ ਵਿੱਚ ਚੱਲ ਰਹੇ ਉਦਯੋਗਾਂ ਤੋਂ ਪੈਦਾ ਹੋ ਰਹੇ ਪ੍ਰਦੂਸ਼ਣ ਦਾ ਉਨ੍ਹਾਂ ਦੇ ਲੋਕ ਸਭਾ ਹਲਕੇ ਦੇ ਲੋਕਾਂ ਉੱਤੇ ਪੈ ਰਹੇ ਪ੍ਰਭਾਵ ਦਾ ਮਾਮਲਾ ਚੁੱਕਿਆ ਹੈ। ਤਿਵਾੜੀ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਉਨ੍ਹਾਂ ਤੋਂ ਪਹਿਲਾਂ ਰਹੇ ਸੀ ਐਮ ਜੈਰਾਮ ਠਾਕੁਰ ਨੂੰ ਪੱਤਰ ਲਿਖਿਆ ਸੀ।

ਇਹ ਪੱਤਰ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਚੱਲ ਰਹੀਆਂ ਸਨਅਤੀ ਇਕਾਈਆਂ ਮਾਡਲਸ ਕਾਸਮੈਟਿਕਸ ਪ੍ਰਾਈਵੇਟ ਲਿਮਟਿਡ (Models Cosmetics Pvt Ltd) ਅਤੇ ਇੱਕ ਹੋਰ ਫੈਟ ਉਤਪਾਦਕ ਕੰਪਨੀ ਜੋ ਜ਼ਿਲ੍ਹੇ ਦੀ ਸਰਹੱਦ ਉੱਤੇ ਸਥਿਤ ਹਨ ਤੋਂ ਨਿਕਲਣ ਵਾਲੇ ਪ੍ਰਦੂਸ਼ਣ (issue of pollution) ਦੇ ਸੰਦਰਭ ਵਿੱਚ ਹੈ। ਜਿਸਦਾ ਪ੍ਰਭਾਵ ਨੀ ਊਨਾ ਜ਼ਿਲ੍ਹੇ ਦੀ ਸਰਹੱਦ ਤੇ ਉਨ੍ਹਾਂ ਦੇ ਲੋਕ ਸਭਾ ਹਲਕੇ ਵਿੱਚ ਪੈਂਦੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਬੀਤ ਖੇਤਰ ਦੇ ਪਿੰਡ ਮਹਿੰਦਵਾਨੀ ਉੱਤੇ ਪੈਂਦਾ ਹੈ।

ਪ੍ਰਦੂਸ਼ਤ ਤੱਤ: ਤਿਵਾੜੀ ਨੇ ਕਿਹਾ ਇਨ੍ਹਾਂ ਉਦਯੋਗਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨਾਲ ਪੂਰਾ ਇਲਾਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਿਸ ਕਾਰਨ ਨਾ ਸਿਰਫ਼ ਹਵਾ ਬਹੁਤ ਜ਼ਹਿਰੀਲੀ ਹੋ ਗਈ ਹੈ ਸਗੋਂ ਪਾਣੀ ਸਭ ਤੋਂ ਵੱਧ ਪ੍ਰਦੂਸ਼ਿਤ (Water is becoming more polluted) ਹੋ ਰਿਹਾ ਹੈ। ਉਦਯੋਗਾਂ ਦੁਆਰਾ ਛੱਡੇ ਗਏ ਪ੍ਰਦੂਸ਼ਤ ਤੱਤ ਸਵਾਂ ਨਦੀ ਵਿੱਚ ਰਲਦੇ ਹਨ ਜਿਹੜੀ ਸਤਲੁਜ ਦਰਿਆ ਵਿੱਚ ਡਿਗਦੀ ਹੈ।

ਇਹ ਵੀ ਪੜ੍ਹੋ: ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਦਾਅਵਾ, ਡਾਟਾ ਮਾਈਨਿੰਗ ਵਿੰਗ ਨੇ ਸਾਲ 2021-22 ਦੇ ਮੁਕਾਬਲੇ 3 ਗੁਣਾ ਮਾਲੀਆ ਵਸੂਲਿਆ

ਤਿਵਾੜੀ ਨੇ ਅੱਗੇ ਕਿਹਾ ਕਿ ਇਸ ਗੰਭੀਰ ਮਸਲੇ ਬਾਰੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਪ੍ਰਦੂਸ਼ਣ ਨੂੰ ਰੋਕਣ ਲਈ ਬਹੁਤ ਘੱਟ ਕਦਮ ਚੁੱਕੇ ਸਨ। ਉਨ੍ਹਾਂ ਪੱਤਰ ਰਾਹੀਂ ਲਿਖਿਆ ਕਿ ਉਮੀਦ ਕਰਦੇ ਹੈ ਕਿ ਤੁਸੀਂ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝੋਗੇ ਅਤੇ ਇਹ ਯਕੀਨੀ ਬਣਾਓਗੇ ਕਿ ਇਨ੍ਹਾਂ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ (Shut down polluting factories) ਨੂੰ ਜਾਂ ਤਾਂ ਬੰਦ ਕਰ ਦਿੱਤਾ ਜਾਵੇ ਜਾਂ ਫਿਰ ਪ੍ਰਦੂਸ਼ਣ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਉਨ੍ਹਾਂ ਦੇ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਪ੍ਰਦੂਸ਼ਣ ਕਾਰਨ ਹੋਰ ਵੀ ਨੁਕਸਾਨ ਤੋਂ ਬਚਾਇਆ ਜਾ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.