ਅੰਨਦਪੁਰ ਸਾਹਿਬ: ਦਾਣਾ ਮੰਡੀ ਦਾ ਜਾਇਜ਼ਾ ਲੈਣ ਸੰਸਦ ਮੈਂਬਰ ਮਨੀਸ਼ ਤਿਵਾੜੀ ਪੁੱਜੇ ਤੇ ਉਨ੍ਹਾਂ ਵੱਲੋਂ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ 'ਤੇ ਤਿਵਾੜੀ ਨੇ ਖਰੀਦ ਏਜੰਸੀਆਂ ਨੂੰ ਹਦਾਇਤ ਦਿੱਤੀ ਕਿ ਮੰਡੀ 'ਚ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇੇਠ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਇਸ ਦੌਰਾਨ ਫ਼ਸਲ ਦਾ ਇੱਕ ਇੱਕ ਦਾਨਾ ਸਮੇਂ ਸਿਰ ਚੁੱਕਿਆ ਜਾਵੇਗਾ।
ਖੇਤੀ ਬਿੱਲਾਂ ਬਾਰੇ ਗੱਲ ਕਰਦੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ। ਅਕਾਲੀ ਦਲ 'ਤੇ ਤੰਜ ਕੱਸਦੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਨਾਲ ਝੂਠ ਬੋਲ ਰਹੀ ਹੈ। 3 ਮਹੀਨੇ ਪਹਿਲਾਂ ਕੈਬਿਨੇਟ 'ਚ ਜਦੋਂ ਆਡੀਨੈਂਸ ਆਇਆ ਸੀ ਉਦੋਂ ਇਹ ਹੱਕ 'ਚ ਬੋਲ ਰਹੇ ਸੀ ਤੇ ਹੁਣ ਜਦੋਂ ਸਿਆਸਤ ਹੱਥੋਂ ਜਾਂਦੀ ਦਿੱਖੀ ਤਾਂ ਬੀਬਾ ਬਾਦਲ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਤੇ ਭਾਜਪਾ ਨਾਲ ਭਾਈਬੰਦੀ ਤੋੜ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਾਲੇ ਕਨੂੰਨ ਲਈ ਜਿੰਨੀ ਭਾਜਪਾ ਜ਼ਿੰਮੇਵਾਰ ਹੈ, ਉਨੀ ਹੀ ਅਕਾਲੀ ਦਲ ਵੀ ਹੈ।