ETV Bharat / state

ਰੂਪਨਗਰ ਵਿਖੇ ਇਹ ਖਾਸ ਲਾਇਬ੍ਰੇਰੀ ਬੱਚਿਆ ਨੂੰ ਆ ਰਹੀ ਬੇਹੱਦ ਪਸੰਦ...

author img

By

Published : Jun 24, 2021, 12:16 PM IST

ਇਸ ਲਾਇਬ੍ਰੇਰੀ ’ਚ ਬੱਚਿਆ ਦੇ ਲਈ ਉਨ੍ਹਾਂ ਦੀਆਂ ਪੰਸਦੀਦਾ ਕਿਤਾਬਾਂ ਨੂੰ ਵੀ ਖਾਸ ਥਾਂ ਦਿੱਤੀ ਗਈ ਹੈ। ਇਸਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਖਾਸ ਕਰਕੇ ਛੋਟੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨਾ ਹੈ। ਕਿਤਾਬ ਲੈਣ ਆਉਣ ਵਾਲੇ ਬੱਚਿਆ ਨੂੰ ਸੈਨੇਟਾਈਜ਼ਰ ਅਤੇ ਮਾਸਕ ਵੀ ਦਿੱਤਾ ਜਾਂਦਾ ਹੈ।

ਰੂਪਨਗਰ ਵਿਖੇ ਇਹ ਖਾਸ ਲਾਇਬ੍ਰੇਰੀ ਬੱਚਿਆ ਨੂੰ ਆ ਰਹੀ ਬੇਹੱਦ ਪਸੰਦ

ਰੂਪਨਗਰ: ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਕਈ ਕਾਰੋਬਾਰ ਠੱਪ ਹੋਏ ਉੱਥੇ ਹੀ ਸਕੂਲ ਕਾਲਜ ਵੀ ਬੰਦ ਹੋ ਗਏ ਜਿਸ ਦਾ ਅਸਰ ਬੱਚਿਆਂ ਦੀ ਪੜਾਈ ’ਤੇ ਕਾਫੀ ਪਿਆ। ਜ਼ਿਲ੍ਹੇ ਦੇ ਪਿੰਡ ਮੰਦਵਾੜੇ ਵਿਖੇ ਤਿੰਨ ਅਧਿਆਪਕਾਂ ਵੱਲੋਂ ਛੋਟੇ ਬੱਚਿਆ ਨੂੰ ਮੁੜ ਤੋਂ ਸਕੂਲ ਨਾਲ ਜੋੜਣ ਦੇ ਲਈ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲ ਦੌਰਾਨ ਬੱਚਿਆ ਨੂੰ ਕਿਤਾਬਾਂ ਨਾਲ ਜੋੜਿਆ ਜਾ ਰਿਹਾ ਹੈ। ਇਸ ਦੌਰਾਨ ਕੋਰੋਨਾ ਨਿਯਮਾਂ ਦੀ ਪਾਲਣਾ ਵੀ ਕੀਤੀ ਜਾ ਰਹੀ ਹੈ।

ਬੱਚਿਆ ਨੂੰ ਕਿਤਾਬਾਂ ਨਾਲ ਜੋੜਨਾ ਮੁੱਖ ਮਕਸਦ

ਇਸ ਦੌਰਾਨ ਅਧਿਆਪਕ ਰਮਨ ਮਿੱਤਲ ਨੇ ਦੱਸਿਆ ਕਿ ਉਹ ਮੰਦਵਾੜਾ ਦੇ ਇੱਕ ਸਕੂਲ ਚ ਪੜ੍ਹਾਉਂਦੇ ਹਨ ਅਤੇ ਉਨ੍ਹਾਂ ਦੇ ਹੋਰ ਅਧਿਆਪਕ ਸਾਥੀਆਂ ਨਾਲ ਮਿਲ ਕੇ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਚ ਇੱਕ ਕੁਲਫੀ ਵਾਲੀ ਰੇਹੜੀ ਨੂੰ ਚੱਲਦੀ ਫਿਰਦੀ ਲਾਇਬ੍ਰੇਰੀ ਚ ਬਦਲ ਦਿੱਤਾ ਗਿਆ ਹੈ। ਇਸ ਲਾਇਬ੍ਰੇਰੀ ’ਚ ਬੱਚਿਆ ਦੇ ਲਈ ਉਨ੍ਹਾਂ ਦੀਆਂ ਪੰਸਦੀਦਾ ਕਿਤਾਬਾਂ ਨੂੰ ਵੀ ਖਾਸ ਥਾਂ ਦਿੱਤੀ ਗਈ ਹੈ। ਇਸਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਖਾਸ ਕਰਕੇ ਛੋਟੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨਾ ਹੈ। ਅਧਿਆਪਕ ਨੇ ਦੱਸਿਆ ਕਿ ਜਿਵੇਂ ਹੋਕਾ ਮਾਰ ਕੇ ਕੁਲਫੀ ਵਾਲਾ ਬੱਚਿਆ ਨੂੰ ਬੁਲਾਉਂਦਾ ਹੈ ਅਤੇ ਬੱਚੇ ਉਸਦੇ ਕੋਲ ਚੱਲੇ ਜਾਂਦੇ ਹਨ ਇਸੇ ਤਰ੍ਹਾਂ ਹੀ ਉਨ੍ਹਾਂ ਵੱਲੋਂ ਬੱਚਿਆ ਨੂੰ ਹੋਕਾ ਦਿੱਤਾ ਜਾਂਦਾ ਹੈ।

'ਲਾਇਬ੍ਰੇਰੀ ਦੇ ਕੋਈ ਸਖਤ ਕਾਨੂੰਨ ਨਹੀਂ'

ਅਧਿਆਪਕ ਰਮਨ ਮਿੱਤਲ ਨੇ ਦੱਸਿਆ ਕਿ ਇਸ ਲਾਇਬ੍ਰੇਰੀ ’ਚ ਜੋ ਵੀ ਕੋਈ ਕਿਤਾਬ ਲੈ ਕੇ ਜਾਂਦਾ ਹੈ ਉਸਨੂੰ ਵਾਪਸ ਵੀ ਕਰਨਾ ਹੁੰਦਾ ਹੈ ਪਰ ਇਹ ਲਾਇਬ੍ਰੇਰੀ ਬੱਚਿਆ ਦੇ ਲਈ ਤਾਂ ਜੇਕਰ ਕੋਈ ਬੱਚਾ ਕਿਤਾਬ ਲੈ ਵੀ ਜਾਂਦਾ ਹੈ ਤਾਂ ਉਸ ਨੂੰ ਵਾਪਸ ਕਰਨ ਦੀ ਕੋਈ ਸ਼ਰਤ ਨਹੀਂ ਰੱਖੀ ਗਈ ਹੈ। ਇਸ ਲਾਇਬ੍ਰੇਰੀ ਦਾ ਮਕਸਦ ਬੱਚਿਆ ਨੂੰ ਕਿਤਾਬਾਂ ਨਾਲ ਜੋੜਣਾ ਹੈ ਜਿਸ ਕਾਰਨ ਇਸ ਚ ਜਿਆਦਾ ਸਖਤ ਕਾਨੂੰਨ ਨਹੀਂ ਰੱਖੇ ਗਏ ਹਨ। ਕਿਤਾਬ ਲੈਣ ਆਉਣ ਵਾਲੇ ਬੱਚਿਆ ਨੂੰ ਸੈਨੇਟਾਈਜ਼ਰ ਅਤੇ ਮਾਸਕ ਵੀ ਦਿੱਤਾ ਜਾਂਦਾ ਹੈ।

ਬੱਚਿਆ ਨੂੰ ਬਹੁਤ ਪਸੰਦ ਆ ਰਹੀ ਲਾਇਬ੍ਰੇਰੀ

ਕਿਤਾਬਾਂ ਲੈਣ ਆਉਣ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਨਲਾਈਨ ਪੜਾਈ ਕਰਨੀ ਚੰਗੀ ਨਹੀਂ ਲਗਦੀ ਕਿਉਂਕਿ ਆਨਲਾਈਨ ਪੜਾਈ ਦੇ ਵਿੱਚ ਉਨ੍ਹਾਂ ਨੂੰ ਬਹੁਤ ਦਿੱਕਤਾਂ ਪਰੇਸ਼ਾਨੀ ਆਉਂਦੀ ਹੈ, ਪਰ ਇਹ ਜੋ ਲਾਇਬ੍ਰੇਰੀ ਹੈ ਉਨ੍ਹਾਂ ਨੂੰ ਬਹੁਤ ਵਧੀਆ ਲੱਗਦੀ ਹੈ ਇੱਥੇ ਕਿਤਾਬਾਂ ਲੈ ਕੇ ਜਾਂਦੇ ਹਨ ਅਤੇ ਘਰੇ ਕਿਤਾਬ ਨੂੰ ਪੜਦੇ ਹਨ।

ਇਹ ਵੀ ਪੜੋ: ਜਲੰਧਰ ’ਚ ਛੋਟੇ-ਛੋਟੇ ਹੱਥਾਂ ਦੀ ਕਲਾਕਾਰੀ ਨੇ ਵੱਡੇ-ਵੱਡੇ ਲੋਕਾਂ ਨੂੰ ਕੀਤਾ ਹੈਰਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.