ETV Bharat / state

'ਸਤੰਬਰ ਮਹੀਨਾ ਆਉਣ ਕਾਰਨ ਝੋਨੇ 'ਤੇ ਕੀੜਿਆਂ ਦਾ ਹਮਲਾ ਸ਼ੁਰੂ' - ਝੋਨੇ ਦੀ ਫ਼ਸਲ

ਪੰਜਾਬ ਵਿੱਚ ਕਿਸਾਨਾਂ ਵੱਲੋਂ ਬੀਜੀ ਗਈ ਝੋਨੇ ਦੀ ਫ਼ਸਲ ਦੇ ਉੱਪਰ ਵੱਖ ਵੱਖ ਕੀੜਿਆਂ ਦਾ ਹਮਲਾ ਸ਼ੁਰੂ ਹੋ ਚੁੱਕਿਆ ਹੈ। ਰੋਪੜ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਜੀ.ਐਸ. ਮੱਕੜ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾਂ ਕੀੜਿਆਂ ਤੋਂ ਬਚਾਅ ਲਈ ਕਿਸਾਨਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ।

ਸਤੰਬਰ ਮਹੀਨਾ ਆਓਣ ਕਾਰਨ ਝੋਨੇ 'ਤੇ ਕੀੜਿਆਂ ਦਾ ਹਮਲਾ ਸ਼ੁਰੂ : ਡਾ. ਜੀ.ਐਸ. ਮੱਕੜ

author img

By

Published : Sep 4, 2020, 3:33 PM IST

ਰੂਪਨਗਰ: ਸਤੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਜਿਸ ਨੂੰ ਸਿੱਲ ਦਾ ਮਹੀਨਾ ਵੀ ਕਿਹਾ ਜਾਂਦਾ ਹੈ ਅਤੇ ਸੈਲਾਬ ਦੇ ਮੌਸਮ ਵਿੱਚ ਝੋਨੇ ਦੀ ਫ਼ਸਲ ਉੱਪਰ ਕੀੜਿਆਂ ਦਾ ਹਮਲਾ ਹੋਣਾ ਸ਼ੁਰੂ ਹੋ ਚੁੱਕਿਆ ਹੈ। ਰੋਪੜ ਕ੍ਰਿਸ਼ੀ ਵਿਗਿਆਨ ਦੇ ਡਿਪਟੀ ਡਾਇਰੈਕਟਰ ਡਾ. ਜੀ.ਐਸ. ਮੱਕੜ ਨੇ ਇਸ ਨਾਲ ਸਬੰਧਤ ਸਾਰੇ ਤੱਥਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਸਤੰਬਰ ਮਹੀਨਾ ਆਓਣ ਕਾਰਨ ਝੋਨੇ 'ਤੇ ਕੀੜਿਆਂ ਦਾ ਹਮਲਾ ਸ਼ੁਰੂ : ਡਾ. ਜੀ.ਐਸ. ਮੱਕੜ

ਡਾ. ਜੀ.ਐਸ. ਮੱਕੜ ਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਝੋਨੇ ਦੀ ਫ਼ਸਲ 'ਤੇ ਪੱਤਾ ਲਪੇਟ ਸੁੰਡੀ ਅਤੇ ਤਣੇ ਦੀ ਸੁੰਡੀ ਸਮੇਤ ਬੂਟਿਆਂ 'ਤੇ ਟਿੱਡਿਆਂ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਤਿੰਨ ਕੀੜੇ ਪੂਰੇ ਪੰਜਾਬ ਵਿੱਚ ਝੋਨੇ ਦੀ ਫ਼ਸਲ ਵਿੱਚ ਆਮ ਹੀ ਆਉਂਦੇ ਹਨ। ਇਸ ਲਈ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਆਖ਼ਰੀ ਮਹੀਨਾ ਵਿੱਚ ਝੋਨੇ ਦੀ ਫ਼ਸਲ ਨੂੰ ਸਹੀ ਤਰ੍ਹਾਂ ਸੰਭਾਲਣ ਅਤੇ ਵੱਧ ਝਾੜ ਹਾਸਲ ਕਰਨ।

ਕੀੜਿਆਂ ਦੀ ਪਛਾਣ ਅਤੇ ਇਲਾਜ

ਡਾ. ਜੀ.ਐਸ. ਮੱਕੜ ਨੇ ਦੱਸਿਆ ਕਿ ਕਿਸਾਨ ਸਭ ਤੋਂ ਪਹਿਲਾਂ ਆਪਣੇ ਝੋਨੇ ਦੇ ਖੇਤ ਦਾ ਸਰਵੇਖਣ ਕਰਨ। ਉਨ੍ਹਾਂ ਕਿਹਾ ਕਿ ਤਣੇ ਦੀ ਸੁੰਡੀ ਫ਼ਸਲ ਦੇ ਤਣੇ 'ਚ ਹੁੰਦੀ ਹੈ, ਪੱਤਾ ਲਪੇਟ ਸੁੰਡੀ ਪੱਤੇ ਦੇ ਵਿੱਚ ਹੁੰਦੀ ਹੈ ਅਤੇ ਉਹ ਪੱਤੇ ਨੂੰ ਖਾ ਜਾਂਦੀ ਹੈ ਜਿਸਦੇ ਸਿੱਟੇ ਵਜੋਂ ਫਸਲ 'ਤੇ ਚਿੱਟੀਆਂ ਧਾਰੀਆਂ ਪੈ ਜਾਂਦੀਆਂ ਹਨ।

ਟਿੱਡੇ ਝੋਨੇ ਦੇ ਮੁੱਢਾਂ ਵਿੱਚ ਬੈਠੇ ਹੁੰਦੇ ਹਨ ਅਤੇ ਫਸਲ ਦਾ ਰਸ ਚੂਸ ਲੈਂਦੇ ਹਨ ਜਿਸ ਨਾਲ ਝੋਨੇ ਦੇ ਬੂਟੇ ਹੌਲੀ-ਹੌਲੀ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਇਸੇ ਤਰ੍ਹਾਂ ਹਿਸਪਾ ਨਾਂਅ ਦਾ ਕੀੜਾ ਰੋਪੜ ਦੇ ਕੁਝ ਪਿੰਡਾਂ ਵਿੱਚ ਲੱਗੀ ਫਸਲ 'ਤੇ ਵੇਖਿਆ ਗਿਆ ਹੈ ਅਤੇ ਇਹ ਪੱਕੀਆਂ ਫਸਲਾਂ ਦੇ ਵਿੱਚ ਪੱਤਿਆਂ ਨੂੰ ਖਾਂਦਾ ਅਤੇ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਇਲਾਜ ਕੀ ਹੈ

ਡਾ. ਜੀ.ਐਸ. ਮੱਕੜ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਾਨੂੰ ਗ਼ੈਰ-ਰਸਾਇਣਿਕ ਤਰੀਕਿਆਂ ਨੂੰ ਅਪਣਾਉਣ ਦੀ ਲੋੜ ਹੈ। ਜੇਕਰ ਰਸਾਇਣਾਂ ਦੀ ਵਰਤੋਂ ਕਰਨੀ ਹੈ ਤਾਂ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਮਹਿਕਮੇ ਅਤੇ ਕ੍ਰਿਸ਼ੀ ਖ਼ੋਜ ਕੇਂਦਰ ਦੇ ਮਾਹਰਾਂ ਨਾਲ ਸੰਪਰਕ ਕਰਨ ਦੀ ਲੋੜ ਹੈ ਅਤੇ ਮਹਿਕਮੇ ਵੱਲੋਂ ਪ੍ਰਮਾਣ ਕੀਤੀਆਂ ਦਵਾਈਆਂ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.