ETV Bharat / state

ਹਰਜੋਤ ਬੈਂਸ ਨੇ ਨੰਗਲ ਵਾਸੀਆਂ ਨੂੰ ਦਿੱਤਾ ਭਰੋਸਾ, ਕਿਹਾ- ਨਹੀਂ ਹੋਣ ਦਿੱਤਾ ਜਾਵੇਗਾ ਪੱਟੇਦਾਰਾਂ ਦਾ ਉਜਾੜਾ, ਬੀਬੀਐੱਮਬੀ ਨਹੀਂ ਕਰੇਗੀ ਕਿਸੇ ਵੀ ਲੀਜ਼ ਹੋਲਡਰ ਨੂੰ ਬੇਦਖ਼ਲ - 400 ਹੋਰ ਆਮ ਆਦਮੀ ਕਲੀਨਿਕਾਂ ਦੀ ਸੌਗਾਤ

ਨੰਗਲ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਹੁੰਚ ਕੇ ਇਲਾਕਾ ਨਿਵਾਸੀਆਂ ਦੀ ਵੱਖ ਵੱੜ ਮੁਸ਼ਕਿਲਾਂ ਸੁਣੀਆਂ। ਇਸ ਦੌਰਾਨ ਹਰਜੋਤ ਬੈਂਸ ਨੇ ਉਨ੍ਹਾਂ ਲੋਕਾਂ ਨੂੰ ਖ਼ਾਸ ਤੌਰ ਉੱਤੇ ਭਰੋਸਾ ਦਿਵਾਇਆ ਜਿਹੜੇ ਤਿੰਨ ਪੀੜੀਆਂ ਤੋਂ ਲੀਸ ਉੱਤੇ ਬੈਠੇ ਹੋਏ ਹਨ ਅਤੇ ਬੀਬੀਐੱਮਬੀ ਵੱਲੋਂ ਜਿੰਨ੍ਹਾਂ ਉੱਤੇ ਤਬਾਹੀ ਦੀ ਤਲਵਾਰ ਲਟਕ ਰਹੀ ਹੈ। ਬੈਂਸ ਨੇ ਕਿਹਾ ਕਿ ਉਹ ਹੁਣ ਤੋਂ ਹੀ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਵੱਡੇ ਪੱਧਰ ਉੱਤੇ ਕੋਸ਼ਿਸ਼ ਅਰੰਭਣਗੇ।

In Nangal Minister Harjot Bains heard the difficulties of the people
ਹਰਜੋਤ ਬੈਂਸ ਨੇ ਨੰਗਲ ਵਾਸੀਆਂ ਨੂੰ ਦਿੱਤਾ ਭਰੋਸਾ, ਕਿਹਾ- ਨਹੀਂ ਹੋਣ ਦਿੱਤਾ ਜਾਵੇਗਾ ਪੱਟੇਦਾਰਾਂ ਦਾ ਉਜਾੜਾ, ਬੀਬੀਐੱਮਬੀ ਨਹੀਂ ਕਰੇਗੀ ਕਿਸੇ ਵੀ ਲੀਜ਼ ਹੋਲਡਰ ਨੂੰ ਬੇਦਖ਼ਲ
author img

By

Published : Jan 16, 2023, 3:50 PM IST

ਹਰਜੋਤ ਬੈਂਸ ਨੇ ਨੰਗਲ ਵਾਸੀਆਂ ਨੂੰ ਦਿੱਤਾ ਭਰੋਸਾ, ਕਿਹਾ- ਨਹੀਂ ਹੋਣ ਦਿੱਤਾ ਜਾਵੇਗਾ ਪੱਟੇਦਾਰਾਂ ਦਾ ਉਜਾੜਾ, ਬੀਬੀਐੱਮਬੀ ਨਹੀਂ ਕਰੇਗੀ ਕਿਸੇ ਵੀ ਲੀਜ਼ ਹੋਲਡਰ ਨੂੰ ਬੇਦਖ਼ਲ

ਨੰਗਲ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਵਿਖੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਉਨ੍ਹਾਂ ਕਿਹਾ ਕਿ ਪੱਟੇਦਾਰਾਂ ਦੀ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਹਰਜੋਤ ਬੈਂਸ ਨੇ ਕਿਹਾ ਕਿ ਨੰਗਲ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਬਹੁਮਤ ਨਾਲ ਜਿਤਾ ਕੇ ਨਵਾਜਿਆ ਹੈ ਅਤੇ ਉਹ ਉਨ੍ਹਾਂ ਦੀਆਂ ਹਰ ਤਰ੍ਹਾਂ ਦੀ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ ਹਨ।

ਨਹੀਂ ਹੋਵੇਗਾ ਉਜਾੜਾ: ਇਸ ਦੌਰਾਨ ਹਰਜੋਤ ਬੈਂਸ ਨੇ ਉਨ੍ਹਾਂ ਲੋਕਾਂ ਨੂੰ ਖ਼ੀਸ ਤੌਰ ਉੱਤੇ ਭਰੋਸਾ ਦਿਵਾਇਆ ਜਿਹੜੇ ਤਿੰਨ ਪੀੜੀਆਂ ਤੋਂ ਲੀਸ ਉੱਤੇ ਬੈਠੇ ਹੋਏ ਹਨ ਅਤਚੇ ਬੀਬੀਐੱਮਬੀ ਵੱਲੋਂ ਜਿੰਨ੍ਹਾਂ ਉੱਤੇ ਤਬਾਹੀ ਦੀ ਤਲਵਾਰ ਲਟਕ ਰਹੀ ਹੈ। ਬੈਂਸ ਨੇ ਕਿਹਾ ਕਿ ਉਹ ਹੁਣ ਤੋਂ ਹੀ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਵੱਡੇ ਪੱਧਰ ਉੱਤੇ ਕੋਸ਼ਿਸ਼ ਅਰੰਭਣਗੇ। ਉਨ੍ਹਾਂ ਕਿਹਾ ਬੀਬੀਐਮਬੀ ਮੈਨੇਜਮੈਂਟ ਨੂੰ ਕਿਸੇ ਵੀ ਲੀਜ਼ ਹੋਲਡਰ ਨੂੰ ਬੇਦਖਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਫਲਾਈਓਵਰ ਦੀ ਉਸਾਰੀ ਜਲਦ: ਨੰਗਲ ਵਿੱਚ ਉਸਾਰੀ ਅਧੀਨ ਫਲਾਈਓਵਰ ਦੀ ਕੱਛੂਕੁੰਮੇ ਦੀ ਚਾਲ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਇਸ ਸਮੱਸਿਆ ਨੂੰ ਸਮਝਦੇ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਇਸ ਫਲਾਈਓਵਰ ਦੇ ਨਿਰਮਾਣ 'ਚ ਕਾਫੀ ਦੇਰੀ ਹੋਈ ਸੀ, ਪਰ ਹੁਣ ਇਸ ਨਿਰਮਾਣ ਅਧੀਨ ਫਲਾਈਓਵਰ ਸਬੰਧੀ ਹਰ ਹਫਤੇ ਫੀਡਬੈਕ ਲਈ ਜਾ ਰਹੀ ਹੈ ਅਤੇ ਸਖਤ ਆਦੇਸ਼ ਦਿੱਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਫਲਾਈਓਵਰ ਦੀ ਉਸਾਰੀ ਕੰਪਨੀਆਂ ਤੋਂ ਲੈ ਕੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ ਅਤੇ ਇਸ ਫਲਾਈਓਵਰ ਦਾ ਨਿਰਮਾਣ ਮਾਰਚ ਦੇ ਅੰਤ ਜਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਮੁਕੰਮਲ ਹੋ ਜਾਵੇਗਾ ਅਤੇ ਇਲਾਕਾ ਨਿਵਾਸੀਆਂ ਨੂੰ ਜਾਮ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨੰਗਲ ਨੂੰ ਹੋਰ ਸੁੰਦਰ ਬਣਾਉਣ ਲਈ ਕਈ ਵੱਡੇ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਬੰਦ ਪਈਆਂ ਸਟਰੀਟ ਲਾਈਟਾਂ ਅਤੇ ਸੜਕਾਂ ਡੂੰਘੇ ਟੋਏ ਪਏ ਹਨ, ਉਨ੍ਹਾਂ ਨੂੰ ਵੀ ਜਲਦੀ ਠੀਕ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਚਾਈਨਾ ਡੋਰ ਨੂੰ ਲੈਕੇ ਰੂਪਨਗਰ ਡੀਸੀ ਦੀ ਚਿਤਾਵਨੀ, ਜੇਕਰ ਵਿਕਰੀ ਕਰਦਿਆ ਕੋਈ ਫੜ੍ਹਿਆ ਗਿਆ ਤਾਂ ਹੋਵੇਗਾ ਮਾਮਲਾ ਦਰਜ

400 ਮੁਹੱਲਾ ਕਲੀਨਿਕ: ਬੈਂਸ ਨੇ ਅੱਗੇ ਕਿਹਾ ਪੰਜਾਬ ਵਿੱਚ 'ਆਪ' ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸਿਹਤ ਸਹੂਲਤਾਂ ਵਿੱਚ ਵਾਧੇ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਹਨ। ਉਨ੍ਹਾਂ ਕਿਹਾ ਆਉਣ ਵਾਲੀ 27 ਜਨਵਰੀ ਨੂੰ ਪੰਜਾਬ ਦੇ ਲੋਕਾਂ ਨੂੰ ਹੋਰ 400 ਹੋਰ ਆਮ ਆਦਮੀ ਕਲੀਨਿਕਾਂ ਦੀ ਸੌਗਾਤ ਦਿੱਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.