ਰੂਪਨਗਰ: ਆਈ ਆਈ ਟੀ ਰੋਪੜ ਦੁਆਰਾ ਜ਼ਿਲ੍ਹਾਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਨ ਜਿੱਤ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਮੁਹਿੰਮ ਦਾ ਉਦੇਸ਼ ਔਰਤਾ ਦੀ ਮਾਨਸਿਕ ਸਿਹਤ 'ਚ ਵਾਧਾ ਕਰਨਾ ਹੈ।
ਦੱਸਣਯੋਗ ਹੈ ਕਿ ਇਸ ਮੁਹਿੰਮ ਤਹਿਤ ਮਨੋਵਿਗਿਆਨਕ ਦੀ ਟੀਮ ਨੇ ਰੋਪੜ ਦੇ ਪਿੰਡਾਂ ਦਾ ਦੋਰਾ ਕੀਤਾ। ਇਸ ਦੌਰਾਨ ਔਰਤਾਂ ਨੂੰ ਮਨੋਵਿਗਿਆਨਕ ਮਾਹਿਰਾਂ ਵੱਲੋਂ ਕਾਉਸਲਿੰਗ ਦਿੱਤੀ ਗਈ। ਇਹ ਪ੍ਰੋਗਰਾਮ ਰੋਪੜ ਦੇ ਹਰ ਪਿੰਡ 'ਚ 10 ਹਫਤੇ ਚਲੇਗਾ।
ਇਹ ਵੀ ਪੜ੍ਹੋ: ਆਸ਼ਰਿਤ ਸਰਟੀਫਿਕੇਟ ਅਤੇ ਸ਼ਨਾਖਤੀ ਕਾਰਡ 'ਚ ਦੇਰੀ ਬਰਦਾਸ਼ਤ ਨਹੀਂ : ਡਿਪਟੀ ਕਮਿਸ਼ਨਰ
ਸਭ ਤੋਂ ਪਹਿਲਾਂ ਇਸ ਮੁਹਿੰਮ ਦੀ ਸ਼ੁਰੂਆਤ ਰੋਪੜ ਦੇ ਪਿੰਡ ਮਲਕਪੁਰ 'ਚ ਕੀਤੀ ਗਈ। ਇਸ ਮੁਹਿੰਮ ਤਹਿਤ ਪਿੰਡ ਦੀ ਲਗਪਗ 40 ਔਰਤਾਂ ਦੀ ਜਾਂਚ ਕੀਤੀ। ਇਸ ਜਾਂਚ ਦੌਰਾਨ ਪ੍ਰਾਪਤ ਹੋਏ ਨਤੀਜੀਆਂ ਦੌਰਾਨ ਉਨ੍ਹਾਂ ਔਰਤਾਂ ਨੂੰ ਕਾਉਸਲਿੰਗ ਦਿੱਤੀ ਗਈ
ਇਹ ਮੁਹਿੰਮ 1 ਸਾਲ ਵਿੱਚ ਲਗਪਗ ਪੰਜਾਬ ਦੇ 30 ਪਿੰਡਾਂ ਨੂੰ ਅਤੇ ਸ਼ਹਿਰਾਂ ਨੂੰ ਕਵਰ ਕਰੇਗੀ।