ਰੂਪਨਗਰ: ਰੋਪੜ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਂ ਹੁਣ ਲਾਲਾ ਲਾਜਪਤ ਰਾਏ ਦੇ ਨਾਂ ਉੱਤੇ ਰੱਖਿਆ ਜਾਵੇਗਾ ਜਿਸ ਦੀ ਪ੍ਰਕਿਰਿਆ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸ਼ੁਰੂ ਕਰ ਦਿੱਤੀ ਹੈ।
ਇਸੇ ਸਕੂਲ ਵਿੱਚ ਪੜੇ ਸੀ ਲਾਲਾ ਲਾਜਪਤ ਰਾਏ: ਦਰਅਸਲ ਰੂਪਨਗਰ ਦੇ ਇਸ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਲਾਲਾ ਲਾਜਪਤ ਰਾਏ ਨੇ 13 ਸਾਲ ਦੀ ਉਮਰ ਤੱਕ ਛੇਵੀਂ ਕਲਾਸ ਤੱਕ ਦੀ ਪੜ੍ਹਾਈ ਕੀਤੀ ਸੀ ਅਤੇ ਇਸ ਸਕੂਲ ਵਿਚ ਲਾਲਾ ਲਾਜਪਤ ਰਾਏ ਦੇ ਪਿਤਾ ਮੁਨਸ਼ੀ ਰਾਧਾ ਕ੍ਰਿਸ਼ਨ ਉਸ ਵਕਤ ਅਧਿਆਪਕ ਵਜੋਂ ਸੇਵਾਵਾਂ ਦੇ ਰਹੇ ਸਨ। ਇਸ ਸਕੂਲ ਦੇ ਵਿਚ ਅੱਜ ਵੀ ਲਾਲਾ ਲਾਜਪਤ ਰਾਏ ਦੇ ਨਾਮ ਦਾ ਪੱਥਰ ਲੱਗਿਆ ਹੋਇਆ ਹੈ ਅਤੇ ਦਰਸਾਇਆ ਗਿਆ ਹੈ ਕਿ ਲਾਲਾ ਲਾਜਪਤ ਰਾਏ ਜੀ ਇਸ ਸਕੂਲ ਵਿਚ ਪੜ੍ਹੇ ਸਨ।
ਸਕੂਲ ਵਿੱਚ ਲੱਗਿਆ ਹੈ ਨੀਂਹ ਪੱਥਰ: ਦੱਸ ਦਈਏ ਕਿ ਲਾਲਾ ਲਾਜਪਤ ਰਾਏ ਦੇ ਸ਼ਹੀਦੀ ਦਿਹਾੜੇ ਮੌਕੇ ਲਾਲਾ ਲਾਜਪਤ ਰਾਏ ਦੇ ਸਬੰਧੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਅਤੇ ਸਕੂਲ ਦੇ ਨਾਲ-ਨਾਲ ਇਸ ਲਈ ਸਕੂਲ ਵਿੱਚ ਜਾ ਕੇ ਅਤੇ ਲਾਇਬਰੇਰੀ ਵਿਚ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲਾਇਬ੍ਰੇਰੀ ਦੇ ਵਿੱਚ ਡਾਕਟਰ ਭਵਨ ਸਿੰਘ ਰਾਣਾ ਦੀ ਕਿਤਾਬ ਤੋਂ ਸਪਸ਼ਟ ਹੋਇਆ ਹੈ ਕਿ ਲਾਲਾ ਲਾਜਪਤ ਰਾਏ ਇਸੇ ਸਕੂਲ ਵਿਚ ਛੇਵੀਂ ਕਲਾਸ ਤੱਕ ਪੜ੍ਹੇ ਸਨ। ਉਸ ਸਮੇਂ ਰੋਪੜ ਦਾ ਇਹ ਸਕੂਲ ਅੰਬਾਲਾ ਜ਼ਿਲ੍ਹੇ ਵਿੱਚ ਪੈਂਦਾ ਸੀ ਅਤੇ ਇਸ ਸਕੂਲ ਦਾ ਨਾਮ ਰਾਜਕੀ ਮਿਡਲ ਸਕੂਲ ਹੁੰਦਾ ਸੀ।
ਨਾਂ ਬਦਲਣ ਦੀ ਪ੍ਰਕਿਰਿਆ ਸ਼ੁਰੂ: ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਸਕੂਲ ਦਾ ਨਾਮ ਲਾਲਾ ਲਾਜਪਤ ਰਾਏ ਦੇ ਨਾਂ ’ਤੇ ਰੱਖਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਲਾਲਾ ਲਾਜਪਤ ਰਾਏ ਦੀ ਯਾਦ ਨੂੰ ਰੋਪੜ ਦੇ ਨਾਲ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
ਵਿਧਾਇਕ ਤੋਂ ਹਾਸਿਲ ਹੋਈ ਨਵੀਂ ਜਾਣਕਾਰੀ: ਦੂਜੇ ਪਾਸੇ ਸਕੂਲ ਦੇ ਅਧਿਆਪਕਾਂ ਨੇ ਵੀ ਦੱਸਿਆ ਕਿ ਉਨ੍ਹਾਂ ਸਕੂਲ ਵਿੱਚ ਲੱਗਿਆ ਪੱਥਰ ਤਾਂ ਹਮੇਸ਼ਾ ਦੇਖਿਆ ਹੈ ਪਰ ਇਹ ਜਾਣਕਾਰੀ ਨਹੀਂ ਸੀ ਕਿ ਕਦੋਂ ਲਾਲਾ ਲਾਜਪਤ ਰਾਏ ਵੀ ਇਸੇ ਸਕੂਲ ਵਿੱਚ ਪੜ੍ਹੇ ਸਨ।
ਇਹ ਵੀ ਪੜੋ: ਨਾਪਾਕ ਡਰੋਨ ਉੱਤੇ ਬੀਐਸਐਫ ਨੇ ਕੀਤੀ ਫਾਇਰਿੰਗ, ਪਾਕਿਸਤਾਨ ਦੀ ਸਾਜ਼ਿਸ਼ ਨਾਕਾਮ