ਰੂਪਨਗਰ: ਪੰਜਾਬ ਅਤੇ ਯੂਟੀ ਮੁਲਾਜ਼ਮ ਸਾਂਝਾ ਮੰਚ ਤੇ ਪੈਨਸ਼ਨਰ ਪੰਜਾਬ ਜ਼ਿਲ੍ਹਾ ਰੂਪਨਗਰ ਦੇ ਮੁਲਾਜ਼ਮਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ਼ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ।
ਇਸ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ 16 ਤੋਂ 30 ਸਤੰਬਰ ਤੱਕ ਮੁਲਾਜ਼ਮ ਜਥੇਬੰਦੀਆਂ ਭੁੱਖ ਹੜਤਾਲ 'ਤੇ ਜਾਣਗੀਆਂ। ਇਸ ਲੜੀਵਾਰ ਭੁੱਖ ਹੜਤਾਲ ਦੇ ਵਿੱਚ 11-11 ਮੈਂਬਰ ਧਰਨੇ 'ਤੇ ਬੈਠਣਗੇ। ਇਹ ਧਰਨਾ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਰਹੇਗਾ।
ਯੂਨੀਅਨ ਦੇ ਆਗੂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਡੀਏ ਦੀ ਕਿਸ਼ਤ, ਛੇਵਾਂ ਪੇ ਕਮਿਸ਼ਨ ਆਊਟਸੋਰਸਿੰਗ ਅਤੇ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਕੇ ਵੱਖ-ਵੱਖ ਮਹਿਕਮਿਆਂ ਵਿੱਚ ਖਾਲੀ ਪਏ ਸਥਾਨਾਂ ਨੂੰ ਭਰਨਾ ਆਦਿ ਅਨੇਕਾਂ ਮੰਗਾਂ ਹਨ ਜਿਨ੍ਹਾਂ ਨੂੰ ਸੂਬਾ ਸਰਕਾਰ ਨੇ ਅਜੇ ਤੱਕ ਪੂਰਾ ਨਹੀਂ ਕੀਤਾ।
ਇਸੇ ਦੇ ਵਿਰੋਧ ਵਿੱਚ ਉਨ੍ਹਾਂ ਵੱਲੋਂ 16 ਤੋਂ 30 ਸਤੰਬਰ ਤੱਕ ਲੜੀਵਾਰ ਭੁੱਖ ਹੜਤਾਲ ਕੀਤੀ ਜਾਵੇਗੀ।