ETV Bharat / state

ਰੂਪਨਗਰ: ਨਸ਼ਾ ਛੱਡਣ ਦੀ ਦਵਾਈ ਲਈ ਪਰੇਸ਼ਾਨ ਹੋ ਰਹੇ ਪੀੜਤ - ਨਸ਼ਾ ਛਡਾਊ ਕੇਂਦਰ

ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨਾਂ ਨੂੰ ਦਵਾਈ ਲੈਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਨਸ਼ਾ ਛਡਾਊ ਕੇਂਦਰ ਦੇ ਸਟਾਫ ਮੈਂਬਰਾਂ ਦੀ ਸ਼ਿਕਾਇਤ ਹੋਣ ਉੱਤੇ ਰੂਪਨਗਰ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਮੌਕੇ ਉੱਤੇ ਪਹੁੰਚੇ।

Drug addicted, Rupnagar update
ਫੋਟੋ
author img

By

Published : Dec 31, 2020, 1:49 PM IST

ਰੂਪਨਗਰ: ਪੰਜਾਬ ਸਰਕਾਰ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਵੱਖ ਵੱਖ ਉਪਰਾਲੇ ਕਰ ਰਹੀ ਹੈ। ਦੂਜੇ ਪਾਸੇ, ਖ਼ੁਦ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨਾਂ ਨੂੰ ਦਵਾਈ ਲੈਣ ਲਈ ਤੰਗ ਪਰੇਸ਼ਾਨ ਹੋਣਾ ਪੈ ਰਿਹਾ ਹੈl ਉਨ੍ਹਾਂ ਨੂੰ ਰੋਜ਼ ਦਵਾਈ ਲੈਣ ਲਈ ਆਉਣਾ ਪੈਦਾ ਹੈ ਜਿਸ ਨਾਲ ਰੋਜਾਨਾ ਦੇ ਕੰਮ ਕਾਜ ਉਤੇ ਅਸਰ ਪੈਂਦਾ ਹੈ। ਇਸ ਉੱਤੇ ਹਲਕਾ ਵਿਧਾਇਕ ਨੇ ਪੀੜਤਾਂ ਦੀ ਇਸ ਸੱਮਸਿਆ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

ਨਸ਼ਾ ਛੱਡਣ ਦੀ ਦਵਾਈ ਲਈ ਪਰੇਸ਼ਾਨ ਹੋ ਰਹੇ ਪੀੜਤ।

ਪਹਿਲਾਂ ਦੀ ਤਰ੍ਹਾਂ ਇੱਕ ਹਫ਼ਤੇ ਦੀ ਦਵਾਈ ਦਿੱਤੇ ਜਾਣ ਦੀ ਮੰਗ

ਨੂਰਪੁਰਬੇਦੀ ਦੇ ਸਰਕਾਰੀ ਹਸਪਤਾਲ, ਸਿੰਘਪੁਰ ਵਿਖੇ ਨਸ਼ਾ ਛੱਡਣ ਵਾਲੇ ਵਿਆਕਤੀਆਂ ਨੂੰ ਰੋਜ਼ਾਨਾ ਠੰਡ ਵਿੱਚ ਨਸ਼ਾ ਛੱਡਣ ਦੀ ਦਵਾਈ ਲੈਣ ਆਉਣਾ ਪੈਂਦਾ ਹੈ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੇ ਰੋਜਾਨਾ ਦੇ ਕੰਮ ਕਾਜ 'ਤੇ ਅਸਰ ਪੈਂਦਾ ਹੈ। ਦਿਹਾੜੀ ਲਾਉਣ ਵਾਲਿਆਂ ਦਾ ਦਿਨ ਖਰਾਬ ਹੋ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਉੱਕਤ ਨਸ਼ਾ ਛਡਾਊ ਦਵਾਈ ਉਨਾਂ ਨੂੰ ਹਫ਼ਤੇ ਦੀ ਅਤੇ ਕਦੇ ਦੋ ਹਫ਼ਤਿਆਂ ਦੀ ਮਿਲਦੀ ਸੀ, ਪਰ ਹੁਣ ਇੱਕ ਦਿਨ ਦੀ ਦਿੱਤੀ ਜਾ ਰਹੀ ਹੈ ਅਤੇ ਉਹ ਵੀ ਦੇਰੀ ਨਾਲ। ਪੀੜਤਾਂ ਨੇ ਪਹਿਲਾਂ ਦੀ ਤਰ੍ਹਾਂ ਇੱਕ ਹਫ਼ਤੇ ਦੀ ਦਵਾਈ ਦਿੱਤੇ ਜਾਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਦਿੱਲੀ ਪੁਲਿਸ ਸਪੈਸ਼ਲ ਸੈੱਲ ਵੱਲੋਂ ਖ਼ਾਲਿਸਤਾਨੀ ਅੱਤਵਾਦੀ ਸੁਖ ਭਿਖਾਰੀਵਾਲ ਗ੍ਰਿਫਤਾਰ, ਦੁਬਈ ਤੋਂ ਕੀਤਾ ਗਿਆ ਡਿਪੋਰਟ

ਮੌਕੇ ਉੱਤੇ ਪਹੁੰਚੇ ਹਲਕਾ ਵਿਧਾਇਕ

ਮੌਕੇ ਉੱਤੇ ਪਹੁੰਚੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ।

ਨਸ਼ਾ ਛੱਡਣ ਆਏ ਲੋਕਾਂ ਨੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਆਪਣੀ ਇਸ ਪਰੇਸ਼ਾਨੀ ਤੋਂ ਜਾਣੂ ਕਰਾਇਆ। ਤੁਰੰਤ ਮੌਕੇ 'ਤੇ ਪਹੁੰਚੇ ਹਲਕਾ ਵਿਧਾਇਕ ਨੇ ਉਕਤ ਸੱਮਸਿਆ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.