ਰੋਪੜ: ਇੱਥੋ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਹੜ੍ਹ ਕਾਰਨ ਸਕੂਲਾਂ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਹਾਲਾਂਕਿ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਖ਼ਤਰੇ ਤੋ ਹੇਠਾਂ ਆ ਗਿਆ ਹੈ। ਬੱਚਿਆਂ ਦੀਆਂ ਸਿਹਤ ਸਹੂਲਤਾਂ ਨੂੰ ਵੇਖਦਿਆਂ ਇਹ ਫ਼ੈਸਲਾ ਲਿਆ ਗਿਆ।
ਦੱਸ ਦਈਏ ਕਿ ਰੂਪਨਗਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਚੁੱਕਾ ਹੈ। ਇਹ ਹੜ੍ਹ ਦਾ ਪਾਣੀ ਹੁਣ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ। ਸਕੂਲਾਂ ਤੇ ਸੜਕਾਂ ਵਿੱਚ ਖੜ੍ਹੇ ਪਾਣੀ ਵਿੱਚੋਂ ਲੰਘਣਾ ਹੁਣ ਬਿਮਾਰੀਆਂ ਨੂੰ ਸੱਦਾ ਦੇਵੇਗਾ। ਇਸ ਦੇ ਚੱਲਦਿਆਂ ਰੋਪੜ ਦੇ ਡੀ.ਸੀ. ਨੇ ਸਕੂਲ ਬੰਦ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਵਲੋਂ ਜਾਰੀ ਸੂਚੀ ਵਿੱਚ ਬੰਦ ਰਹਿਣ ਵਾਲੇ ਸਕੂਲਾਂ ਦੇ ਨਾਂਅ ਵੇਖੇ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਨਿੱਚਰਵਾਰ ਤੋਂ ਪੰਜਾਬ 'ਚ ਪੈ ਰਹੇ ਮੀਂਹ ਕਾਰਨ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਸੀ। ਸਤਲੁਜ ਦਰਿਆ ਦਾ ਪਾਣੀ ਵੱਧਣ ਕਾਰਨ ਪੰਜਾਬ ਭਰ ਦੇ ਕੁਝ ਹਿੱਸਿਆਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਐੱਨਡੀਆਰਐੱਫ਼ ਦੀ ਟੀਮ ਵੱਲੋਂ ਲਗਾਤਾਰ ਬਚਾਅ ਕਾਰਜ ਵਿੱਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ: ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਆਇਆ ਹੇਠਾਂ